ਲਹਿਰਾਗਾਗਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਕਸਬਾ ਲਹਿਰਾਗਾਗਾ ਦੇ ਸੀਬਾ, ਹੋਲੀ ਮਿਸਨ ਇੰਟਰਨੈਸ਼ਨਲ ਸਕੂਲ ਵਿੱਚ ਖੇਡੀ ਗਈ ਤੀਜੀ ਆਲ ਇੰਡੀਆ ਸਸਟੋਬਾਲ ਚੈਪੀਅਨਸ਼ਿਪ ਦਾ ਕੱਲ ਫਾਈਨਲ ਮੈਚ ਸਮਾਪਤ ਹੋ ਗਿਆ। ਜਿਸ ਵਿੱਚ ਪੰਜਾਬ ਦੀਆਂ ਕੁੜੀਆਂ ਨੇ ਸੀਨੀਅਰ ਵਰਗ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ, ਜਦਕਿ ਮੁੰਡਿਆਂ ਵਿੱਚ ਯੂ ਪੀ ਨੇ ਪੰਜਾਬ ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪੁੱਜੇ ਐਡਵੋਕੇਟ ਹਰਪਾਲ ਸਿੰਘ ਚੀਮਾ ਨੇਤਾ ਵਿਰੋਧੀ ਧਿਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੇਸ਼ ਅੰਦਰ ਖੇਡ ਢਾਂਚਾ ਦਰੁਸਤ ਨਾ ਹੋਣ ਕਾਰਣ ਸਾਡੇ ਖਿਡਾਰੀਆਂ ਨੂੰ ਵੱਡੀਆਂ ਪ੍ਰਾਪਤੀਆਂ ਕਰਨ ਤੋਂ ਬਾਅਦ ਵੀ ਨਿਰਾਸਾ ਹੀ ਮਿਲ ਰਹੀ ਹੈ। ਜੇਕਰ ਅਸੀਂ ਸੂਬੇ ਦੀ ਸੱਤਾ ਵਿੱਚ ਤਾਕਤ ਵਿੱਚ ਆਏ ਤਾਂ ਚੰਗਾ ਖੇਡ ਢਾਂਚਾ ਉਸਾਰਾਂਗੇ। ਉਨ੍ਹਾਂ ਸਸਟੋਬਾਲ ਐਸੋਸੀਏਸ਼ਨ ਨੂੰ ਇਹ ਟੂਰਨਾਮੈਂਟ ਕਰਾਉਣ ਲਈ ਵਧਾਈ ਦਿੱਤੀ। ਇਸ ਮੌਕੇ ਭਾਈ ਗੋਬਿੰਦ ਸਿੰਘ ਲੌਗੋਂਵਾਲ, ਗਿਆਨੀ ਨਰੰਜਣ ਸਿੰਘ ਭੁਟਾਲ, ਹਰਪਾਲ ਸਿੰਘ ਖਡਿਆਲ ਸੀਨੀਅਰ ਯੂਥ ਆਗੂ ਸ੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਹਾਜਰੀ ਲਵਾਈ।
ਵੱਖ ਵੱਖ ਵਰਗਾਂ ਵਿੱਚ ਮੁੰਡਿਆਂ ਦੇ ਸੀਨੀਅਰ ਵਰਗ ਵਿੱਚ ਯੂ ਪੀ ਫਸਟ, ਪੰਜਾਬ ਸੈਕਿੰਡ, ਆਂਧਰਾ ਪ੍ਦੇਸ਼ ਤੀਜਾ, ਰਾਜਸਥਾਨ ਚੌਥਾ ਸਥਾਨ ਪ੍ਰਾਪਤ ਕੀਤਾ। ਕੁੜੀਆਂ ਵਿੱਚ ਪੰਜਾਬ ਪਹਿਲਾ, ਮਹਾਰਾਸ਼ਟਰ ਦੂਜਾ, ਛੱਤੀਸਗੜ੍ਹ ਤੀਜਾ, ਕਰਨਾਟਕਾ ਚੋਥਾਂ ਸਥਾਨ ਪ੍ਰਾਪਤ ਕੀਤਾ।
