5 ਸਤੰਬਰ 2015 ਨੂੰ ਸਟੇਟ ਐਵਾਰਡ ਅਤੇ 5 ਸਤੰਬਰ 2017 ਨੂੰ ਨੈਸ਼ਨਲ ਐਵਾਰਡ ਨੂੰ ਭਾਰਤ ਦੇ ਰਾਸ਼ਟਰਪਤੀ ਤੋ ਪ੍ਰਾਪਤ ਕਰ ਚੁੱਕੇ ਹਨ। ਸਕੂਲ ਅਤੇ ਜਿਲਾਂ ਫਾਜ਼ਿਲਕਾਂ ਲਈ ਐਵਾਰਡ ਪ੍ਰਾਪਤ ਕਰਨਾਂ ਸਰਹੱਦੀ ਜਿਲੇ ਲਈ ਮਾਣ ਵਾਲੀ ਗੱਲ ਹੈ।

(ਸਮਾਜ ਵੀਕਲੀ)

ਬਿਲਕੁਲ ਭਾਰਤ-ਪਾਕਿ ਸਰਹੱਦ ਤੇ ਵੱਸੇ ਦੋਨਾਂ ਨਾ਼ਨਕਾਂ ਸਕੂਲ ਸਕੂਲ ਦੀਆਂ ਪ੍ਰਾਪਤੀਆਂ ਤੇ ਨਜ਼ਰ ਮਾਰੀਏ ਤਾਂ ਸਰਹੱਦੀ ਇਲਾਕੇਂ ਦਾਂ ਸਕੂਲ ਵੱਡੇ ਤੋ ਵੱਡੇ ਨਿੱਜੀ ਸਕੂਲਾਂ ਨੂੰ ਵੀ ਮਾਤ ਪਾਉਦਾਂ ਹੈ।ਸਕੂਲ ਦਾਂ ਸਾਰਾਂ ਹੀ ਸਥਾਨ ਪੱਕਾਂ ਹੈ, ਬੱਚਿਆਂ ਦੇ ਹਰ ਪ੍ਰਕਾਰ ਦੀ ਸਹੂਲਤ ਦਾਂ ਸਾਫ ਸੁਥਰਾ ਪ੍ਰਬੰਧਹੈ।। ਸਕੂਲ ਵਿੱਚ 234 ਬੱਚੇ ਹਨ,ਜਿਨਾਂ ਵਿੱਚ 114 ਲਡ਼ਕੇ ਅਤੇ 120 ਲਡ਼ਕੀਆਂ ਹਨ। ਪ੍ਰੀ- ਨਰਸਰੀ ਕਲਾਸਾਂ ਵੀ ਕਾਫੀ ਸਮੇ ਤੋ ਬਿਨਾਂ ਸਰਕਾਰੀ ਸਹਾਇਤਾਂ ਤੋ ਚੱਲ ਰਹੀ ਹੈ।

ਸਕੂਲ ਦੀ ਇਮਾਰਤ ਬਹੁਤ ਹੀ ਵਧੀਆਂ ਤਰੀਕੇ ਨਾਲ ਤਿਆਰ ਕੀਤੀ ਗਈ ਹੈ, ਸਾਰੀਆਂ ਜਮਾਤਾਂ ਦੇ ਕਮਰਿਆਂ ਨੂੰ ਇਮਾਰਤ ਅਤੇ ਸਿੱਖਣ  ਵਿਧੀ ਰਾਹੀ ਸਮਰਾਟ ਰੂਮਜ਼ ਤੋਰ ਤੇ ਵਿਕਸਿਤ ਕੀਤਾਂ ਗਿਆਂ ਹੈ। ਹਰ ਕਲਾਸ ਅੰਦਰ ਡਿਜਾਇ਼ਨੰਗ ਗਰੀਨ ਬੋਰਡ ਤਿਆਰ ਕੀਤੇ ਹਨ ।ਪਹਿਲੀ ਤੇ ਦੂਸਰੀ ਕਲਾਸ ਲਈ ਸਮਾਰਟ ਲੈਬ ਤੇ ਐਲ ਈ ਡੀ ਲਗਾਈਆਂ ਹਨ। ਸਕੂਲ ਵਿੱਚ ਬੱਚਿਆਂ ਦੀ ਸੁੰਦਰ ਲਿਖਾਈ ਤੇ ਖਾਂਸ ਧਿਆਨ ਦਿੱਤਾਂ ਜਾਦਾਂ ਹੈ। ਸਕੂਲ ਦੇ ਕੁਝ ਹੈਰਾਨ ਕਰਨ ਵਾਲੇ ਤੱਥ ਵੀ ਹਨ, ਇਸ ਸਕੂਲ ਦੇ ਬੱਚੇ 2 ਤੋ ਲੈ ਕੇ 2500 ਤੱਕ ਦੇ ਪਹਾਡ਼ੇ ਮਸ਼ੀਨ ਵਾਂਗ ਸੁਣਾਂ ਦੇਦੇ ਹਨ, ਇਸ ਤੇ ਵਿਦਿਆਰਥੀਆਂ ਨੇ ਸੂਬਾਂ ਅਤੇ ਕੋਮੀਂ ਪੱਧਰ ਤੇ ਇਨਾਮ ਜਿੱਤ ਚੁੱਕੇ ਹਨ।

