45ਵੀਆਂ ਜ਼ਿਲਾ ਪੱਧਰੀ ਤਿੰਨ ਦਿਨਾਂ ਪ੍ਰਾਈਮਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪਨ

ਸੰਤ ਬਾਬਾ ਲੀਡਰ ਸਿੰਘ ਜੀ ਨੇ ਜੇਤੂ ਤੇ ਉਪ ਜੇਤੂ ਖ਼ਿਡਾਰੀਆਂ ਨੂੰ ਸਨਮਾਨਿਤ ਕਰਕੇ ਪ੍ਰਬੰਧਕਾਂ ਨੂੰ ਦਿੱਤਾ ਅਸ਼ੀਰਵਾਦ
ਕਬੱਡੀ ਨੈਸ਼ਨਲ ਸਟਾਈਲ ਲੜਕੇ ਵਿੱਚ ਮਸੀਤਾਂ ਤੇ ਖੋ ਖੋ ਲੜਕੀਆਂ ਕਪੂਰਥਲਾ -2 ਨੇ ਜਿੱਤ ਦਾ ਝੰਡਾ ਗੱਡਿਆ 
ਕਪੂਰਥਲਾ ,(ਸਮਾਜ ਵੀਕਲੀ) ( ਕੌੜਾ   )-  ਪ੍ਰਾਇਮਰੀ ਸਕੂਲਾਂ ਦੀਆਂ 45ਵੀਆਂ ਜਿਲ੍ਹਾਂ ਪੱਧਰੀ ਖੇਡਾਂ ਦਾ  ਤਿੰਨ ਰੋਜ਼ਾ ਖੇਡ ਟੂਰਨਾਮੈਂਟ ਅੱਜ  ਪਿੰਡ ਸੈਫਲਾਬਾਦ ਦੇ ਖੇਡ ਸਟੇਡੀਅਮ ਵਿੱਚ ਸੰਤ ਬਾਬਾ ਲੀਡਰ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਪਾਤਸ਼ਾਹੀ ਛੇਵੀਂ ਸੈਫਲਾਬਾਦ ਦੇ ਰਹਿਨੁਮਾਈ ਹੇਠ ਸ਼ਾਨੋ ਸ਼ੌਕਤ ਨਾਲ ਸੰਪਨ ਹੋ ਗਈਆਂ । ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ , ਮਹਾਤਮਾ ਮੁਨੀ ਜੀ ਖੈੜਾ ਬੇਟ ਅਤੇ ਬਾਬਾ ਜੈ ਸਿੰਘ ਜੀ ਮਹਿਮਦਵਾਲ ਵਾਲੇ ਆਦਿ ਨੇ ਸਾਂਝੇ ਤੌਰ ਉੱਤੇ ਨੇ ਇਨਾਮ ਤਕਸੀਮ ਕਰਨ ਉਪਰੰਤ  ਖ਼ਿਡਾਰੀਆਂ ਅਤੇ ਪ੍ਰਬੰਧਕਾਂ ਨੂੰ  ਅਸ਼ੀਰਵਾਦ ਦਿੰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
