HOME 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਭਾਈ ਰਵਿੰਦਰ ਸਿੰਘ ਯੂ.ਕੇ (ਲੀਡਜ਼) ਵਾਲਿਆਂ...

350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਭਾਈ ਰਵਿੰਦਰ ਸਿੰਘ ਯੂ.ਕੇ (ਲੀਡਜ਼) ਵਾਲਿਆਂ ਵਲੋਂ ਗਾਇਨ ਕੀਤਾ ਗਿਆ ਗੁਰਬਾਣੀ ਸ਼ਬਦ “ਰਾਮ ਸਿਉ ਕਰਿ ਪ੍ਰੀਤ” ਕੀਤਾ ਰਿਲੀਜ਼।

3

ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ )  – ਮਿਊਜ਼ਿਕ ਬੈਨਰ ਨੰਗਲ ਈਸ਼ਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੀ ਲਾਸਾਨੀ ਸ਼ਹਾਦਤ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਭਾਈ ਰਵਿੰਦਰ ਸਿੰਘ ਯੂ.ਕੇ (ਲੀਡਜ਼) ਵਾਲਿਆਂ ਵਲੋਂ ਗਾਇਨ ਕੀਤਾ ਗਿਆ ਗੁਰਬਾਣੀ ਸ਼ਬਦ “ਰਾਮ ਸਿਉ ਕਰਿ ਪ੍ਰੀਤ” ਗੁਰਦੁਆਰਾ ਸਿੰਘ ਸਭਾ ਪਿੰਡ ਬੂਰੇ ਜੱਟਾਂ ਵਿਖੇ ਗੁਰਸ਼ਬਦ ਪ੍ਰਕਾਸ਼ ਕੀਰਤਨ ਕੌਂਸਲ ਗੜ੍ਹਦੀਵਾਲਾ ਵਲੋਂ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਸ ਅਕਬਰ ਸਿੰਘ ਬੂਰੇ ਜੱਟਾਂ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਿਊਜ਼ਿਕ ਕੰਪਨੀ ਨੰਗਲ ਈਸ਼ਰ ਦੀ ਸਮੁੱਚੀ ਟੀਮ ਵਲੋਂ ਰਿਲੀਜ਼ ਕੀਤਾ ਗਿਆ। ਇਸ ਸਮੇਂ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਨੰਗਲ ਈਸ਼ਰ ਨੇ ਦੱਸਿਆ ਕਿ ਇਸ ਸ਼ਬਦ ਦੀ ਆਡੀਓ ਵਿਸ਼ਵ ਪੱਧਰ ਦੇ ਸਾਰੇ ਹੀ ਆਡੀਓ ਸਾਈਟ ‘ਤੇ ਅਤੇ ਵੀਡੀਓ ਯੂਟਿਊਬ ਚੈਨਲ “ਨੰਗਲ ਈਸ਼ਰ” ਤੇ ਰਿਲੀਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਊਜ਼ਿਕ ਬੈਨਰ ਨੰਗਲ ਈਸ਼ਰ ਵਲੋਂ ਭਾਈ ਰਵਿੰਦਰ ਸਿੰਘ ਯੂ.ਕੇ ਲੀਡਜ਼ ਵਾਲਿਆਂ ਵਲੋਂ ਗਾਇਨ ਇਸ ਸ਼ਬਦ “ਰਾਮ ਸਿਉ ਕਰਿ ਪ੍ਰੀਤ” ਦੇ ਪੇਸ਼ ਕਰਤਾ ਜਪਨੀਤ ਕੌਰ ਨੰਗਲ ਈਸ਼ਰ ਹਨ, ਇਸ ਦੇ ਪ੍ਰੋਡਿਊਸਰ ਸ਼੍ਰੀਮਤੀ ਰਾਜਵਿੰਦਰ ਕੌਰ ਨੀਰੂ ਹਨ, ਇਸ ਦੇ ਸੰਗੀਤ ਅਤੇ ਵੀਡੀਓ ਸੰਨੀ ਸਟੂਡੀਓ ਫਗਵਾੜਾ ਵਲੋਂ ਤਿਆਰ ਕੀਤੀ ਗਈ ਹੈ ਅਤੇ ਇਸ ਦੇ ਪ੍ਰੋਜੈਕਟ ਮੈਨੇਜਰ ਸ਼੍ਰੀ ਨਰੇਸ਼ ਐੱਸ. ਗਰਗ ਹਨ। ਸਮਾਗਮ ਦੌਰਾਨ ਸਮੂਹ ਸੰਗਤਾਂ ਵਲੋਂ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ, ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਭਾਈ ਸੁਖਵੀਰ ਸਿੰਘ ਗੜ੍ਹਦੀਵਾਲਾ, ਭਾਈ ਜਸਬੀਰ ਸਿੰਘ ਭਟੋਲੀਆਂ, ਭਾਈ ਦਲਜੀਤ ਸਿੰਘ ਕੰਧਾਲਾ, ਭਾਈ ਹਰਵਿੰਦਰ ਸਿੰਘ ਨੰਗਲ ਈਸ਼ਰ ਵਲੋਂ ਕਥਾ-ਕੀਰਤਨ ਰਾਂਹੀ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਸਮੂਹ ਨੌਜਵਾਨ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleEven Labour’s Own Supporters Are Leaving Britain
Next articleਦੀਨਾ ਕਾਂਗੜ ਵਿਖੇ ਸੰਗਤਾਂ ਦੇ ਹੋਏ ਇਕੱਠ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਹਿੰਦੂਤਵੀ ਮਨਸੂਬਿਆਂ ਨੂੰ ਕੀਤਾ ਫੇਲ : ਸਿੰਗੜੀਵਾਲਾ