30 ਸਾਲਾਂ ਨੌਜਵਾਨ ਦੀ ਭੇਤ ਭਰੇ ਹਲਾਤਾਂ ਚ ਮੌਤ 

ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਰਾਮਪੁਰ ਬਿਲੜੋਂ ਵਿਖੇ ਉਸ ਸਮੇਂ ਦਹਿਸ਼ਤ ਦਾ ਮਹੌਲ ਬਣ ਗਿਆ। ਜਦੋਂ ਕਰੀਬ ਸਵੇਰੇ ਨੋਂ ਕੁ ਵਜੇ ਨਕਲਾਂ ਦਾ ਕੰਮ ਕਰਕੇ ਘਰ ਦਾ ਗੁਜਾਰਾ ਚਲਾ ਰਹੇ ਨੋਜਵਾਨ ਦੀ ਲਾਸ਼ ਪਿੰਡ ਰਾਮਪੁਰ ਬਿਲੜੋਂ ਪਿੰਡ ਦੇ ਜੇਜੋਂ ਰੋਡ ਤੋਂ ਬਰਾਮਦ ਹੋਈ l ਮਿਲੀ ਜਾਣਕਾਰੀ ਅਨੁਸਾਰ ਮਿਤ੍ਰਕ ਦੀ ਪਛਾਣ ਲਲਿਤ ਕੁਮਾਰ ਉਰਫ ਅਨੂ ਉਮਰ ਕਰੀਬ 30 ਸਾਲ ਪੁੱਤਰ ਰਾਮ ਪਾਲ ਵਾਸੀ ਬਡੇਸਰੋਂ ਵੱਜੋਂ ਹੋਈ l ਗੱਲਬਾਤ ਕਰਦਿਆਂ ਮਿਤ੍ਰਕ ਦੇ ਭਰਾ ਇਸ਼ਾਂਨ ਕੁਮਾਰ ਨੇ ਦੱਸਿਆ ਕਿ ਲਲਿਤ ਐਤਵਾਰ ਰਾਤ ਨੂੰ ਅੱਠ ਵਜੇ ਦੇ ਕਰੀਬ ਘਰੋਂ ਗਿਆ ਸੀ ਪਰ ਉਹ ਵਾਪਿਸ ਨਹੀਂ ਆਇਆ l ਉਸ ਦੇ ਪਰਿਵਾਰਕ ਮੈਬਰਾਂ ਨੂੰ ਸੋਮਵਾਰ ਸਵੇਰੇ ਪਤਾ ਲੱਗਿਆ ਕਿ ਉਹਨਾਂ ਦੇ ਬੇਟੇ ਲਲਿਤ ਦੀ ਡੈਡ ਬਾਡੀ ਪਿੰਡ
ਰਾਮਪੁਰ ਬਿਲੜੋ ਦੇ ਸੁਨਸਾਨ ਜਗ੍ਹਾ ਤੇ ਪਈ ਹੈ l ਮਿਤ੍ਰਕ ਲਲਿਤ ਕੁਮਾਰ ਨਕਲਾਂ ਵਾਲਿਆਂ ਨਾਲ ਕੰਮ ਕਰਦਾ ਸੀ ਅਤੇ ਕਿਸੇ ਵੀ ਪ੍ਰਕਾਰ ਦੇ ਨਸ਼ੇ ਦਾ ਆਦਿ ਨਹੀਂ ਸੀ l ਪਰਿਵਾਰਕ ਮੈਬਰਾਂ ਨੇ ਗੜ੍ਹਸ਼ੰਕਰ ਪੁਲਿਸ ਨੂੰ ਘਟਨਾ ਦੀ ਇਤਲਾਹ ਦਿੱਤੀ ਤਾਂ ਪੁਲਿਸ ਪਾਰਟੀ ਵੀ ਘਟਨਾ ਸਥਾਨ ਤੇ ਪਹੁੰਚ ਗਈ l ਜਦੋਂ ਪੁਲਿਸ ਨੇ ਆ ਕੇ ਛਾਣਬੀਣ ਕੀਤੀ ਤਾਂ ਲਲਿਤ ਦੀ ਸਕੂਟਰੀ ਅਤੇ ਮੋਬਾਈਲ ਫ਼ੋਨ ਵੀ ਉਸ ਦੀ ਬਾਡੀ ਦੇ ਨਜ਼ਦੀਕ ਹੀ ਪਿਆ ਸੀ l ਉਸ ਦੇ ਸ਼ਰੀਰ ਤੇ ਕੋਈ ਵੀ ਸੱਟ ਚੋਟ ਦਾ ਨਿਸ਼ਾਨ ਨਹੀਂ ਸੀ ਅਤੇ ਗੱਲ੍ਹ ਵਿੱਚ ਪਰਨਾ ਪਾਇਆ ਹੋਇਆ ਸੀ। ਪਰ ਕੋਈ ਵੀ ਕਿਸੇ ਤਰ੍ਹਾਂ ਦਾ ਨਿਸ਼ਾਨ ਨਹੀਂ ਸੀ l ਪਰਿਵਾਰਕ ਮੈਬਰਾਂ ਵੱਲੋਂ ਲਲਿਤ ਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਪਰ ਮਿਤ੍ਰਕ ਦੀ ਡੈਡ ਬਾਡੀ ਨੂੰ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ l ਮੌਕੇ ਤੇ ਪੁਲਿਸ ਟੀਮ ਸਮੇਤ ਥਾਣਾ ਗੜ੍ਹਸ਼ੰਕਰ ਤੋਂ ਪਹੁੰਚੇ ਐੱਸ ਐਚ ਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ l ਪੋਸਟ ਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਿਸਾ ਦੇ ਹਵਾਲੇ ਕਰ ਦਿੱਤੀ ਗਈ l ਪਰਿਵਾਰਕ ਮੈਬਰਾਂ ਵੱਲੋਂ ਮਿਤ੍ਰਕ ਲਲਿਤ ਕੁਮਾਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleShammi Rana to Receive FOG Global Icon Award 2024
Next articleਸਫਾਈ ਇਕ ਸਮੂਹਿਕ ਜਿੰਮੇਵਾਰੀ ਹੈ, ਹਰ ਨਾਗਰਿਕ ਦਾ ਯੋਗਦਾਨ ਜ਼ਰੂਰੀ – ਬ੍ਰਹਮ ਸ਼ੰਕਰ ਜਿੰਪਾ