ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਬੀਤੇ ਦਿਨ ਹੋਈਆਂ ਪੰਚਾਇਤੀ ਚੋਣਾਂ ਦੌਰਾਨ 37 ਸਾਲ ਦੇ ਨੌਜਵਾਨ ਵਿਨੈ ਕੁਮਾਰ ਨੂੰ ਅੱਪਰਾ ਵਾਸੀਆਂ ਨੇ ਨਵਾਂ ਸਰਪੰਚ ਚੁਣ ਲਿਆ ਹੈ | ਇਸ ਵਾਰ ਸਰਪੰਚੀ ਲਈ ਚਾਰ ਉਮੀਦਵਾਰ ਚੋਣ ਮੈਦਾਨ ‘ਚ ਸਨ | ਚੋਣ ਦੌਰਾਨ ਕੁੱਲ 2587 ਵੋਟਾਂ ਪੋਲ ਹੋਈਆਂ | ਇਸ ਦੌਰਾਨ ਵਿਨੈ ਕੁਮਾਰ ਨੂੰ 833 ਗੁਰਦੀਪ ਸਿੰਘ ਕਾਲਾ ਲਵਲੀ ਨੂੰ 716, ਦਿਨੇਸ਼ ਕੁਮਾਰ ਐਰੀ ਨੂੰ 663 ਵੋਟਾਂ, ਗੁਰਪਾਲ ਸਿੰਘ ਸਹੋਤਾ ਨੂੰ 367 ਵੋਟਾਂ ਤੇ ਨੋਟਾਂ ਨੂੰ ਕੁੱਲ 8 ਵੋਟਾਂ ਪੋਲ ਹੋਈਆਂ | ਇਸ ਮੌਕੇ ਗੱਲਬਾਤ ਕਰਦਿਆਂ ਵਿਨੈ ਅੱਪਰਾ ਨੇ ਕਿਹਾ ਕਿ ਮੇਰਾ ਮੁੱਖ ਮਕਸਦ ਅੱਪਰਾ ਦਾ ਸਰਵਪੱਖੀ ਵਿਕਾਸ ਬਿਨਾਂ ਕਿਸੇ ਭੇਦਭਾਵ ਤੋਂ ਕਰਨਾ ਹੈ ਤੇ ਨਸ਼ੇ ‘ਤੇ ਰੋਕ ਲਗਾਉਣੀ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly