317 ਸ਼ਰਧਾਲੂਆਂ ਨੇ ਖੂਨਦਾਨ ਕੀਤਾ ਖੂਨਦਾਨ ਸਭ ਤੋਂ ਉੱਤਮ ਸੇਵਾ ਹੈ

ਮੋਹਾਲੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 
 ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕੁਸ਼ਾ ਜੀ ਮਹਾਰਾਜ ਦੇ ਪਾਵਨ ਅਸ਼ੀਰਵਾਦ ਨਾਲ 27ਵਾਂ ਖੂਨਦਾਨ ਕੈਂਪ ਸਥਾਨਕ ਸੰਤ ਨਿਰੰਕਾਰੀ ਸਤਸੰਗ ਭਵਨ, ਫੇਜ 6 ਵਿਚ ਆਯੋਜਿਤ ਕੀਤਾ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਸੰਤ ਨਿਰੰਕਾਰੀ ਮੰਡਲ ਦੇ ਚੰਡੀਗੜ੍ਹ ਜੋਨ ਦੇ ਜੋਨਲ ਇੰਚਾਰਜ਼ ਸ਼੍ਰੀ ਓ.ਪੀ. ਨਿਰੰਕਾਰੀ ਜੀ  ਨੇ ਸਥਾਨਕ ਸੰਯੋਜਕ ਡਾ. ਸ਼੍ਰੀਮਤੀ ਜੇ.ਕੇ ਚੀਮਾ, ਟੀਡੀਆਈ ਸਿਟੀ ਬ੍ਰਾਂਚ ਦੇ ਮੁਖੀ ਸ਼੍ਰੀ ਗੁਰਪ੍ਰਤਾਪ ਜੀ, ਖੇਤਰੀ ਸੰਚਾਲਕ ਸ਼੍ਰੀ ਕਰਨੈਲ ਸਿੰਘ ਜੀ ਅਤੇ ਹੋਰ ਸਥਾਨਕ ਮੋਹਤਵਾਰ ਹਸਤੀਆਂ ਦੀ ਹਾਜ਼ਰੀ ਵਿਚ ਆਪਣੇ ਕਰ ਕਮਲਾ ਨਾਲ ਕੀਤਾ। ਕੈਂਪ ਵਿਚ 317 ਸ਼ਰਧਾਲੂਆਂ, ਮਹਿਲਾਵਾਂ ਅਤੇ ਪੁਰਸ਼ਾਂ ਨੇ ਮਿਲ ਕੇ ਖੂਨਦਾਨ ਵਿਚ ਵੱਧ ਚੜ ਕੇ ਯੋਗਦਾਨ ਦਿੱਤਾ।ਇਸ ਮੌਕੇ ’ਤੇ ਜੋਨਲ ਇੰਚਾਰਜ਼ ਸ਼੍ਰੀ ਓ.ਪੀ. ਨਿਰੰਕਾਰੀ ਜੀ ਨੇ ਖੂਨਦਾਨੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਮਾਨਵਤਾ ਲਈ ਜੀਵਨ ਸਮਰਪਿਤ ਕਰਨ ਦੀ ਪ੍ਰੇਰਣਾ ਦੇ ਰਹੇ ਹਨ। ਮਨੁੱਖ ਦੇ ਖੂਨ ਦਾ ਦੂਜਾ ਕੋਈ ਵਿਕਲਪ ਨਹੀਂ ਹੈ।ਉਨ੍ਹਾਂ ਦੱਸਿਆ ਕਿ ਖੂਨਦਾਨ ਸਭ ਤੋਂ ਉੱਤਮ ਜਨ ਸੇਵਾ ਹੈ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਵੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਸੰਦੇਸ਼ ਮਨੁੱਖੀ ਖੂਨ ਨਾਲੀਆਂ ਵਿਚ ਨਹੀਂ , ਨਾੜੀਆਂ ਵਿਚ ਵਗਣਾ  ਚਾਹੀਦਾ ਨੂੰ ਅੱਗੇ ਵਧਾ ਰਹੇ ਹਨ ਅਤੇ ਸਾਰੇ ਸ਼ਰਧਾਲੂ ਇਸਨੂੰ ਅਮਲ ਵਿਚ ਲਿਆ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਚੰਡੀਗੜ੍ਹ ਜੋਨ ਵਿਚ ਹਰ ਮਹੀਨੇ ਦੋਂ ਤੋਂ ਤਿੰਨ ਖੂਨਦਾਨ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਅਨੇਕਾਂ ਖੂਨਦਾਨੀ ਇਸ ਪਰਉਪਕਾਰ ਦੇ ਕੰਮ ਵਿਚ ਭਾਗ ਲੈ ਰਹੇ ਹਨ।ਸੰਯੋਜਕ ਡਾ. ਜੇ.ਕੇ. ਚੀਮਾ ਜੀ ਨੇ ਜੋਨਲ ਇੰਚਾਰਜ ਸ਼੍ਰੀ ਓ.