ਅਜੀਤ ਪਵਾਰ ਵੱਲੋਂ ਸੱਦੀ ਮੀਟਿੰਗ ਵਿੱਚ ਐੱਨਸੀਪੀ ਦੇ 53 ਵਿਚੋਂ 35 ਵਿਧਾਇਕ ਪੁੱਜੇ

ਮੁੰਬਈ (ਸਮਾਜ ਵੀਕਲੀ) : ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ ਸਾਰੇ ਵਿਧਾਇਕਾਂ ਨੂੰ ਅੱਜ ਮੁੰਬਈ ‘ਚ ਅਹਿਮ ਬੈਠਕ ‘ਚ ਸ਼ਾਮਲ ਹੋਣ ਲਈ ਵ੍ਹਿਪ ਜਾਰੀ ਕੀਤੀ, ਜਦਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ‘ਚ ਵਿਰੋਧੀ ਧੜੇ ਨੇ ਵੀ ਇੱਥੇ ਪਾਰਟੀ ਵਿਧਾਇਕਾਂ ਦੀ ਵੱਖਰੀ ਮੀਟਿੰਗ ਬੁਲਾਈ। ਪ੍ਰਾਪਤ ਜਾਣਕਾਰੀ ਮੁਤਾਬਕ ਅਜੀਤ ਪਵਾਰ ਵੱਲੋਂ ਸੱਦੀ ਮੀਟਿੰਗ ਵਿੱਚ ਐੱਨਸੀਪੀ ਦੇ ਕੁੱਲ 53 ਵਿਧਾਇਕਾਂ ਵਿਚੋਂ 35 ਵਿਧਾਇਕ ਤੇ ਵਿਧਾਨ ਪਰਿਸ਼ਦ ਦੇ 8 ਵਿਚੋਂ 5 ਮੈਂਬਰ ਸ਼ਾਮਲ ਹੋਏ। ਵਿਧਾਨ ਸਭਾ ’ਚ ਅਯੋਗ ਹੋਣ ਬਚਣ ਲੲੀ ਇਸ ਧੜੇ ਨੂੰ 36 ਵਿਧਾਇਕਾਂ ਦੀ ਲੋੜ ਹੈ। ਦੂਜੇ ਪਾਸੇ ਸ਼ਰਦ ਪਵਾਰ ਵੱਲੋਂ ਸੱਦੀ ਮੀਟਿੰਗ ਵਿੱਚ ਪਾਰਟੀ ਦੇ 13 ਵਿਧਾਇਕ, 3 ਵਿਧਾਨ ਪਰਿਸ਼ਦ ਮੈਂਬਰ ਤੇ 5 ਸੰਸਦ ਮੈਂਬਰ ਹਾਜ਼ਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਬੲੀ ਸੁਪਰੀਮ ਕੋਰਟ ਨੇ ਭਾਰਤੀ ਜੋੜੇ ਦੀ ਹੱਤਿਆ ਦੇ ਦੋਸ਼ੀ ਪਾਕਿਸਤਾਨੀ ਦੀ ਸਜ਼ਾ-ਏ-ਮੌਤ ਬਰਕਰਾਰ ਰੱਖੀ
Next articleਜੰਮੂ: ਵੈਨ ਡੂੰਘੀ ਖੱਡ ’ਚ ਡਿੱਗਣ ਕਾਰਨ 4 ਮੌਤਾਂ ਤੇ 8 ਜ਼ਖ਼ਮੀ