         ਸ੍ਰੀਮਤੀ ਮਮਤਾ ਬਜਾਜ  ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ.ਸਿ) ਕਪੂਰਥਲਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾ ਡਾ. ਬਲਵਿੰਦਰ ਸਿੰਘ ਬੱਟੂ , ਬੀ ਪੀ ਈ ਓ ਕਪੂਰਥਲਾ – 1 ਰਾਜੇਸ਼ ਕੁਮਾਰ,ਬੀ ਪੀ ਈ ਓ ਕਪੂਰਥਲਾ – 2 ਸੰਜੀਵ ਕੁਮਾਰ ਹਾਂਡਾ, ਡੀ ਐਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ, ਜਿਲ੍ਹਾ ਖੇਡ ਕੋ – ਆਰਡੀਨੇਟਰ ( ਖੇਡਾਂ) ਲਕਸ਼ਦੀਪ ਸ਼ਰਮਾ,ਰਸ਼ਪਾਲ ਸਿੰਘ ਵੜੈਚ,ਸੁਖਦਿਆਲ ਸਿੰਘ ਝੰਡ, ਸੁਖਚੈਨ ਸਿੰਘ ਬੱਧਣ, ਭਜਨ ਸਿੰਘ ਮਾਨ,ਸੁਖਜਿੰਦਰ ਸਿੰਘ ਢੋਲਨ,ਅਮਰੀਕ ਸਿੰਘ ਰੰਧਾਵਾ,ਰੋਸ਼ਨ ਲਾਲ ਸੈਫਲਾਬਾਦ,ਮਨੋਜ ਕੁਮਾਰ ਟਿੱਬਾ,ਰੇਸ਼ਮ ਸਿੰਘ ਰਾਮਪੁਰੀ, ਜਗਜੀਤ ਸਿੰਘ ਪਿਥੋਰਾਹਲ,ਮਨਦੀਪ ਸਿੰਘ ਫੱਤੂਢੀਗਾਂ,ਪਰਦੀਪ ਕੁਮਾਰ ਵਰਮਾ,ਗੁਰਮੀਤ ਸਿੰਘ ਖਾਲਸਾ ,ਹਰਦੇਵ ਸਿੰਘ ਖਾਨੋਵਾਲ, ਮਨਜਿੰਦਰ ਸਿੰਘ ਧੰਜੂ,ਆਦਿ ਦੀ ਦੇਖ ਰੇਖ ਹੇਠ ਸੰਪਨ
ਹੋਏ। ਇਸ ਦੌਰਾਨ ਹੋਏ ਕਬੱਡੀ ਨੈਸ਼ਨਲ ਲੜਕੇ ਫਾਈਨਲ ਵਿੱਚ ਮਸੀਤਾਂ ਨੇ ਨਡਾਲੇ ਨੂੰ, ਸਰਕਲ ਸਟਾਈਲ ਕਬੱਡੀ ਵਿੱਚ ਕਪੂਰਥਲਾ 1 ਨੇ ਫਗਵਾੜਾ 1 ਨੂੰ , ਖੋਖੋ ਲੜਕੀਆਂ ਦੇ ਫਾਈਨਲ ਵਿੱਚ ਕਪੂਰਥਲਾ 2 ਨੇ ਕਪੂਰਥਲਾ 3 ਨੂੰ , ਖੋ ਖੋ ਲੜਕੇ ਫਾਈਨਲ ਵਿੱਚ ਮਸੀਤਾਂ ਨੇ ਸੁਲਤਾਨਪੁਰ ਇੱਕ ਨੂੰ ਹਰਾਇਆ। ਜਦ ਕਿ ਰੱਸਾ ਕੱਸੀ ਦੇ ਫਾਈਨਲ ਵਿੱਚ ਫਗਵਾੜਾ 2 ਨੇ ਫਗਵਾੜਾ 1 ਨੂੰ ਹਰਾਇਆ । ਇਸੇ ਪ੍ਰਕਾਰ ਸਰਕਲ ਸਟਾਈਲ ਕਬੱਡੀ ਫਾਈਨਲ ਵਿੱਚ ਸੁਲਤਾਨਪੁਰ ਲੋਧੀ ਇੱਕ ਨੇ ਨਡਾਲਾ ਨੂੰ ਹਰਾਇਆ।
