ਪਟਿਆਲਾ (ਸਮਾਜ ਵੀਕਲੀ): ਇਥੇ ਥਾਪਰ ਯੂਨੀਵਰਸਿਟੀ ਦੇ 40 ਵਿਦਿਆਰਥੀ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ 27 ਵਿਦਿਆਰਥੀ ਅੱਜ ਜਦੋਂਕਿ ਬਾਕੀ ਵੀਰਵਾਰ ਨੂੰ ਪਾਜ਼ੇਟਿਵ ਆਏ ਸਨ। ਕੁਝ ਵਿਦਿਆਰਥੀਆਂ ਦੀਆਂ ਟੈਸਟ ਰਿਪੋਰਟਾਂ ਆਉਣੀਆਂ ਬਾਕੀ ਹਨ। ਪਾਜ਼ੇਟਿਵ ਨਿਕਲੇ ਇਹ ਸਾਰੇ ਵਿਦਿਆਰਥੀ ਇਕੋ ਹੋੋਸਟਲ ਨਾਲ ਸਬੰਧਤ ਹਨ। ਸਿਹਤ ਵਿਭਾਗ ਨੇ ਸਬੰਧਤ ਹੋਸਟਲ ਨੂੰ ਕੰਟੇਨਮੈਂਟ ਜ਼ੋਨ ਵਿੱਚ ਤਬਦੀਲ ਕਰ ਦਿੱਤਾ ਹੈ। ਸਿਹਤ ਟੀਮਾਂ ਨੇ ਯੂਨੀਵਰਸਿਟੀ ਵਿਦਿਆਰਥੀਆਂ ਦੇ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਹਨ। ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਵਿਦਿਆਰਥੀ ਘਰਾਂ ਨੂੰ ਜਾ ਸਕਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly