ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨਾਂ ਤੇ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਆਗੂਆਂ ਦੀ ਹੋਈ ਵਿਸੇਸ਼ ਇਕੱਤਰਤਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਵੱਡੇ ਪੱਧਰ ਤੇ ਲੁਧਿਆਣਾ ਸ਼ਹਿਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਉਣ ਹਿੱਤ ਯੂਨਾਈਟਿਡ ਸਿੱਖਜ਼ ਦੇ ਵੱਲੋਂ ਸਾਝਾਂ ਉੱਦਮ ਉਪਰਾਲਾ ਕਰਦਿਆਂ ਹੋਇਆਂ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਵਿਖੇ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰਾਂ ਤੇ ਸਿੱਖ ਜੱਥੇਬੰਦੀਆਂ ਦੇ ਪ੍ਰਮੁੱਖ ਅਹੁਦੇਦਾਰਾਂ ਦੀ ਇੱਕ ਵਿਸੇਸ਼ ਇਕੱਤਰਤਾ ਆਯੋਜਿਤ ਕੀਤੀ ਗਈ । ਜਿਸ ਵਿੱਚ ਸ੍ਰ: ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਯੂਨਾਈਟਿਡ ਸਿੱਖਜ਼ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਤੇ ਫ਼ਲਸਫ਼ੇ ਨੂੰ ਸਮਾਜ ਦੇ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚਾਉਣ ਦੀ ਲੋੜ ਹੈ, ਤਾਂ ਹੀ ਉਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਮਨਾਈ ਜਾ ਰਹੀ 350 ਸਾਲਾਂ ਸ਼ਹੀਦੀ ਸ਼ਤਾਬਦੀ ਮਨਾਉਣੀ ਸਾਰਥਕ ਹੋ ਸਕੇਗੀ। ਇੱਕਤਰਤਾ ਦੌਰਾਨ ਹਾਜ਼ਰ ਹੋਏ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰਾਂ ਤੇ ਪ੍ਰਮੁੱਖ ਸਿੱਖ ਧਾਰਮਿਕ ਜੱਥੇਬੰਦੀਆਂ ਦੇ ਆਗੂਆਂ ਨੇ 350 ਸਾਲਾਂ ਸ਼ਤਾਬਦੀ ਨੂੰ ਪੂਰੀ ਸੁਹਿਰਦਤਾ ਨਾਲ ਮਨਾਉਣ ਲਈ ਜਿੱਥੇ ਆਪਣੇ ਕੀਮਤੀ ਵਿਚਾਰਾਂ ਦੀ ਸਾਂਝ ਕੀਤੀ ਉੱਥੇ ਨਾਲ ਹੀ ਗੁਰੂ ਸਾਹਿਬ ਜੀ ਦੀ ਬਾਣੀ, ਸਿੱਖਿਆਵਾਂ ਤੇ ਸ਼ਹੀਦੀ ਦੇ ਸੰਕਲਪ ਨੂੰ ਸੁਚੱਜੇ ਢੰਗ ਨਾਲ ਉਭਾਰਨ ਲਈ ਗੁਰਦੁਆਰਿਆਂ, ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਅੰਦਰ ਵਿਸੇਸ਼ ਵਿਚਾਰ ਗੋਸ਼ਟੀਆਂ ਤੇ ਸੈਮੀਨਾਰਾਂ ਦਾ ਆਯੋਜਨ ਕਰਨ ਦੇ ਸੁਝਾਉ ਵੀ ਦਿੱਤੇ ਤਾਂ ਕਿ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਗੁਰੂ ਸਾਹਿਬਾਂ ਦੀ ਸੋਚ ਤੇ ਕੁਰਬਾਨੀ ਪ੍ਰਤੀ ਜਾਗਰੂਕ ਕੀਤਾ ਜਾ ਸਕੇ । ਇਸ ਦੌਰਾਨ ਸ਼ਹੀਦੀ ਸ਼ਤਾਬਦੀ ਨੂੰ ਪੂਰੀ ਇੱਕਜੁੱਟਤਾ ਨਾਲ ਮਨਾਉਣ ਲਈ ਇੱਕ ਸਾਂਝੀ 350 ਸਾਲਾਂ ਸ਼ਤਾਬਦੀ ਕਮੇਟੀ ਦਾ ਗਠਨ ਕਰਨ ਦਾ ਸੁਝਾਉ ਵੀ ਦਿੱਤਾ ਗਿਆ । ਜਿਸ ਦੇ ਮੱਦੇਠਜ਼ਰ ਇਕੱਤਰਤਾ ਵਿੱਚ ਸ਼ਾਮਲ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਮੁੱਖ ਸੇਵਾਦਾਰਾਂ ਤੇ ਜੱਥੇਬੰਦੀਆਂ ਦੇ ਪ੍ਰਮੱਖ ਆਗੂਆਂ ਨੇ ਸਰਬ ਸੰਮਤੀ ਨਾਲ ਪੰਥ ਦੇ ਪਮੁੱਖ ਪ੍ਰਚਾਰਕ ਗਿਆਨੀ ਫ਼ਤਿਹ ਸਿੰਘ ਨੂੰ ਸਾਂਝੀ ਸ਼ਹੀਦੀ ਸ਼ਤਾਬਦੀ ਕਮੇਟੀ ਦਾ ਕੋਆਰਡੀਨੇਟਰ ਥਾਪਣ ਦਾ ਰਸਮੀ ਤੌਰ ਤੇ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਲੁਧਿਆਣਾ ਸ਼ਹਿਰ ਦੀਆਂ ਬਾਕੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਸ਼ਹੀਦੀ ਸ਼ਤਾਬਦੀ ਕਮੇਟੀ ਨਾਲ ਜੋੜਨ ਦੇ ਅਧਿਕਾਰ ਵੀ ਦਿੱਤੇ ਤਾਂ ਕਿ ਲੁਧਿਆਣਾ ਸ਼ਹਿਰ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਵੱਡੇ ਸ਼ਤਾਬਦੀ ਸਮਾਗਮਾਂ ਦੀ ਸਾਂਝੀ ਰੂਪ-ਰੇਖਾ ਜਲਦੀ ਬਣਾਈ ਜਾ ਸਕੇ । ਇਕੱਤਰਤਾ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ੍ਰ: ਜਸਪਾਲ ਸਿੰਘ ਠੁਕਰਾਲ, ਬੀਬੀ ਰਵਿੰਦਰ ਕੌਰ, ਡਾ: ਬਜਾਜ, ਸ੍ਰ: ਅਰਵਿੰਦਰ ਸਿੰਘ ਸੰਧੂ ਪ੍ਰਧਾਨ ਅਰਬਨ ਅਸਟੇਟ ਦੁੱਗਰੀ ਫੇਸ-1, ਸ੍ਰ: ਕੁਲਵਿੰਦਰ ਸਿੰਘ ਬੈਨੀਪਾਲ ਪ੍ਰਧਾਨ ਦੁੱਗਰੀ ਫੇਸ-2, ਪ੍ਰੋ: ਬਲਵਿੰਦਰ ਸਿੰਘ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਪ੍ਰਿਥਵੀਪਾਲ ਸਿੰਘ ਪ੍ਰਧਾਨ ਗੁ਼ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਪ੍ਰੀਤਮ ਨਗਰ, ਸੁਰਿੰਦਰ ਸਿੰਘ ਮੱਕੜ ਤੇ ਭੁਪਿੰਦਰ ਸਿੰਘ ਮੱਕੜ ਯੂਨਾਈਟਿਡ ਸਿੱਖਜ਼, ਗੁਰਦੀਪ ਸਿੰਘ ਪ੍ਰਧਾਨ ਗੁਰਦੁਆਰਾ ਮਾਇਆ ਨਗਰ ਲੁਧਿਆਣਾ,ਪ੍ਰਭਜੋਤ ਸਿੰਘ ਤੇ ਪ੍ਰੀਤਮ ਸਿੰਘ ਗੁ. ਸ੍ਰੀ ਗੁਰੂ ਸਿੰਘ ਸਭਾ ਈ-ਬਲਾਕ ਬੀ.ਆਰ.ਐਸ. ਨਗਰ, ਮਨਪ੍ਰੀਤ ਸਿੰਘ ਚਾਵਲਾ ਪ੍ਰਧਾਨ ਗੁ਼. ਕਿਰਨ ਵਿਹਾਰ, ਡਾ: ਪੁਸ਼ਵਿੰਦਰ ਸਿੰਘ ਗੁਰੂ ਤੇਗ਼ ਬਹਾਦਰ ਹਸਪਤਾਲ, ਬੀਬੀ ਹਮੀਰ ਕੌਰ, ਬੀਬੀ ਜਸਪ੍ਰੀਤ ਕੌਰ ਆਦਿ ਵਿਸੇਸ਼ ਤੌਰ ਤੇ ਹਾਜ਼ਰ ਸਨ ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



