39ਵਾਂ ਹਰੀ ਮਾਨਵ ਏਕਤਾ ਸੰਤ ਸਮਾਗਮ 7 ਫਰਵਰੀ ਨੂੰ ਹੋਵੇਗਾ- ਸੰਤ ਸੁਰਿੰਦਰ ਦਾਸ ਕਠਾਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਡੇਰਾ ਸੱਚਖੰਡ ਬੱਲਾਂ ਦੇ ਤੀਸਰੇ ਗੱਦੀ ਨਸ਼ੀਨ ਸ਼੍ਰੀਮਾਨ ਸੰਤ ਹਰੀ ਦਾਸ ਜੀ ਦੀ ਪਵਿੱਤਰ ਯਾਦ ਵਿਚ 39ਵਾਂ ਹਰੀ ਮਾਨਵ ਏਕਤਾ ਸੰਤ ਸੰਮੇਲਨ 7 ਫਰਵਰੀ ਦਿਨ ਐਤਵਾਰ ਨੂੰ ਪਿੰਡ ਕੂਪੁਰ ਢੇਪੁਰ ਅੱਡਾ ਕਠਾਰ ਜ਼ਿਲ੍ਹਾ ਜਲੰਧਰ ਵਿਖੇ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ।

ਇਸ ਸਮਾਗਮ ਦੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਸੁਰਿੰਦਰ ਦਾਸ ਕਠਾਰ ਨੇ ਦੱਸਿਆ ਕਿ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸ਼੍ਰੀ ਮਾਨ ਸੰਤ ਨਿਰੰਜਣ ਦਾਸ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਇਹ ਸਮਾਗਮ ਹਰ ਸਾਲ ਮਨਾਇਆ ਜਾਂਦਾ ਹੈ। ਜਿਸ ਵਿਚ ਦੇਸ਼ ਵਿਦੇਸ਼ ਤੋਂ ਵੱਖ-ਵੱਖ ਸੰਪ੍ਰਦਾਵਾਂ ਦੇ ਸੰਤ ਮਹਾਪੁਰਸ਼ ਦਰਸ਼ਨ ਦਿੰਦੇ ਹਨ ਅਤੇ ਸਮੁੱਚੀ ਸੰਗਤ ਨੂੰ ਏਕਤਾ ਪ੍ਰੇਮ ਸਾਂਝੀਵਾਲਤਾ ਦਾ ਸੰਦੇਸ਼ ਦੇ ਕੇ ਮਹਾਪੁਰਸ਼ਾਂ ਦੇ ਨੂਰੀ ਰੰਗ ਵਿਚ ਰੰਗਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਸ ਸਮਾਗਮ ਵਿਚ ਸਮੂਹ ਸੰਗਤਾਂ ਨੂੰ ਹੁੰਮ ਹੁਮਾ ਕੇ ਪੁੱਜਣ ਦੀ ਬੇਨਤੀ ਹੈ।

Previous articleਅੰਮ੍ਰਿਤਾ ਵਿਰਕ ਲੈ ਕੇ ਹਾਜ਼ਰ ਹੋਈ ਟਰੈਕ ‘ਝੰਡਾ ਪੰਜਾਬੀ ਦਾ’
Next articleਧਾਰੀਵਾਲ ਵਿਖੇ ਨੈਸ਼ਨਲ ਵੋਟਰ ਅਤੇ ਕੌਮੀ ਬਾਲੜੀ ਦਿਵਸ ਮਨਾਇਆ