ਪੀ. ਨਿਰੰਕਾਰੀ ਜੀ, ਖੂਨਦਾਨੀਆਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਿਸ਼ਨ ਵਲੋਂ ਪਹਿਲਾਂ ਖੂਨਦਾਨ ਕੈਂਪ ਦਾ ਆਯੋਜਨ ਦਿਲੀ ਵਿਚ ਸਾਲ 1986 ਵਿਚ ਕੀਤਾ ਗਿਆ ਸੀ। ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਖੁਦ ਇਸ ਕੈਂਪ ਵਿਚ ਖੂਨਦਾਨ ਕੀਤਾ ਅਤੇ ਇਹ ਅਭਿਆਨ ਮਿਸ਼ਾਨ ਦੇ ਸ਼ਰਧਾਲੂਆਂ ਦੇ ਵਲੋਂ ਪਿਛਲੇ 38 ਸਾਲਾਂ ਤੋਂ ਚਲਾਇਆ ਜਾ ਰਿਹਾ ਹੈ ਅਤੇ ਇਸ ਅਭਿਆਨ ਵਿਚ ਹੁਣ ਤੱਕ ਲਗਭਗ ਨੌ ਹਜ਼ਾਰ ਖੂਨਦਾਨ ਕੈਪਾਂ ਵਿਚ ਲਗਭਗ 14 ਲੱਖ ਯੂਨਿਟ ਖੂਨ ਇਕੱਠਾ ਕੀਤਾ ਜਾ ਚੁੱਕਿਆ ਹੈ। ਸੰਤ ਨਿਰੰਕਾਰੀ ਮਿਸ਼ਨ ਵਲੋਂ ਜਨਹਿਤ ਦੀ ਭਲਾਈ ਲਈ ਸਮੇਂ ਸਮੇਂ’ਤੇ ਵਿਸ਼ਵ ਭਰ ਵਿਚ ਅਨੇਕ ਹੋਰ ਸੇਵਾਵਾਂ ਵੀ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਸਮਾਜ ਦਾ ਸਮੁੱਚਾ ਵਿਕਾਸ ਹੋ ਸਕੇ।  ਇਨ੍ਹ੍ਹਾਂ ਵਿਚ ਸਫਾਈ ਅਭਿਆਨ, ਪੌਦਾਰੋਪਣ, ਵਨ ਨੈਸ ਵਨ, ਪ੍ਰੋਜੇਕਟ ਅਮ੍ਰਿਤ, ਮੁਫਤ ਅੱਖਾਂ ਦਾ ਚੈੱਕਅਪ, ਕੁਦਰਤੀ ਆਫਤਾਵਾਂ ਵਿਚ ਜਰੂਰਤਮੰਦਾਂ ਦੀ ਸਹਾਇਤਾ, ਮਹਿਲਾ ਸ਼ਸ਼ਕਤੀਕਰਨ ਅਤੇ ਬਾਲ ਵਿਕਾਸ ਲਈ ਅਨੇਕਾਂ ਕਲਿਆਣਕਾਰੀ ਯੋਜਨਾਵਾਂ ਨੂੰ ਵੀ ਸੁੱਚਾਰੂ ਰੂਪ ਨਾਲ ਚਲਾਇਆ ਜਾ ਰਿਹਾ ਹੈ।ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਦੇ ਅਗਵਾਈ ਵਿਚ ਲਗਾਏ ਗਏ ਇਸ ਕੈਂਪ ਵਿਚ ਪੀਜੀਆਈ ਤੋਂ ਡਾ. ਦਿਵਜੋਤ ਅਤੇ ਸਿਵਲ ਹਸਪਤਾਪ ਮੋਹਾਲੀ ਤੋਂ ਡਾ. ਤਨੂੰ ਪ੍ਰਿਆ ਦੀ ਅਗਵਾਈ ਵਿਚ ਟੀਮ ਵਲੋਂ ਖੂਨ ਯੂਨਿਟ ਇਕੱਠੇ ਕੀਤੇ ਗਏ।
ਇਸ ਖੂਨਦਾਨ ਕੈਂਪ ਦੇ ਆਯੋਜਨ ਵਿਚ ਸਥਾਨਕ ਸੇਵਾਦਲ ਦੀ ਯੂਨਿਟ ਦੇ ਅਨੇਕਾਂ ਮਹਿਲਾ ਅਤੇ ਪੁਰਸ਼ ਸੇਵਾਦਾਰਾਂ ਵਲੋਂ ਸ਼੍ਰੀ ਜਿਤੇਂਦਰ ਪਰਮਾਰ, ਸੰਚਾਲਕ ਦੀ ਅਗਵਾਈ ਵਿਚ ਪੂਰਾ ਯੋਗਦਾਨ ਦਿੱਤਾ। ਸਾਰੇ ਖੂਨਦਾਨੀਆਂ ਲਈ ਨਾਸ਼ਤੇ ਅਤੇ ਖਾਣ ਪੀਣ ਦੇ ਨਾਲ ਸਾਰਿਆਂ ਲਈ ਲੰਗਰ ਦੀ ਵਿਵਸਥਾ ਕੀਤੀ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਚੀਫ ਇੰਜੀਨੀਅਰ ਸੈਂਟਰ ਜੋਨ ਲੁਧਿਆਣਾ ਸਰਦਾਰ ਜਗਦੇਵ ਸਿੰਘ ਹਾਂਸ ਜਿਨ੍ਹਾਂ ਨੇ ਪਿਛਲੇ ਦਿਨੀ ਸੈਂਟਰ ਜ਼ੋਨ ਵਿਖੇ ਅਹੁਦਾ ਸੰਭਾਲਿਆ ਹੈ
Next articleਹੁਣ ਕਿਸੇ ਵੀ ਧਰਮ ਵਿਰੁੱਧ ਬੋਲਣ ਉੱਤੇ ਹੋਵੇਗੀ ਕਾਰਵਾਈ,- ਪੁਲਿਸ ਕਮਿਸ਼ਨਰ ਲੁਧਿਆਣਾ