ਨਹਿਰ ਵਿੱਚ ਗੱਡੀ ਡਿੱਗਣ ਨਾਲ 30 ਸਾਲਾ ਨੌਜਵਾਨ ਦੀ ਮੌਤ

ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਇੱਕ ਵਧੀਆ, ਤੇ ਹੱਸਮੁਖ ਇਨਸਾਨ ਹਮੇਸ਼ਾ ਸਾਰਿਆਂ ਨੂੰ ਖਿੜੇ ਮੱਥੇ ਮਿਲਣ ਵਾਲਾ ਚਤਿੰਦਰ ਸਿੰਘ ( ਮੌਜੀ ) ਉਮਰ ਕਰੀਬ 30 ਸਾਲ ਪੁੱਤਰ ਗੁਰਦੀਪ ਸਿੰਘ ਵਾਸੀ ਪਦਰਾਣਾ ਦੀ ਬੀਤੀ ਰਾਤ ਬਿਸਤ ਦੋਆਬਾ ਨਹਿਰ ਤੇ ਪੈਂਦੇ ਪਿੰਡ ਐਮਾਂ ਮੁਗਲਾਂ ਨੇੜੇ ਉਸ ਦੀ ਗੱਡੀ ਨਹਿਰ ਵਿੱਚ ਡਿੱਗ ਗਈ ਜਿਸ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ l ਚਤਿੰਦਰ ਸਿੰਘ ਨੇ ਆਪਣੀਆਂ ਗੱਡੀਆਂ ਪਾਈਆਂ ਹੋਈਆਂ ਸਨ ਅਤੇ ਉਹ ਕੋਟ ਫਤੂਹੀ ਵੱਲ ਤੋਂ ਆਪਣੀ ਗੱਡੀ ਵੈਨਯੂ ਨੰਬਰ ਪੀ ਬੀ 17 ਸੀ 7007 ਵਿੱਚ ਸਵਾਰ ਹੋ ਕੇ ਆਪਣੇ ਪਿੰਡ ਪਦਰਾਣਾ ਨੂੰ ਆ ਰਿਹਾ ਸੀ l ਰਾਤ ਸਮੇਂ ਸੰਘਣੀ ਧੁੰਦ ਹੋਣ ਕਰਕੇ ਪਤਾ ਨਹੀਂ ਚੱਲ ਸਕਿਆ ਕਿ ਕਿਵੇਂ ਉਸ ਦੀ ਗੱਡੀ ਨਹਿਰ ਵਿਚ ਜਾ ਡਿਗੀ ਗਈ l ਹਨੇਰਾ ਜਿਆਦਾ ਹੋਣ ਕਰਕੇ ਕਿਸੇ ਨੇ ਵੀ ਨਹੀਂ ਦੇਖਿਆ l ਸਵੇਰ ਹੋਣ ਤੇ ਕੁੱਝ ਰਾਹਗੀਰਾਂ ਨੇ ਜਦੋਂ ਗੱਡੀ ਨੂੰ ਦੇਖਿਆ ਤਾਂ ਉਸ ਦੀ ਸੂਚਨਾ ਕੋਟ ਫਤੂਹੀ ਪੁਲਿਸ ਨੂੰ ਦਿੱਤੀ l ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਗੱਡੀ ਵਿੱਚ ਸਵਾਰ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਛਾਣਬੀਣ ਸ਼ੁਰੂ ਕਰ ਦਿੱਤੀ l ਚਤਿੰਦਰ ਸਿੰਘ ਦੀ ਮੌਤ ਦੀ ਖਬਰ ਸੁਣਦਿਆਂ ਸਾਰ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 03/02/2025
Next articleਬਾਬਾ ਸਾਹਿਬ ਜੀ ਨੇ ਜਾਤੀਵਾਦ ਉਚ-ਨੀਚ ਦੀ ਵਿਵਸਥਾ ਤੋਂ ਪੀੜਤ ਲੋਕਾਂ ਨੂੰ ਬਰਾਬਰੀ ਦੇ ਹੱਕ ਲੈ ਕੇ ਦਿੱਤੇ : ਬੇਗਮਪੁਰਾ ਟਾਈਗਰ ਫੋਰਸ