ਗਣਿਤ ਦੇ ਬਾਦਸ਼ਾਹਾਂ ਦੀ ਨਰਸਰੀ ਕਹਿ ਸਕਦੇ ਆਂ ਦੋਨਾਂ ਨਾਨਕਾਂ ਸਕੂਲ ਨੂੰ। ਸਾਲ 2008 ਵਿੱਚ ਇਸ ਸਕੂਲ ਦੀ ਵਿਦਿਆਰਥਣ ਸੰਤੋ ਬਾਈ ਨੇ 450 ਵਿੱਚੋ 446 ਅੰਕ ਪ੍ਰਾਪਤ ਕਰਕੇ ਸਕੂਲ ਅਤੇ ਜਿਲਾਂ ਦਾਂ ਨਾਮ ਰੋਸ਼ਨ ਕੀਤਾਂ ਹੈ।   ਭਰੂਣ ਹੱਤਿਆਂ ਨੂੰ ਕਿਸ ਤਰਾਂ ਰੋਕਣਾਂ ਇਸ ਸਕੂਲ ਦੇ ਬੱਚਿਆਂ ਤੋ ਸਿੱਖਣਾਂ ਚਾਹੀਦਾਂ ਹੈ, ਪੀਟੀਸੀ ਨਿਊਜ ਚੇੈਨਲ ਤੇ ਆਪਣੇ ਜੋਹਰ ਵਿਖਾਂ ਚੁੱਕੇ ਹਨ । ਬੀ ਬੀ ਸੀ ਨਿਉਜ ਲੰਡਨ ਚੈਨਲ ਵਾਲੇ ਵੀ ਸਕੂਲ ਦਾਂ ਦੋਰਾਂ ਕਰ ਚੁੱਕੇ ਹਨ। ਇਸ ਸਕੂਲ  ਵਿੱਚ ਧੀਆਂ ਬਚਾਉ ਲਡ਼ੀ ਤਹਿਤ ਨਾਲ ਲੱਗਦੇ 3/4 ਪਿੰਡਾਂ ਦੀ ਲੋਹਡ਼ੀ ਮਨਾਈ ਜਾਦੀਂ ਹੈ। ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਲਈ ਸਕੂਲ ਅੰਦਰ ਹਰ ਸਾਲ ਬੱਚਿਆਂ ਨੂੰ ਬੂਟੇ ਵੰਡੇ ਜਾਦੇਂ ਹਨ। ਹੁਣ ਸਕੂਲ ਦੀ ਗਿੱਧਾ ਟੀਮ ਨੇ ਸਟੇਟ ਪੱਧਰ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਪਿੰਡ ਦੀ ਪੰਚਾਇਤ ਨੇ ਵੀ ਸਕੂਲ ਲਈ ਬਹੁਤ ਸਹਿਯੋਗ ਕੀਤਾਂ ਹੈ।ਲਵਜੀਤ ਸਿੰਘ ਗਰੇਵਾਲ ਦੀਆਂ ਪ੍ਰਾਪਤੀਆਂ ਨੂੰ ਵੇਖ ਕੇ ਸਿੱਖਿਆਂ ਵਿਭਾਗ ਵੋਲੋ 5 ਸਤੰਬਰ 2015 ਨੂੰ ਸਟੇਟ ਐਵਾਰਡ ਅਤੇ 5 ਸਤੰਬਰ ਨੂੰ 2017 ਨੂੰ ਨੈਸ਼ਨਲ ਐਵਾਰਡ ਪ੍ਰਾਪਤ ਕੀਤੇ ਹਨ।ਦੋੋਨਾਂ ਨਾਨਕਾਂ ਸਕੂਲ ਬਿਲਕੁੱਲ ਭਾਰਤ ਪਾਕਿ ਬਾਰਡਰ ਦੇ ਨਾਲ ਸਥਿਤ ਹੈ, ਕਦੇ ਹਡ਼ਾਂ ਦੀ ਮਾਰ ਕਦੇ ਜੰਗ ਦੀ ਮਾਰ ਵਿੱਚੋ ਵੀ ਗੁਜਰਨਾਂ ਪੈਦਾਂ ਹੈ, ਪਹਿਲੀ ਵਾਰ ਦੋਨਾਂ ਨਾਨਕਾਂ ਸਕੂਲ ਵਿੱਚ ਜਾਣ  ਲਈ ਹੋ ਸਕਦਾਂ ਭਾਰਤੀ ਸੁੱਰਖਿਆਂ ਫੋਜ ਦੀ ਤਲਾਸ਼ੀ ਅਭਿਆਨ ਵਿੱਚੋ ਗੁਜ਼ਰਨਾਂ ਪੈ ਸਕਦਾ ਹੈ।

ਲਵਜੀਤ ਸਿੰਘ ਗਰੇਵਾਲ ਦੇ ਹੋਸਲੇ ਅੱਗੇ ਦੋਨਾਂ ਨਾਨਕਾਂ ਪੰਜਾਬ ਦੇ ਹੀ ਨਹੀ  ਦੁਨੀਆਂ ਦੇ ਨਕਸ਼ੇ ਤੇ ਨਿਵਕਲੇ ਢ਼ੰਗ ਨਾਲ ਅੱਗੇ ਆ ਰਿਹਾਂ ਹੈ।ਭਾਰਤ ਪਾਕਿ ਸਰਹੱਦ ਤੇ ਦੋਨਾਂ ਨਾ਼ਨਕਾਂ ਸਕੂਲ ਦੇਖ ਕੇ ਹਰ ਕੋਈ ਗਦਗਦ ਹੋ ਉੱਠਦਾ਼ਂ ਹੈ, ਅਤੇ ਗਰੇਵਾਲ ਦੀ ਤਾਰੀਫ ਕੀਤੇ ਬਿਨਾਂ ਨਹੀ ਰਹਿ ਸਕਦਾਂ ਹੈ। ਦੋਨਾਂ ਨਾਨਕਾਂ ਸਕੂਲ ਫਾਜ਼ਿਲਕਾਂ ਜਿਲੇ ਦੀ ਸ਼ਾਨ ਹੈ। ਸਰਹੱਦ ਤੇ ਹੋਣ ਕਰੇ ਲੋਕਾਂ ਦਾਂ ਜੀਵਨ ਪੱਧਰ ਵੀ ਬਹੁਤਾਂ ਚੰਗਾਂ ਨਹੀ ਹੈ, ਗਰੀਬ ਲੋਕਾਂ ਲਈ ਇਹ ਸਕੂਲ ਵਰਦਾਨ ਸਾਬਤ ਹੋ ਰਿਹਾਂ ਹੈ। ਜਿਸ ਜਗਾਂ ਤੇ ਲੋਕਾਂ ਦਾਂ ਜੀਵਨ ਜਾਂਚ ਬਹੁਤ ਅੋਖੀ ਹੁੰਦੀ ਹੈ,ਉਥੇ ਗਰੇਵਾਲ ਜੀ ਦੀ ਕੀਤੇ ਉਪਰਾਲੇ ਅੱਗੇ ਸਭ  ਐਵਾਰਡ ਫਿੱਕੇ ਪੈ ਜਾਦੇ ਹਨ।

ਦੋਨਾਂ ਨਾਨਕਾਂ ਸਕੂਲ ਬਾਰਡਰ ਤੇ ਹੋਣ ਕਰਕੇ ਕੋਈ ਵੀ ਅਧਿਆਪਕ ਬਹੁਤਾਂ ਸਮਾਂ ਨਹੀ ਟਿਕਦਾਂ ਸੀ।ਜਿੱਥੇ ਹਰ ਸਮੇ ਗੋਲੀ ਦਾ ਭੈਅ ਮਨ ਵਿੱਚ ਗੁਜ਼ਰਦਾਂ ਹੈ, ਉੱਥੇ ਦੋਨਾਂ ਨਾਨਕਾਂ ਸਕੂਲ ਦੇ ਛੋਟੇ ਛੋਟੇ ਬੱਚੇ ਸਿੱਖਿਆਂ ਰਾਹੀ ਸ਼ਾਤੀ ਦਾ ਸੰਦੇਸ਼ ਦੇ ਕੇ ਹਰ ਆਮ ਵਿਅਕਤੀ ਅਤੇ ਸਿੱਖਿਆਂ ਸ਼ਾਸਤਰੀਆਂ ਨੂੰ ਵੀ ਸੋਚਾਂ ਵਿੱਚ ਪਾ ਦੇਦੇ ਹਨ, ਇਸ ਸਕੂਲ ਵਿੱਚ ਉਹਨਾਂ ਘਰਾਂ ਦੇ ਬੱਚੇ ਪਡ਼ਦੇ ਹਨ, ਜਿਨਾਂ ਦੀ ਰੋਜ਼ੀ ਰੋਟੀ ਵੀ ਮਜ਼ਦੂਰੀ ਤੇ ਹੈ,ਇੱਕ ਪਾਸੇ ਸਤਲੁਜ ਦਰਿਆਂ ਦੂਜੇ ਪਾਸੇ ਭਾਰਤ-ਪਾਕਿ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਹਰ ਵਿਅਕਤੀ ਅੰਦਰ ਡਰ ਪੈਦਾਂ ਕਰਦੀ ਹੈ, ਪਰ ਲਵਜੀਤ ਸਿੰਘ ਗਰੇਵਾਲ ਦੇ ਹੋਸਲੇ ਅੱਗੇ ਸਭ ਹਾਰ ਚੁੱਕੇ ਨੇ, ਦੋਨਾਂ ਨਾਨਕਾਂ  ਸਕੂਲ ਨੂੰ ਇੱਕ ਨਵੀ ਰੂਹ ਪ੍ਰਦਾਨ ਕਰਵਾਈ ਹੈ। ਟੈਕਾਂ ਅਤੇ ਤੋਪਾਂ ਦੀ ਅਵਾਜ਼ ਨਾਲੋ ਇਸ ਸਕੂਲ ਦੇ ਬੱਚਿਆਂ ਦੀ ਪਹਾਡ਼ੇ ਸੁਣਾਉਣ ਦੀ ਅਵਾਜ਼ ਪੂਰੇ ਭਾਰਤ ਵਿੱਚ ਗੂੰਜਦੀ ਹੈ। ਲਵਜੀਤ ਸਿੰਘ ਗਰੇਵਾਲ ਨੇ ਜੰਗਲਾਂ ਵਿੱਚ ਮੰਗਲ ਲਾਏ ਹੈਏ ਹਨ।ਸਚਮੁੱਚ ਗਰੇਵਾਲ ਵਰਗੇ ਅਧਿਆਪਕ ਸਮਾਜ ਅਤੇ ਸਿੱਖਿਆਂ ਦੇ ਖੇਤਰ ਵਿੱਚ ਵੱਖਰੀਆਂ ਪੈਡ਼ਾਂ ਛੱਡਦੇ ਹਨ।

 

 

 

 

 

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ-9914880392

Previous articleਉਮੀਦਾਂ ਦਾ ਭਾਰ
Next articleਨਗਰ ਵਸਦੇ ਭਲੇ..