ਜੂਨੀਅਰ ਮੁੰਡੇ ਵਿੱਚ ਯੂ ਪੀ ਪਹਿਲਾ ਕਰਨਾਟਕਾ, ਪੰਜਾਬ,ਮੁਬਈ ਤੀਜਾ, ਰਾਜਸਥਾਨ ਨੇ ਚੌਬਾ ਸਥਾਨ ਪ੍ਰਾਪਤ ਕੀਤਾ। ਕੁੜੀਆਂ ਵਿੱਚ ਯੂ ਪੀ, ਮੁੰਬਈ ਦੂਜਾ, ਕਰਨਾਟਕਾ ਤੀਜਾ, ਦਾਦਰਾ ਨਗਰ ਹਵੇਲੀ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਜੈਤੂਆ ਨੂੰ ਇਨਾਮ ਵੰਡਣ ਦੀ ਰਸਮ ਗੁਰਪ੍ਰਵੇਜ ਸਿੰਘ ਸੰਧੂ ਗੁਰੂ ਹਰ ਸਹਾਏ ਭਾਜਪਾ ਆਗੂ, ਇੰਜ ਸੁਖਵੰਤ ਸਿੰਘ ਧੀਮਾਨ, ਇੰਜ ਅਸੋਕ ਗਰਗ ਲਹਿਰਾ ਪਾਵਰ ਕਾਮ, ਸੰਜੀਵ ਬਾਂਸਲ ਚੇਅਰਮੈਨ ਬਾਂਸਲਜ ਗਰੁੱਪ ਸੀਨੀਅਰ ਵਾਇਸ ਚੇਅਰਮੈਨ ਪੰਜਾਬ, ਮਹਾਵੀਰ ਮਲਾਣਾ, ਰਿਸੀ ਪਾਲ ਖੈਰਾ ਵਾਇਸ ਚੇਅਰਮੈਨ ਪੰਜਾਬ, ਜਸਵਿੰਦਰ ਸਿੰਘ ਰਿੰਪੀ ਚੇਅਰਮੈਨ ਮਾਰਕੀਟ ਕਮੇਟੀ ਲਹਿਰਾਗਾਗਾ, ਰਣਜੀਤ ਸਿੰਘ ਡੂਡੀਆਂ ਯੂਥ ਆਗੂ ਨੇ ਕੀਤੀ।
ਜਿਲਾ ਸੰਗਰੂਰ ਦੇ ਜਰਨਲ ਸਕੱਤਰ ਅਤੇ ਪ੍ਰੈਸ ਸਕੱਤਰ ਪੰਜਾਬ ਸਤਪਾਲ ਖਡਿਆਲ ਨੇ ਦੱਸਿਆ ਕਿ ਇਹ ਟੂਰਨਾਮੈਂਟ ਹਰ ਪੱਖ ਤੋਂ ਕਾਮਯਾਬ ਰਿਹਾ। ਇਸ ਮੌਕੇ ਪ੍ਧਾਨ ਸੰਦੀਪ ਮਲਾਣਾ ਪੰਜਾਬ, ਚੇਅਰਮੈਨ ਮਨਦੀਪ ਸਿੰਘ ਬਰਾੜ ਪੰਜਾਬ, ਨੌਰਥ ਜੋਨ ਦੇ ਚੇਅਰਮੈਨ ਬਲਵਿੰਦਰ ਸਿੰਘ ਧਾਲੀਵਾਲ ,ਗੁਰਦੀਪ ਸਿੰਘ ਘੱਗਾ ਜਰਨਲ ਸਕੱਤਰ ਪੰਜਾਬ ,ਮੁਨੀਸ ਸਿੰਗਲਾ ਵਾਇਸ ਪ੍ਧਾਨ ਪੰਜਾਬ, ਚੇਅਰਮੈਨ ਪੰਜਾਬ ਦਵਿੰਦਰ ਸਿੰਘ ਪਿਸੌਰ ਜਿਲਾ ਚੇਅਰਮੈਨ, ਸੁਖਜੀਤ ਸਿੰਘ ਮਾਨ ਖਜਾਨਚੀ ,ਜਸਵਿੰਦਰ ਸਿੰਘ ਪਿਸੌਰ ਜੁਆਇੰਟ ਸਕੱਤਰ,ਪਵਿੱਤਰ ਸਿੰਘ ਗੰਢੂਆਂ, ਜਗਸੀਰ ਸਿੰਘ ਛਾਜਲੀ, ਹਰਵਿੰਦਰ ਸਿੰਘ ਕਾਲਾ, ਮੁਨੀਸ ਸਿੰਗਲਾ ਵਾਇਸ ਪ੍ਧਾਨ, ਮੇਜਰ ਸਿੰਘ ਜਖੇਪਲ, ਸ਼ੇਰਾ ਗਿੱਲ, ਭੁਪਿੰਦਰ ਸਿੰਘ ਪਟਵਾਰੀ, ਬੰਟੀ ਢਿੱਲੋਂ, ਜਤਿੰਦਰ ਪੰਨੂੰ ,ਗੁਰਸੇਵਕ ਸਿੰਘ ਲੱਡੂ,ਜਸਪ੍ਰੀਤ ਜੱਸੀ, ਹੈੱਪੀ ਸਿੰਘ, ਕਿ੍ਸਨ ਸਿੰਘ ਸਾਦੀਹਰੀ,ਜਗਪਾਲ ਸਿੰਘ ਖਡਿਆਲ ਮੀਤ ਪ੍ਰਧਾਨ,ਕਾਲਾ ਮਾਨ ਤਰੰਜੀਖੇੜਾ, ਬੀਰਬਲ ਸਿੰਘ ਸਰਪੰਚ ਘੌੜੇਨਵ, ਛੱਜੂ ਪ੍ਧਾਨ ਕਾਲਬੰਨਜਾਰਾ, ਚੜਤ ਸਿੰਘ ਸਰਪੰਚ ਭਾਠੂਆ ,ਕੁਲਦੀਪ ਔਜਲਾ, ਜੱਗੀ ਧੂਰੀ ,ਰਾਜਾ ਚੰਡੀਗੜ੍ਹੀਆ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly