450 ਸਾਲਾ ਸ਼ਤਾਬਦੀ ਅਤੇ ਭਾਈ ਘਨ੍ਹੱਈਆ ਸਿੰਘ ਯਾਦ ਨੂੰ ਵਿਸ਼ਾਲ ਖੂਨਦਾਨ ਕੈਂਪ 10 ਨਵੰਬਰ ਨੂੰ ਲਗਾਇਆ ਜਾਵੇਗਾ -ਜੱਥੇ. ਨਿਮਾਣਾ

ਲੁਧਿਆਣਾ(ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਮਨੁੱਖੀ ਭਲਾਈ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ਼:) ਗੁਰੂ ਸਾਹਿਬਾਂ ਵੱਲੋਂ ਬਖਸ਼ੇ ਸੇਵਾ ਸੰਕਲਪ ਦੇ ਸਿਧਾਂਤ ਨੂੰ ਸਮੁੱਚੀ ਮਨੁੱਖਤਾ ਅੰਦਰ ਹੋਰ ਉਭਾਰਨ ਦੇ ਮਨੋਰਥ ਨਾਲ ਮਿਤੀ 10 ਨਵੰਬਰ 2024 ਨੂੰ 450 ਸਾਲਾ ਸ਼ਤਾਬਦੀ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ-ਜੋਤਿ ਦਿਵਸ, ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਿਆਈ ਦਿਵਸ ਅਤੇ ਸੇਵਾ ਸਿਮਰਨ ਦੇ ਪੁੰਜ ਮਨੁੱਖੀ ਸੇਵਾਵਾਂ ਸੰਸਾਰ ਦੇ ਪਹਿਲੇ ਬਾਨੀ ਭਾਈ ਘਨ੍ਹੱਈਆ ਸਿੰਘ ਜੀ ਦੇ 320ਵੇਂ ਮਲ੍ਹਮ ਪੱਟੀ (ਮਾਨਸ ਸੇਵਾ ਦਿਵਸ) ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲੰਗਰ ਹਾਲ ਬੇਸਮੈਂਟ ਵਿੱਚ, ਸ਼ਹੀਦ ਬਾਬਾ ਦੀਪ ਸਿੰਘ ਚੌਕ, ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਬੜੇ ਉਤਸ਼ਾਹ ਅਤੇ ਚੜ੍ਹਦੀਕਲਾ ਸਮੂਹ ਧਰਮਾਂ ਦੇ ਸੰਤ ਮਹਾਂਪੁਰਖਾਂ ਅਤੇ ਧਾਰਮਿਕ ਆਗੂਆਂ ਦੀ ਅਗਵਾਈ ਹੇਠ ਸਮੁੱਚੀ ਮਾਨਵਤਾ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਬੜੇ ਉਤਸ਼ਾਹ ਅਤੇ ਚੜ੍ਹਦੀਕਲਾ ਨਾਲ ਦਿੱਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜੱਥੇ.ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਅਤੇ ਸੰਸਥਾਪਕ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਨੇ ਅੱਜ ਸੁਸਾਇਟੀ ਦੇ ਪ੍ਰਮੁੱਖ ਅਹੁਦੇਦਾਰਾਂ ਦੇ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ।ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਦੇ ਨਾਲ ਲਗਾਏ ਜਾ ਰਹੇ ਉਕਤ ਮਹਾਨ ਖੂਨਦਾਨ ਕੈਂਪ ਸਵੇਰੇ 9.00 ਵਜੇ ਆਰੰਭ ਹੋ ਕੇ ਸ਼ਾਮ 6 ਵਜੇ ਤੱਕ ਨਿਰੰਤਰ ਚੱਲੇਗਾ। ਇਸ ਸਮੇਂ ਭਾਈ ਹਰਪਾਲ ਸਿੰਘ ਨਿਮਾਣਾ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਸੁਸਾਇਟੀ ਵੱਲੋਂ ਲਗਾਇਆ ਜਾ ਰਿਹਾ ਉਕਤ 761ਵਾਂ ਮਹਾਨ ਖੂਨਦਾਨ ਕੈਂਪ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਨੂੰ ਨਵੀਂ ਸੇਧ ਦੇਣ ਵਿੱਚ ਸਹਾਈ ਸਿੱਧ ਹੋਵੇਗਾ। ਇਸ ਸਮੇਂ ਉਹਨਾਂ ਦੇ ਨਾਲ ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ, ਕੁਲਦੀਪ ਸਿੰਘ ਲਾਂਬਾ, ਤਨਜੀਤ ਸਿੰਘ, ਦਲਜੀਤ ਸਿੰਘ ਲਾਂਬਾ, ਵੀਰ ਲਕਸ਼ਮਣ ਸਿੰਘ ਖਾਲਸਾ, ਰਿਸ਼ੀਪਾਲ ਸਿੰਘ, ਪਰਮਿੰਦਰ ਸਿੰਘ ਨੰਦਾ, ਮਨਪ੍ਰੀਤ ਸਿੰਘ ਬੰਗਾ, ਭੁਪਿੰਦਰ ਸਿੰਘ ਲਾਲੀ, ਗੁਰਜੀਤ ਸਿੰਘ ਬੰਟੂ ਕਲਸੀ, ਹਰਪ੍ਰੀਤ ਸਿੰਘ ਹੈਪੀ, ਮਨਦੀਪ ਸਿੰਘ ਆਜ਼ਾਦ, ਅਮਰਵਿਕ੍ਰਮ ਸਿੰਘ ਸੰਨੀ, ਬਲਦੇਵ ਸਿੰਘ ਸੰਧੂ, ਐਡਵੋਕੇਟ ਮਨੀ ਖਾਲਸਾ, ਮਨਿੰਦਰ ਸਿੰਘ ਲੱਕੀ, ਗੁਰਮੀਤ ਸਿੰਘ ਬੋਬੀ, ਜੁਝਾਰ ਸਿੰਘ, ਕੁਲਵਿੰਦਰ ਗੋਗਲਾ, ਨਰੇਸ਼ ਘਈ, ਹੈਪੀ ਹਰਨਾਮ ਪੁਰਾ,ਅਕਵਿੰਦਰ ਸਿੰਘ ਹਰਨਾਮ ਪੁਰਾ, ਦਲਵਿੰਦਰ ਸਿੰਘ ਆਸ਼ੂ, ਦਵਿੰਦਰ ਸਿੰਘ ਸ਼ਾਨ, ਗੁਰਚਰਨ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭਾਸ਼ਾ ਵਿਭਾਗ ਪੰਜਾਬ ਵੱਲੋਂ ਲੇਖਕਾਂ ਦੇ ਕਿਰਾਏ-ਭਾੜੇ ਦੀ ਰਵਾਇਤ ਬੰਦ ਕਰਨ ਦੀ ਪੁਰਜ਼ੋਰ ਨਿਖੇਧੀ
Next articleਪ੍ਰਭ ਆਸਰਾ ਦੇ ਬੱਚਿਆਂ ਨੇ ਸਾਫ਼ ਕੀਤਾ ਪਟਾਖਿਆਂ ਦੀਆਂ ਸਟਾਲਾਂ ਦੁਆਰਾ ਖਿਲਾਰਿਆ ਕੂੜ-ਕਬਾੜ