350 ਲੋਕਾਂ ਤੋਂ ਕਰੀਬ 52 ਕਰੋੜ ਦੀ ਠੱਗੀ ਮਾਰਕੇ ਮੋਹਾਲੀ ਦੀ ਯੈਲੋਲੀਫ ਇੰਮੀਗ੍ਰੇਸ਼ਨ ਕੰਪਨੀ ਹੋਈ ਫਰਾਰ, ਬੀਕੇਯੂ ਤੋਤੇਵਾਲ ਵੱਲੋਂ ਪੀੜਤਾਂ ਨੂੰ ਇਨਸਾਫ ਦਵਾਉਣ ਲਈ 28 ਜੂਨ ਨੂੰ ਮੁੱਖ ਮੰਤਰੀ ਭਗਵੰਤ ਦੀ ਰਹਾਇਸ਼ ਦਾ ਕੀਤਾ ਜਾਵੇਗਾ ਘਿਰਾਓ -ਸੁੱਖ ਗਿੱਲ ਮੋਗਾ

ਪੰਜਾਬ ਸਰਕਾਰ ਦੇ ਮੰਤਰੀ ਮੀਤ ਹੇਅਰ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੰਪਨੀ ਦੀ ਮਾਲਕ ਰੀਤ ਕੌੜਾ ਨੂੰ ਕਈ ਵਾਰ ਕੀਤਾ ਹੈ ਵਿਸ਼ੇਸ਼ ਸਨਮਾਨ
ਚੰਡੀਗੜ੍ਹ,ਧਰਮਕੋਟ,ਮੋਗਾ (ਸਮਾਜ ਵੀਕਲੀ)  (ਪੱਤਰ ਪ੍ਰੇਰਕ)-ਮੋਹਾਲੀ ਦੇ 82 ਸੈਕਟਰ ਵਿੱਚ ਚੱਲ ਰਹੇ ਯੈਲੋ ਲੀਫ ਇੰਮੀਗ੍ਰੇਸ਼ਨ ਦੇ ਮਾਲਕ ਮੈਡਮ ਰੀਤ ਕੌੜਾ ਅਤੇ ਉਸ ਦੇ ਪਤੀ ਕੁਲਬੀਰ ਕੌੜਾ ਨੇ ਵੱਖ ਵੱਖ ਨਾਂਵਾਂ ਤੇ ਚੰਡੀਗੜ੍ਹ ਮੋਹਾਲੀ ਵਿੱਚ ਕਈ ਦਫਤਰ ਖੋਲੇ ਹੋਏ ਸਨ ਜਿੰਨਾਂ ਵਿੱਚ ਮੂਵ ਟੂ ਅਬਰੌਡ ਸੈਕਟਰ 9D ਚੰਡੀਗੜ੍ਹ,ਵਾਸਤ ਇੰਮੀਗ੍ਰੇਸ਼ਨ,ਹੀਰਾ ਕੰਸਲਟੈਂਟ,ਸਰਦਾਰ ਵੀਜਾ ਹਾਊਸ,ਵੀਜਾ ਲੈਂਡ ਅਤੇ ਕਈ ਹੋਰ ਨਾਵਾਂ ਤੇ ਦਫਤਰ ਖੋਲਕੇ ਕਰੀਬ 1500 ਤੋਂ ਵੱਧ ਲੋਕਾਂ ਨਾਲ 600 ਕਰੋੜ ਤੋਂ ਵੱਧ ਦੀ ਠੱਗੀ ਮਾਰੀ ਹੈ 350 ਲੋਕ ਤਾਂ ਅਜਿਹੇ ਹਨ ਜਿੰਨਾਂ ਨੇ ਸਾਡੇ ਨਾਲ ਰਾਬਤਾ ਬਣਾ ਲਿਆ ਹੈ ਅਤੇ 1150 ਲੋਕ ਅਜਿਹੇ ਹਨ ਜਿੰਨਾਂ ਨੇ ਸਾਡੇ ਤੱਕ ਅਜੇ ਪਹੁੰਚ ਨਹੀਂ ਕੀਤੀ,ਇਸ ਸਕੈਮ ਵਿੱਚ ਇੱਕ ਬੱਚੇ ਤੋਂ 10 ਤੋਂ 15 ਲੱਖ ਰੁਪੈ ਕੈਨੇਡਾ ਪੀ ਆਰ,ਕੈਨੇਡਾ ਵਰਕ ਪਰਮਿਟ ਅਤੇ ਕਈ ਹੋਰ ਦੇਸ਼ਾਂ ਦੇ ਨਾਂ ਤੇ ਠੱਗੇ ਗਏ ਹਨ,ਇਸ ਮੌਕੇ ਪੀੜਤਾਂ ਨੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨਾਲ ਰਾਬਤਾ ਕੀਤਾ ਹੈ ਅਤੇ ਸੁੱਖ ਗਿੱਲ ਮੋਗਾ ਨੇ ਜਾਣਕਾਰੀ ਦੇਂਦਿਆਂ ਦੱਸਿਆ ਕੇ ਯੈਲੋਲੀਫ ਕੰਪਨੀ ਦੇ ਮਾਲਕ ਰੀਤ ਕੌੜਾ ਅਤੇ ਇਸ ਦੇ ਪਤੀ ਕੁਲਵੀਰ ਕੌੜਾ ਨੇ ਟੀਵੀ ਚੈਨਲਾਂ ਉੱਤੇ ਵੱਡੇ ਪੱਧਰ ਤੇ ਘੱਟ ਖਰਚੇ ਵਿੱਚ ਕੈਨੇਡਾ ਜਾਣ ਦੀ ਐਡ ਦੇਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਸੀ,ਸੁੱਖ ਗਿੱਲ ਮੋਗਾ ਨੇ ਦੱਸਿਆ ਕੇ ਉਹਨਾਂ ਦੇ ਭਰਾ ਵੱਲੋਂ ਵੀ ਯੈਲੋਲੀਫ ਇੰਮੀਗ੍ਰੇਸ਼ਨ ਦੇ ਮਾਲਕ ਰੀਤ ਕੌੜਾ ਅਤੇ ਕੁਲਬੀਰ ਕੌੜਾ ਨੂੰ ਵਿਦੇਸ਼ ਜਾਣ ਲਈ 30 ਲੱਖ ਰੁਪੇ ਦਿੱਤੇ ਸਨ ਜਿੰਨਾਂ ਵਿੱਚ ਕਰੀਬ 5 ਤੋਂ 6 ਲੱਖ ਗੂਗਲਪੇ ਰਾਹੀਂ ਇਹਨਾਂ ਦੇ ਖਾਤੇ ਵਿੱਚ ਪਾਏ ਸਨ ਅਤੇ ਬਾਕੀ ਦਾ 24 ਲੱਖ ਰੁਪੈ ਇਹਨਾਂ ਦੇ ਦਫਤਰ ਆਕੇ ਕੈਸ਼ ਦਿੱਤਾ ਸੀ,ਉਹਨਾਂ ਕਿਹਾ ਕੇ ਇਹਨਾਂ ਦੇ ਸਟਾਫ ਨੇ ਸਾਰੇ ਪੈਸੇ ਖਾਤੇ ਵਿੱਚ ਲੈਣ ਤੋਂ ਇਨਕਾਰ ਕਰਕੇ ਨਗਦ ਰਾਸ਼ੀ ਦੀ ਮੰਗ ਕੀਤੀ ਸੀ,ਇਸ ਕਰਕੇ ਉਹ ਆਪ ਆਪਣੇ ਭਰਾ ਨਾਲ ਆਕੇ ਯੈਲੋਲੀਫ ਦੇ ਦਫਤਰ ਇਹ ਪੈਸੇ ਦੇਕੇ ਗਏ ਸਨ,ਸੁੱਖ ਗਿੱਲ ਮੋਗਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆ ਦੱਸਿਆ ਕੇ ਅਸੀਂ ਆਪਣੀ ਜਥੇਬੰਦੀ ਵੱਲੋਂ ਇਹਨਾਂ ਸਾਰੇ ਲੋਕਾਂ ਦਾ ਸਾਂਝੇ ਤੌਰ ਤੇ ਸੰਘਰਸ਼ ਲੜਾਂਗੇ ਨਾ ਕੇ ਆਪਣੇ ਇਕੱਲਿਆਂ ਦਾ ਇਨਸਾਫ ਲੈਣ ਲਈ,ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਜਿੰਨੀ ਦੇਰ ਸਾਰੇ ਪੀੜਤਾਂ ਨੂੰ ਇਨਸਾਫ ਨਹੀਂ ਦਵਾ ਲੈਂਦੇ ਓਨਾਂ ਟਾਈਮ ਚੈਨ ਨਾਲ ਨਹੀਂ ਬੈਠਾਂਗੇ,ਜਾਣਕਾਰੀ ਦੇਂਦਿਆਂ ਹਰਪ੍ਰੀਤ ਸਿੰਘ,ਮਿੰਟੂ ਸਿੱਧੂ,ਸੁਖਦੇਵ ਸਿੰਘ ਅਤੇ ਕੀਰਤ ਗਰੇਵਾਲ ਜਗਰਾਓਂ ਅਤੇ ਸੁੱਖ ਗਿੱਲ ਮੋਗਾ ਨੇ ਦੱਸਿਆਂ ਕੇ ਵੱਖ-ਵੱਖ ਥਾਣਿਆਂ ਵਿੱਚ ਇੰਮੀਗ੍ਰੇਸ਼ਨ ਕੰਪਨੀ ਦੇ ਮਾਲਕਾਂ ਵਿਰੁੱਧ ਮਟੌਰ ਥਾਣੇ ਵਿੱਚ 35 ਤੋਂ 40 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 82 ਸੈਕਟਰ ਦੇ ਥਾਣੇ ਵਿੱਚ ਵੀ ਕਰੀਬ 30 ਤੋਂ 35 ਮੁਕੱਦਮੇ ਦਰਜ ਕੀਤੇ ਗਏ ਹਨ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਸਗੋਂ ਉਲਟ ਸਾਡੇ ਤੇ ਪਰਚੇ ਦਰਜ ਕਰਨ ਦੀਆਂ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ,ਉਹਨਾਂ ਕਿਹਾ ਕੇ ਅੱਜ ਅਸੀਂ ਗੁਰਦੁਆਰਾ ਸੋਹਾਣਾ ਸਾਹਿਬ ਵਿੱਚ ਸਾਰੇ ਪੀੜਤਾਂ ਨੇ ਇੱਕ ਸਾਂਝੀ ਮੀਟਿੰਗ ਸੱਦੀ ਸੀ ਜਿਸ ਵਿੱਚ ਪੰਜਾਬ,ਹਰਿਆਣਾ ਅਤੇ ਰਾਜਸਥਾਨ ਤੋਂ ਪੀੜਤਾਂ ਨੇ ਭਾਗ ਲਿਆ ਅਤੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਅਤੇ ਉਹਨਾਂ ਨੇ ਸਾਰੇ ਹੀ ਪੀੜਤਾਂ ਨੂੰ ਵਿਸ਼ਵਾਸ਼ ਦਵਾਇਆ ਕੇ ਉਹ ਆਪਣੀ ਜਥੇਬੰਦੀ ਵੱਲੋਂ ਸਾਰੇ ਹੀ ਪੀੜਤਾਂ ਦੀ ਲੜਾਈ ਮੂਹਰੇ ਹੋਕੇ ਲੜਨਗੇ,ਸੁੱਖ ਗਿੱਲ ਮੋਗਾ ਨੇ ਦੱਸਿਆ ਕੇ ਇਸ ਕੰਪਨੀ ਦੀ ਮਾਲਕ ਰੀਤ ਕੌੜਾ ਅਤੇ ਉਹਦੇ ਪਤੀ ਕੁਲਵੀਰ ਕੌੜਾ ਨੂੰ ਸਿਆਸੀ ਸ਼ੈਹ ਹੈ ਤਾਂ ਹੀ ਤਾਂ ਪੰਜਾਬ ਸਰਕਾਰ ਦੇ ਮੰਤਰੀ ਮੀਤ ਹੇਅਰ ਵੱਲੋਂ ਉਹਨਾਂ ਨੂੰ ਸਪੈਸ਼ਲ ਤੌਰ ਤੇ ਸਨਮਾਨਤ ਕੀਤਾ ਗਿਆ ਹੈ ਏਥੇ ਹੀ ਬੱਸ ਨਹੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀ ਰੀਤ ਕੌੜਾ ਨੂੰ ਵਿਸ਼ੇਸ਼ ਸਨਮਾਨ ਕੀਤਾ ਹੈ ਤਾਂ ਹੀ ਤਾਂ ਚੰਡੀਗੜ੍ਹ ਪੁਲਿਸ ਏਨਾਂ ਦੋਸ਼ੀਆਂ ਨੂੰ ਹੱਥ ਨਹੀਂ ਪਾ ਰਹੀ,ਮੌਕੇ ਸੁੱਖ ਗਿੱਲ ਮੋਗਾ ਨੇ ਜਾਣਕਾਰੀ ਦੇਦਿਆਂ ਕਿਹਾ ਕੇ 28 ਜੂਨ 2024 ਦਿਨ ਸ਼ੁਕਰਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਅਤੇ ਸਾਰੇ ਹੀ ਪੀੜਤ ਬੱਚਿਆਂ ਦੇ ਪਰਿਵਾਰ ਅਤੇ ਰਿਸ਼ਤੇਦਾਰ ਇਕੱਠੇ ਹੋਕੇ ਮੁੱਖ ਮੰਤਰੀ ਦੀ ਰਹਾਇਸ਼ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰਨਗੇ ਇਹਨਾਂ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਉਹ ਪਿਛਲੇ ਕਈ ਮਹੀਨਿਆਂ ਤੋਂ ਥਾਣਿਆਂ,ਡੀ ਐਸ ਪੀ ਦਫਤਰਾਂ,ਐਸ ਐਸ ਪੀ ਦੇ ਦਫਤਰਾਂ ਦੇ ਚੱਕਰ ਕੱਟ ਕੱਟ ਕੇ ਥੱਕ ਗਏ ਹਨ ਪੁਲਿਸ ਨੇ ਖਾਨਾਂ ਪੂਰਤੀ ਲਈ ਐਫ ਆਈ ਆਰ ਤਾਂ ਕੱਟੀਆਂ ਹਨ ਪਰ ਕਿਸੇ ਦੋਸ਼ੀ ਦਾ ਸਹੀ ਨਾਂ ਨਹੀ ਪਾਇਆ ਨਾ ਕਿਸੇ ਦੀ ਰਹਾਇਸ਼ ਦਾ ਸਹੀ ਐਡਰੈਸ ਲਿਖਿਆ ਹੈ ਇਹ ਪਰਚੇ ਸਿਰਫ ਤੇ ਸਿਰਫ ਖਾਨਾਂ ਪੂਰਤੀ ਲਈ ਕੀਤੇ ਗਏ ਹਨ,ਪੁਲਿਸ ਦੋਸ਼ੀਆਂ ਨੂੰ ਫੜਨ ਦੀ ਬਜਾਏ ਪੀੜਤਾਂ ਨੂੰ ਡਰਾ ਧਮਕਾ ਰਹੀ ਕੇ ਜੇ ਤੁਸੀ ਰੌਲਾ ਪਾਇਆ ਤਾਂ ਤੁਹਾਡੇ ਤੇ ਪਰਚੇ ਕੀਤੇ ਜਾਣਗੇ,ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਅਤੇ ਸਾਰੇ ਪੀੜਤ ਪਰਿਵਾਰ ਮੰਗ ਕਰ ਰਹੇ ਹਨ ਕੇ ਦੋਸ਼ੀਆਂ ਨੂੰ ਫੜਕੇ ਜੇਲ ਦੀਆਂ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ ਅਤੇ ਦੋਸ਼ੀਆਂ ਦੀ ਜਾਇਦਾਦ ਜਬਤ ਕਰਕੇ ਅਕਾਊਂਟ ਸੀਲ ਕਰਕੇ ਪੀੜਤਾਂ ਨੂੰ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ ਨਈਂ ਤਾਂ ਇਹ ਸੰਘਰਸ਼ ਦਿਨ-ਬ-ਦਿਨ ਤੇਜ ਹੁੰਦਾ ਜਾਵੇਗਾ,ਇਸ ਮੌਕੇ ਹਰਪੀਤ ਸਿੰਘ,ਰਿੰਕੂ ਸਿੱਧੂ,ਕੀਰਤ ਧਾਲੀਵਾਲ,ਸੁਖਦੇਵ ਸਿੰਘ ਹੁਸ਼ਿਆਰਪੁਰ,ਹਰਦਿਆਲ ਸਿੰਘ ਭੁੱਲਰ,ਰਮਨਦੀਪ ਜਗਰਾਓ,ਮਨਪ੍ਰੀਤ ਸਮਾਨਾਂ,ਜੀਤ ਫਿਰੋਜਪੁਰ,ਭੋਲਾ ਬਠਿੰਡਾ,ਰੁਪਿੰਦਰ ਹੁਸ਼ਿਆਰਪੁਰ,ਐਚ ਐਸ ਢਿੱਲੋਂ ਰੋਪੜ,ਨਵਦੀਪ ਕੌਰ ਲੁਧਿਆਣਾ,ਸਾਵਨ ਸਿੰਘ ਮਾਨਸਾ,ਮੱਲ੍ਹੀ ਜਲੰਧਰ,ਕੁਲਵਿੰਦਰ ਸਿੰਘ ਮੋਹਾਲੀ,ਰਾਮਪਾਲ ਪਾਉਂਟਾ ਸਾਹਿਬ,ਲਖਵਿੰਦਰ ਸਿੰਘ ਕਰਮੂੰਵਾਲਾ,ਲੱਖਾ ਦਾਨੇਵਾਲਾ,ਹੈਰੀ ਗਿੱਲ ਆਦਿ ਪੀੜਤ ਹਾਜਰ ਸਨ ।
Previous articleਵਿਸ਼ਵ ਪ੍ਰਸਿੱਧ ਚਿੱਤਰਕਾਰ ਸਰੂਪ ਸਿੰਘ ਦੀ ਸਵ: ਪਤਨੀ ਗੁਰਮੀਤ ਕੌਰ ਦੀ ਯਾਦ ਚ ਪੁਸਤਕ ਰਿਲੀਜ਼ ਸਮਾਰੋਹ ਅਤੇ ਸਾਹਿਤਕ ਸਮਾਗਮ
Next articleਉੱਘੇ ਅੰਬੇਡਕਰੀ ਲਾਹੌਰੀ ਰਾਮ ਬਾਲੀ ਦੀ ਯਾਦ ਵਿੱਚ ਵਿਸ਼ਾਲ ਸਮਾਗਮ 6 ਜੁਲਾਈ ਨੂੰ ਅੰਬੇਡਕਰ ਭਵਨ ਵਿਖੇ ਹੋਵੇਗਾ