ਪਿੰਡ ਆਦਰਮਾਨ ਦਾ 37 ਵਾ ਸਲਾਨਾ ਛਿੰਝ ਮੇਲਾ  5 ਅਕਤੂਬਰ ਨੂੰ ਕਮੇਟੀ ਵੱਲੋਂ ਪੋਸਟਰ ਜਾਰੀ ।

ਪਿੰਡ ਆਦਰਮਾਨ ਦੀ ਛਿੰਝ ਕਮੇਟੀ 37 ਵਾ ਛਿੰਝ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ।
ਨਕੋਦਰ ਮਹਿਤਪੁਰ-(ਹਰਜਿੰਦਰ ਪਾਲ ਛਾਬੜਾ) – ਦਸਮੇਸ਼ ਦੰਗਲ ਅਤੇ ਵੈਲਫੇਅਰ ਕਮੇਟੀ(ਰਜਿ:) ਪਿੰਡ ਆਦਰਮਾਨ ਵੱਲੋਂ ਛਿੰਝ ਕਮੇਟੀ ਦੀ ਐਸ ਮੀਟਿੰਗ ਸੁਰਗਵਾਸੀ ਗੁਰਮੇਜ ਸਿੰਘ ਜੱਜ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ਦੌਰਾਨ ਗੁਰਮੇਜ ਸਿੰਘ ਜੱਜ ਦੇ ਪਰਿਵਾਰ ਵੱਲੋਂ ਛਿੰਝ ਕਮੇਟੀ ਨੂੰ 250000 ਲੱਖ  ਰੁਪਏ ਸੜਕ ਅਤੇ ਛਿੰਝ ਲਈ ਦਿੱਤਾ ਗਿਆ।ਇਹ 37 ਵਾ ਛਿੰਝ ਮੇਲਾ ਐਨ ਆਰ ਆਈ ਵੀਰਾਂ  ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ  5 ਅਕਤੂਬਰ ਨੂੰ ਪਿੰਡ ਆਦਰਮਾਨ ਵਿਖੇ ਧੂਮ ਧਾਮ ਨਾਲ ਮਨਾਇਆ ਜਾਵੇਗਾ।ਇਸ ਛਿੰਝ ਮੇਲੇ ਵਿਚ  ਬਰਾਬਰ ਦੀਆਂ  ਦੋ ਕੁਸ਼ਤੀਆਂ 250000/ 250000 ਲੱਖ ਦੀਆਂ ਜੱਸਾ ਪੱਟੀ ਅਤੇ ਸੁਦਰਸ਼ਨ ਮਹਾਰਾਸ਼ਟਰ ਅਤੇ ਪ੍ਰਿਤਪਾਲ ਫਗਵਾੜਾ ਅਤੇ ਮਿਰਜ਼ਾ ਈਰਾਨੀ ਵਿਚਕਾਰ ਹੋਣਗੀਆਂ। ਇਨ੍ਹਾਂ ਕੁਸ਼ਤੀਆਂ ਇਨਾਮ ਹਰਭਜਨ ਸਿੰਘ ਜੱਜ ਅਤੇ ਸੁਖਵੰਤ ਹੁੰਦਲ ਅਤੇ ਗੁਰਦੇਵ ਸਿੰਘ ਕਲਿਆਣ ਵੱਲੋਂ ਦਿੱਤੇ ਜਾਣਗੇ। ਇਨ੍ਹਾਂ ਪਰਿਵਾਰਾਂ ਵੱਲੋਂ ਸੜਕ ਲਈ ਵੀ 500000 ਲੱਖ ਰੁਪਏ ਸਾਂਝੇ ਤੌਰ ਤੇ ਦਿੱਤੇ ਗਏ।ਇਸੇ ਤਰ੍ਹਾਂ ਤੀਜੇ ਇਨਾਮ 61000 ਦੀ ਕੁਸ਼ਤੀ ਕੰਵਲਜੀਤ ਸਿੰਘ ਜੰਮੂ ਅਤੇ ਰਣਜੀਤ ਸਿੰਘ ਜੰਮੂ ਪਰਿਵਾਰ ਵੱਲੋਂ ਮਨਕਰਨ ਡੂਮਛੇੜੀ ਅਤੇ ਬਾਊ ਫਗਵਾੜਾ ਵਿਚਕਾਰ ਕਰਵਾਈ ਜਾਵੇਗੀ। ਇਸ ਛਿੰਝ ਵਿਚ ਸਪੈਸ਼ਲ ਕੁਸ਼ਤੀਆਂ ਅਤੇ ਦੂਸਰੀਆਂ ਕੁਸ਼ਤੀਆਂ ਵੀ ਹੋਣਗੀਆਂ। ਇਸ ਮੌਕੇ ਛਿੰਝ ਕਮੇਟੀ ਵੱਲੋਂ ਛਿੰਝ ਮੇਲੇ ਦਾ ਪੋਸਟਰ ਵੀ ਕੀਤਾ ਗਿਆ। ਇਸ ਮੌਕੇ  ਮਹਿੰਦਰ ਸਿੰਘ ਮੋਮੀ, ਰਣਜੀਤ ਸਿੰਘ ਮੋਮੀ, ਬਚਨ ਸਿੰਘ ਬਾਜਵਾ, ਗੁਰਦੇਵ ਸਿੰਘ ਕਲਿਆਣ , ਅੰਮ੍ਰਿਤਪਾਲ ਸਿੰਘ ਜੱਜ, ਕੁਲਬੀਰ ਸਿੰਘ ਜੱਜ, ਮਨਮੋਹਨ ਸਿੰਘ ਜੱਜ, ਜਰਨੈਲ ਸਿੰਘ ਜੱਜ ਅਤੇ ਸਮੂਹ ਛਿੰਝ ਕਮੇਟੀ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਿੰਡ ਟਿੱਬਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ 
Next articleਸਿਹਤ ਕ੍ਰਾਂਤੀ ਰੈਲੀ ਪਟਿਆਲਾ ’ਚ ਸ਼ਾਮਲ  ਹੋਣ ਲਈ ਕੋਟਕਪੂਰੇ ਤੋਂ ਵੱਡਾ ਕਾਫਲਾ ਰਵਾਨਾ