HOME 40 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਥਿਤ ਦੋਸ਼ੀ ਔਰਤ ਗਿ੍ਫਤਾਰ

40 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਥਿਤ ਦੋਸ਼ੀ ਔਰਤ ਗਿ੍ਫਤਾਰ

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਅੱਪਰਾ ਪੁਲਿਸ ਨੇ ਇੱਕ ਔਰਤ ਨੂੰ  40 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫਤਾਰ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸੁਖਦੇਵ ਸਿੰਘ ਔਲਖ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਉਹ ਸਮੇਤ ਮਹਿਲਾ ਪੁਲਿਸ ਕਰਮਚਾਰੀ ਗਸ਼ਤ ਕਰ ਰਹੇ ਸਨ, ਇੱਕਇੱਕ ਔਰਤ ਜੋ ਕਿ ਪੈਦਲ ਜਾ ਰਹੀ ਸੀ, ਸ਼ੱਕ ਪੈਣ ‘ਤੇ ਮਹਿਲਾ ਕਰਮਚਾਰੀ ਨੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਪਾਸੋਂ 40 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਕਥਿਤ ਦੋਸ਼ੀ ਔਰਤ ਦੀ ਸ਼ਨਾਖਤ ਰਾਣੋ ਪਤਨੀ ਗੇਜਾ ਰਾਮ ਵਾਸੀ ਪਿੰਡ ਸਮਰਾੜੀ ਥਾਣਾ ਫਿਲੌਰ ਵਜੋਂ ਹੋਈ | ਕਥਿਤ ਦੋਸ਼ੀ ਔਰਤ ਦੇ ਖਿਲਾਫ਼ ਐੱਨ. ਡੀ. ਪੀ. ਐੱਸ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਜੇਲ ਭੇਜ ਦਿੱਤਾ ਗਿਆ ਹੈ |

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleआस्था, बाबा और तार्किकता को विदाई
Next articleਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੈਸ ਏਜੰਸੀਆਂ ਅਤੇ ਪੈਟਰੋਲ ਪੰਪਾਂ ਤੇ ਰੱਖੀ ਜਾ ਰਹੀ ਹੈ ਪੈਨੀ ਨਜ਼ਰ : ਡਿਪਟੀ ਕਮਿਸ਼ਨਰ