ਅੱਪਰਾ ਵਿਖੇ 30ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ

ਫਿਲੌਰ/ਅੱਪਰਾ (ਸਮਾਜ ਵੀਕਲੀ)  (ਜੱਸੀ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਨਵ ਦੁਰਗਾ ਜਗਰਾਤਾ ਕਮੇਟੀ, ਐੱਨ. ਆਰ. ਆਈ ਵੀਰਾਂ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 30ਵਾਂ ਵਿਸ਼ਾਲ ਭਗਵਤੀ ਜਾਗਰਣ ਦੁਰਗਾ ਮਾਤਾ ਮੰਦਿਰ ਅੱਪਰਾ ਦੇ ਅੰਦਰ ਨੇੜੇ ਪੁਰਾਣਾ ਬੱਸ ਅੱਡਾ ਅੱਪਰਾ ਵਿਖੇ ਵਿਖੇ ਮਾਤਾ ਸਵਰਨ ਦੇਵਾ (ਯੂ. ਕੇ) ਤੇ ਸੀਤੇ ਮਾਤਾ (ਯੂ. ਕੇ) ਵਾਲਿਆਂ ਦੇ ਆਸ਼ੀਰਵਾਦ ਸਦਕਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੌਕੇ ਮਹਾਂਮਾਈ ਦੀ ਪਵਿੱਤਰ ਜੋਤ ਜਵਾਲਾ ਜੀ ਤੋਂ ਲਿਆਂਦੀ ਗਈ |  ਇਸ ਮੌਕੇ ਪੰਜਾਬੀ ਗਾਇਕ ਦੁਰਗਾ ਰੰਗੀਲਾ, ਲਵਪ੍ਰੀਤ ਲਵ ਤੇ ਮਹੰਤ ਛਿੰਦੂ ਭਗਤ ਮਾਤਾ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਤੇ ਆਏ ਹੋਏ ਭਗਤਾਂ ਨੂੰ  ਮਾਂ ਦੇ ਚਰਨਾਂ ਨਾਲ ਜੋੜਿਆ | ਇਸ ਮੌਕੇ ਮਾਤਾ ਜੀ ਦਾ ਅਲੌਕਿਕ ਭਵਨ ਵੀ ਦੇਖਣਯੋਗ ਸੀ | ਦੂਰ-ਦੂਰਾਡੇ ਤੋਂ ਆਈਆਂ ਸੰਗਤਾਂ ਤੇ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ | ਇਸ ਮੌਕੇ ਪ੍ਰਬੰਧਕਾਂ ਵਲੋਂ ਆਏ ਹੋਏ ਗਾਇਕਾਂ ਨੂੰ  ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਜਾਗਰਣ ਦੌਰਾਨ ਮੰਚਲ ਚੰਲਾਕ ਦੀ ਜਿੰਮੇਵਾਰੀ ਕਾਲਾ ਟਿੱਕੀਆਂ ਵਾਲਾ ਨੇ ਬਾਖੂਬੀ ਨਿਭਾਈ | ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਗਏ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly   

Previous articleਸ੍ਰੀ ਗੀਤਾ ਭਵਨ ਮੰਦਿਰ ਬੜਾ ਪਿੰਡ ਵਿਖੇ ਗਣਪਤੀ ਬੱਪਾ ਮੌਰੀਆ ਜੀ ਦੀ ਮੂਰਤੀ ਦੀ ਧੂਮਧਾਮ ਨਾਲ ਕੀਤੀ ਸਥਾਪਨਾ
Next articleਪ੍ਰਬੁੱਧ ਭਾਰਤ ਫਾਉਂਡੇਸ਼ਨ ਪੰਜਾਬ ਵਲੋਂ 15 ਵੀ ਪੁਸਤੱਕ ਪ੍ਰਤੀਯੋਗਤਾ ਪਿੰਡ ਖੈਹਿਰਾ ਵਿਖੇ ਕਰਵਾਈ ਗਈ