ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸਿੱਖਿਆ ਦੇ ਹੁਕਮਾਂ ਤਹਿਤ ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਜਗਵਿੰਦਰ ਸਿੰਘ ਦੁਆਰਾ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੰਦਾ ਧਵਨ, ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ,ਬਲਾਕ ਸਿੱਖਿਆ ਅਧਿਕਾਰੀ ਰਜੇਸ਼ ਕੁਮਾਰ, ਬਲਾਕ ਸਿੱਖਿਆ ਅਧਿਕਾਰੀ ਸੰਜੀਵ ਕੁਮਾਰ ਹਾਂਡਾ,ਦੀ ਦੇਖ ਰੇਖ ਹੇਠ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਅਲਾਟੀਆਂ ਵਾਲ ਨੂੰ ਸੈਂਟਰ ਹੈੱਡ ਟੀਚਰ ਸ.ਐ.ਸ ਭਾਣੋਂ ਲੰਗਾਂ , ਹੈੱਡ ਟੀਚਰ ਹਰਜਿੰਦਰ ਸਿੰਘ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਦੇਵਾਲਾਂਵਾਲਾ ਤੋਂ ਸੈਂਟਰ ਹੈੱਡ ਟੀਚਰ ਸ.ਐ.ਸ ਤੋਪ ਖ਼ਾਨਾ , ਹੈੱਡ ਟੀਚਰ ਪਰਮਿੰਦਰ ਕੌਰ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਸੇਂਖੂਪੁਰ ਲਾਲ ਕੋਠੀ ਤੋਂ ਸੈਂਟਰ ਹੈੱਡ ਟੀਚਰ ਨੂਰਪੁਰ ਲੁਬਾਣਾ , ਹੈੱਡ ਟੀਚਰ ਮਾਲਤੀ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਡੋਗਰਾਂਵਾਲਾ ਨੂੰ ਸੈਂਟਰ ਹੈੱਡ ਟੀਚਰ ਸਰਕਾਰੀ ਸਕੂਲ ਲੜਕੇ ਫਗਵਾੜ੍ਹਾ ਨਿਯੁਕਤ ਕੀਤਾ ਗਿਆ ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਜਗਵਿੰਦਰ ਸਿੰਘ ਨੇ ਪਦ ਉੱਨਤ ਹੋਏ ਸਾਰੇ ਸੈਟਰ ਹੈੱਡ ਟੀਚਰਜ ਨੂ ਮੁਬਾਰਕ-ਬਾਦ ਦਿੱਤੀ ਅਤੇ ਵਿਭਾਗ ਵਿੱਚ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਨੇ ਇਸ ਦੌਰਾਨ ਦੱਸਿਆ ਕਿ ਜ਼ਿਲ੍ਹੇ ਅੰਦਰ ਖਾਲੀ ਅਸਾਮੀਆਂ ਤੇ ਅਗਲੇ ਹਫ਼ਤੇ ਵਿੱਚ ਹੈੱਡ ਟੀਚਰਾਂ ਦੀਆਂ ਤਰੱਕੀਆਂ ਵੀ ਕੀਤੀਆਂ ਜਾ ਰਹੀਆਂ ਹਨ । ਇਸ ਮੌਕੇ ਵਿਸ਼ੇਸ਼ ਤੌਰ ਤੇ ਅਧਿਆਪਕ ਦਲ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਗੁਰਮੁੱਖ ਸਿੰਘ ਬਾਬਾ , ਐ.ਸੀ/ ਬੀ.ਸੀ ਯੂਨਿਅਨ ਦੇ ਪ੍ਰਧਾਨ ਸਤਵੰਤ ਸਿੰਘ ਟੂਰਾਂ , ਲਕਸ਼ਦੀਪ ਸ਼ਰਮਾਂ ਜ਼ਿਲ੍ਹਾ ਖੇਡ ਕੋਆਰਡੀਨੇਟਰ, ਡੀ.ਟੀ.ਐਫ ਆਗੂ ਸ. ਜੈਮਲ ਸਿੰਘ ,ਵਿਵੇਕ ਕੁਮਾਰ , ਦੀਪਕ ਆਨੰਦ , ਨਰਿੰਦਰਜੀਤ ਸਿੰਘ,ਹਰਬੰਸ ਸਿੰਘ,ਆਦਿ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly