ਕੋਵਿਡ ਕਾਲ ਦੌਰਾਨ ਅਧਿਆਪਕਾਂ ਦੁਆਰਾ ਕੀਤੇ ਕਾਰਜ ਸ਼ਲਾਘਾਯੋਗ-ਲਾਸਾਨੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਿੱਖਿਆ ਬਲਾਕ ਮਸੀਤਾਂ ਵਿਖੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਲੜਕੀਆਂ ਸੁਲਤਾਨਪੁਰ ਲੋਧੀ ਵਿੱਚ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਦੀ ਅਗਵਾਈ ਤੇ ਬੀ ਐੱਮ ਟੀ ਹਰਮਿੰਦਰ ਸਿੰਘ ਜੋਸਨ ਤੇ ਬੀ ਐੱਮ ਟੀ ਰਾਜੂ ਜੈਨਪੁਰੀ ਦੀ ਦੇਖ ਰੇਖ ਹੇਠ ਸ਼ੁਰੂ ਹੋਈ ।ਇਸ ਦੋ ਰੋਜ਼ਾ ਨੈਸ –2021 ਸੈਮੀਨਾਰ ਦੇ ਦੂਜੇ ਦਿਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਭਜਨ ਸਿੰਘ ਲਾਸਾਨੀ ਨੇ ਸੈਮੀਨਾਰ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਨੈਸ – 2021 ਸੰਬੰਧੀ ਵਿਸਥਾਰ ਵਿਚ ਗੱਲਬਾਤ ਕੀਤੀ।
ਇਸ ਦੌਰਾਨ ਜਿਥੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਭਜਨ ਸਿੰਘ ਲਾਸਾਨੀ ਨੇ ਕਿਹਾ ਕਿ ਅਧਿਆਪਕਾਂ ਨੇ ਕੋਵਿਡ – 19 ਕਾਰਣ ਲੰਬਾ ਸਮਾਂ ਸਕੂਲ ਬੰਦ ਹੋਣ ਦੇ ਚੱਲਦੇ ਵੀ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਕੇ ਜ਼ਿਲ੍ਹੇ ਨੂੰ ਪੰਜਾਬ ਪੱਧਰ ਤੇ ਨਾਮਣਾ ਖੱਟਣ ਲਈ ਵਧਾਈ ਦਿੱਤੀ ਤੇ ਧੰਨਵਾਦ ਕੀਤਾ। ਉੱਥੇ ਹੀ ਉਨ੍ਹਾਂ ਨੇ ਅਧਿਆਪਕਾਂ ਨੂੰ ਸਮਰਪਿਤ ਭਾਵਨਾ ਨਾਲ ਇਸੇ ਤਰ੍ਹਾਂ ਭਵਿੱਖ ਵਿੱਚ ਵੀ ਕੰਮ ਕਰਨ ਲਈ ਪ੍ਰੇਰਿਤ ਕੀਤਾ । ਓਹਨਾਂ ਨੇ ਪ੍ਰੀ- ਪ੍ਰਾਇਮਰੀ ਜਮਾਤਾਂ ਵਿੱਚ ਬਲਾਕ ਦੇ ਅਧਿਆਪਕਾਂ ਵੱਲੋਂ ਕੀਤੇ ਗਏ ਰਿਕਾਰਡ ਤੋੜ ਦਾਖ਼ਲੇ ਦੇ ਵਾਧੇ ਲਈ ਅਧਿਆਪਕਾਂ ਦੀ ਭਰਪੂਰ ਸ਼ਲਾਘਾ ਕੀਤੀ । ਸੈਮੀਨਾਰ ਦੌਰਾਨ 38 ਦੇ ਕਰੀਬ ਅਧਿਆਪਕਾਂ/ ਅਧਿਆਪਕਾਂਵਾਂ ਨੇ ਹਿੱਸਾ ਲਿਆ।
ਸੈਮੀਨਾਰ ਦੇ ਅੰਤਿਮ ਦਿਨ ਬਲਾਕ ਸਿੱਖਿਆ ਅਧਿਕਾਰੀ ( ਮਸੀਤਾਂ) ਭੁਪਿੰਦਰ ਸਿੰਘ ਨੇ ਜਿਥੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਜੀ ਆਇਆਂ ਆਖਿਆ । ਉਥੇ ਹੀ ਉਹਨਾਂ ਨੇ ਅਧਿਆਪਕਾਂ ਨੂੰ ਵਿਭਾਗ ਦੁਆਰਾ ਲਈ ਜਾ ਰਹੀ ਪੈਸ- 2021 ਦੀ ਪ੍ਰੀਖਿਆ ਸਬੰਧੀ ਵਰਕਸ਼ਾਪ ਦੇ ਉਦੇਸ਼ ਤੋਂ ਵੀ ਜਾਣੂ ਵੀ ਕਰਵਾਇਆ। ਉਹਨਾਂ ਨੇ ਅਧਿਆਪਕਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹਰ ਪ੍ਰਕਾਰ ਦੇ ਹੱਲ ਦਾ ਵੀ ਭਰੋਸਾ ਦਿਵਾਇਆ।
ਇਸ ਮੌਕੇ ਹਜਿੰਦਰ ਸਿੰਘ ਢੋਟ, ਕੰਵਲਪ੍ਰੀਤ ਸਿੰਘ ਜੈਨਪੁਰ, ਜਸਪਾਲ ਸਿੰਘ, ਜਸਬੀਰ ਸਿੰਘ ਚੀਮਾ, ਗੁਰਪ੍ਰੀਤ ਸਿੰਘ,ਮਨੋਜ ਕੁਮਾਰ ਸ਼ਰਮਾ,ਹਰਜਿੰਦਰ ਸਿੰਘ ਹੈਰੀ, ਅਪਿੰਦਰ ਸਿੰਘ, ਗੁਰਤੇਜ ਸਿੰਘ, ਭੁਪਿੰਦਰ ਸਿੰਘ ਸੇਚਾਂ,ਪਰਮਜੀਤ ਲਾਲ, ਸੁਖਦੇਵ ਸਿੰਘ, ਸੁਖਚੈਨ ਸਿੰਘ,ਸੰਤੋਖ ਸਿੰਘ ਮੱਲ੍ਹੀ, ਹਰਵਿੰਦਰ ਸਿੰਘ ,ਜਗਜੀਤ ਰਾਜੂ, ਮਨਜੀਤ ਕੌਰ, ਮਨਦੀਪ ਕੌਰ , ਕੰਵਲਜੀਤ ਕੌਰ,ਕੁਲਵੰਤ ਕੌਰ,ਰਾਜਵਿੰਦਰ ਕੌਰ,ਮਨਰੂਪ ਕੌਰ,ਰਣਜੀਤ ਕੌਰ,ਨਵਦੀਪ ਕੌਰ,ਪਰਦੀਪ ਕੌਰ,ਲਖਵਿੰਦਰ ਕੌਰ,ਹਰਜੀਤ ਕੌਰ, ਆਦਿ ਅਧਿਆਪਕਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹਿਲਾ ਅਧਿਆਪਕਾਂਵਾਂ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly