ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਅੱਪਰਾ ਪੁਲਿਸ ਨੇ ਨਜ਼ਾਇਜ ਸ਼ਰਾਬ ਸਮੇਤ ਇੱਕ ਕਥਿਤ ਦੋਸ਼ੀ ਨੂੰ ਕਾਬੂ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ, ਜਦਕਿ ਦੂਸਰਾ ਕਥਿਤ ਦੋਸ਼ੀ ਫ਼ਰਾਰ ਹੋ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸੁਖਦੇਵ ਸਿੰਘ ਔਲਖ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਖਾਨਪੁਰ ਨਹਿਰ ਪੁਲ ‘ਤੇ ਕੀਤੀ ਹੋਈ ਨਾਕਾਬੰਦੀ ਦੌਰਾਨ ਐਕਟਿਵਾ ਸਵਾਰ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨਾਂ ਪਾਸੋਂ 12 ਬੋਤਲਾਂ 999 ਮਾਰਕਾ ਤੇ 24 ਬੋਤਲਾਂ 91 ਮਾਰਕਾ (ਚੰਡੀਗੜ ਮੇਡ) ਕੁੱਲ 36 ਬੋਤਲਾਂ ਨਜ਼ਾਇਜ ਸ਼ਰਾਬ ਬਰਾਮਦ ਹੋਈਆਂ | ਉਨਾਂ ਅੱਗੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਸ਼ਨਾਖਤ ਮਨਜੀਤ ਸਿੰਘ ਬਿੰਦਰ ਤੇ ਜਗਦੀਪ ਕੁਮਾਰ ਜੌਲੀ ਵਾਸੀ ਪਿੰਡ ਪਾਲਕਦੀਮ ਵਜੋਂ ਹੋਈ ਹੈ | ਮਨਜੀਤ ਨੂੰ ਕਾਬੂ ਕਰ ਲਿਆ ਗਿਆ ਜਦਕਿ ਜੌਲੀ ਭੱਜਣ ‘ਚ ਸਫਲ ਹੋ ਗਿਆ ਹੈ | ਕਥਿਤ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਜੌਲੀ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