ਫਾਈਨਲ ਕਬੱਡੀ ਨੈਸ਼ਨਲ ਲੜਕੀਆਂ ਵਿੱਚ ਕਪੂਰਥਲਾ 2 ਨੇ ਫਗਵਾੜਾ 2 ਨੂੰ ਹਰਾਇਆ।ਖੇਡ ਟੂਰਨਾਂਮੈਂਟ ਨੂੰ ਸਫ਼ਲ ਬਣਾਉਣ ਲਈ ਸਰਪੰਚ ਭਜਨ ਸਿੰਘ ਬਿੱਲੂ, ਸਾਬਕਾ ਸਰਪੰਚ ਜਸਵਿੰਦਰ ਸਿੰਘ , ਪ੍ਰਧਾਨ ਮਨਜੀਤ ਸਿੰਘ ਫੰਝਰ ਸਾਹਬ, ਖੇਡ ਪ੍ਰਮੋਟਰ ਸਰਪੰਚ ਬਿਕਰਮ ਸਿੰਘ ਉੱਚਾ, ਕੋਲੋਵਿੰਦਰ ਸਿੰਘ ਸ਼ਾਹ, ਡਾਕਟਰ ਇੰਦਰਜੀਤ ਸਿੰਘ ਸ਼ਾਹ,ਬਲਜਿੰਦਰ ਸਿੰਘ ਵਿਰਕ, ਨੰਬਰਦਾਰ ਸਤਨਾਮ ਸਿੰਘ ਸੈਫਲਾਬਾਦ, ਚਰਨ ਸਿੰਘ ਸੈਫਲਾਬਾਦ, ਭਲਵਾਨ ਤੇਜਾ ਸਿੰਘ ਦੁਬਈ ਵਾਲੇ, ਸੰਦੀਪ ਸਿੰਘ ਉੱਚਾ, ਭਜਨ ਸਿੰਘ ਜੌਹਲ ਪੰਚ ਮਨਜੀਤ ਸਿੰਘ ਸੈਫ਼ਲਾਬਾਦ, ਸਾਬਕਾ ਪੰਚ ਗੁਰਮੁਖ ਸਿੰਘ ਅਤੇ ਹਰਮੇਸ਼ ਸਿੰਘ ,ਨੰਬਰਦਾਰ ਸਤਨਾਮ ਸਿੰਘ ਸਾਬਕਾ ਸਰਪੰਚ ਆਦਿ ਪਿੰਡ ਸੈਫਲਾਬਾਦ  ਦੇ ਪਤਵੰਤੇ ਵਿਸ਼ੇਸ਼ ਤੌਰ ਉਤੇ ਇਨਾਮ ਵੰਡ ਸਮਾਗਮ
ਵਿੱਚ ਸ਼ਾਮਿਲ ਹੋਏ ਅਤੇ  ਟੂਰਨਾਮੈਂਟ ਪ੍ਰਬੰਧਕ ਕਮੇਟੀ ਨੂੰ ਹਰ ਤਰ੍ਹਾਂ ਦਾ ਆਰਥਿਕ ਸਹਿਯੋਗ  ਦਿੱਤਾ।ਇਸ ਦੌਰਾਨ ਸਟੇਜ ਸਕੱਤਰ ਦੇ ਫਰਜ਼ ਗੁਰਮੇਜ਼ ਸਿੰਘ ਤਲਵੰਡੀ ਚੌਧਰੀਆਂ, ਸਰਬਜੀਤ ਸਿੰਘ ਪੱਮਣ ਨੇ ਬਾਖੂਬੀ ਨਿਭਾਏ।
     ਟੂਰਨਾਮੈਂਟ ਪ੍ਰਬੰਧਕ ਕਮੇਟੀ ਆਗੂ   ਸਰਤਾਜ ਸਿੰਘ ਚੀਮਾ , ਦਵਿੰਦਰ ਸਿੰਘ , ਹਰਵਿੰਦਰ ਸਿੰਘ,  ਸੁਖਪਾਲ ਸਿੰਘ, ਸੈਂਟਰ ਹੈੱਡ ਟੀਚਰ  ਹਰਪ੍ਰੀਤ ਕੌਰ , ਜਸਪ੍ਰੀਤ ਕੌਰ ਸੈਂਟਰ ਹੈੱਡ ਟੀਚਰ ਹਮੀਰਾ,ਹੈਡ ਟੀਚਰ ਸੁਰਿੰਦਰ ਕੁਮਾਰ, ਮਨਜਿੰਦਰ ਸਿੰਘ ਠੱਟਾ, ਹੈਡ ਟੀਚਰ ਅਜੇ ਕੁਮਾਰ ਅਦਾਲਤ ਚੱਕ, ਹੈਡ ਟੀਚਰ ਮੈਡਮ ਸੁਖਪ੍ਰੀਤ ਕੌਰ, ਹੈੱਡ ਟੀਚਰ ਗੁਰਮੁੱਖ ਸਿੰਘ ਬਾਬਾ , ਰੋਸ਼ਨ ਲਾਲ ਹੈੱਡ ਟੀਚਰ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਹੈੱਡ ਟੀਚਰ ਰਜਿੰਦਰ ਸਿੰਘ, ਕੁਲਦੀਪ ਸਿੰਘ ਸੀ ਐੱਚ ਟੀ, ਹੈੱਡ ਟੀਚਰ ਅਜੈ ਸ਼ਰਮਾ, ਦਲਜੀਤ ਸਿੰਘ ਸੈਣੀ, ਮੁਨੱਜਾ ਇਰਸ਼ਾਦ, ਕੁਲਦੀਪ ਕੌਰ ਸ਼ੇਖੂਪੁਰ, ਮਨਦੀਪ ਕੌਰ ਸੰਗੋਜਲਾ, ਜਸਬੀਰ ਕੌਰ ਮੰਡ ਸੰਗੋਜਲਾ,ਕੋਮਲ ਹਮੀਰਾ, ਹਰਜਿੰਦਰ ਸਿੰਘ ਖਾਨੋਵਾਲ, ਸੁਮਨ ਅਡਨਾਂਵਾਲੀ, ਰਣਜੀਤ ਸਿੰਘ ਸੁਲਤਾਨਪੁਰ ਲੋਧੀ, ਮਨਜਿੰਦਰ ਸਿੰਘ ਠੱਟਾ ਨਵਾਂ, ਯਾਦਵਿੰਦਰ ਸਿੰਘ, ਅਮਨਦੀਪ ਸਿੰਘ ਖਿੰਡਾ, ਜਸਵਿੰਦਰ ਕੌਰ,ਪਵਨ ਕੁਮਾਰ ਜੋਸ਼ੀ, ਮਲਕੀਤ ਸਿੰਘ ਮੀਤ, ਮਨਜਿੰਦਰ ਸਿੰਘ ਧੰਜੂ, ਬਿਕਰਮਜੀਤ ਸਿੰਘ ਮੰਨਣ, ਤਰਸੇਮ ਸਿੰਘ, ਅਵਤਾਰ ਸਿੰਘ, ਮੇਜਰ ਸਿੰਘ ਖੱਸਣ, ਭਾਗ ਸਿੰਘ, ਜਸਬੀਰ ਸਿੰਘ ਭੰਗੂ, ਰਣਜੀਤ ਸਿੰਘ ਖੱਸਣ, ਗੁਰਪ੍ਰੀਤ ਸਿੰਘ ਮਾਨ, ਤਰਦੀਪ ਸਿੰਘ ਚੌਹਾਨ ,
 ਆਦਿ ਦੀ ਦੇਖ ਰੇਖ ਹੇਠ ਜਿਲਾ ਪੱਧਰੀ ਟੂਰਨਾਮੈਂਟ ਦੇ ਪਹਿਲੇ ਦਿਨ ਲੜਕੇ ਲੜਕੀਆਂ ਦੇ ਵੱਖ-ਵੱਖ ਖੇਡਾਂ ਨਾਲ ਸੰਬੰਧਿਤ ਆਕਰਸ਼ਕ ਮੈਚ ਮੁਕਾਬਲੇ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਹੋਈਆਂ ਸੰਪੰਨ, ਬਲਾਕ ਬਠਿੰਡਾ ਨੇ ਓਵਰ ਆਲ ਟਰਾਫੀ ਜਿੱਤੀ
Next articleਪੰਜਾਬ ਤੇ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕਰਨ ਵਾਲੇ ਆਗੂਆਂ ਨੂੰ ਕਦੋਂ ਸਮਝਾਂਗੇ