ਅਧਿਆਪਕਾਂ ਤੋਂ ਬਿਨ੍ਹਾਂ ਚੰਗੇ ਸਮਾਜ ਦੀ ਸਿਰਜਣਾ ਦੀ ਕਲਪਣਾ ਨਹੀਂ ਹੋ ਸਕਦੀ-ਮਮਤਾ ਬਜਾਜ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ ) -ਰੋਟਰੀ ਕਲੱਬ ਕਪੂਰਥਲਾ ਇਲੀਟ ਵਲੋਂ ਅਧਿਆਪਕ ਦਿਵਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕਪੂਰਥਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਧਿਆਪਕਾਂ ਦੇ ਸਨਮਾਨ ਵਿਚ ਸਮਾਗਮ ਕਰਵਾਇਆ ਗਿਆ | ਕਲੱਬ ਦੇ ਪ੍ਰਧਾਨ ਰਾਹੁਲ ਆਨੰਦ, ਸਕੱਤਰ ਅੰਕੁਰ ਵਾਲੀਆ ਤੇ ਪ੍ਰੋਜੈਕਟ ਚੇਅਰਮੈਨ ਅਮਰਜੀਤ ਸਿੰਘ ਸਡਾਨਾ ਦੇ ਉੱਦਮ ਸਦਕਾ ਕਰਵਾਏ ਗਏ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਨਾਲ ਸਬੰਧਿਤ 30 ਅਧਿਆਪਕਾਂ ਦਾ ‘ਨੇਸ਼ਨ ਬਿਲਡਰ ਐਵਾਰਡ 2024’ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਸਨਮਾਨਿਤ ਅਧਿਆਪਕਾਂ ਨੂੰ ਰੋਟਰੀ ਇੰਟਰਨੈਸ਼ਨਲ ਵਲੋਂ ਲਿਟਰੇਸੀ ਮਿਸ਼ਨ ਅਧੀਨ ਆਏ ਸਰਟੀਫਿਕੇਟ ਭੇਟ ਕੀਤੇ ਗਏ | ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ ਨੇ ਮੁੱਖ ਮਹਿਮਾਨ ਵਜੋਂ, ਜਦਕਿ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸੁਬੇਗ ਸਿੰਘ ਧੰਜੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਬੋਲਦਿਆਂ ਮਮਤਾ ਬਜਾਜ ਨੇ ਕਿਹਾ ਕਿ ਅਧਿਆਪਕ ਸਮਾਜ ਦੀ ਸਿਰਜਣਾ ਵਿਚ ਆਪਣੀ ਅਹਿਮ ਭੂਮਿਕਾ ਅਦਾ ਕਰਦੇ ਹਨ ਤੇ ਸਾਨੂੰ ਅਧਿਆਪਕਾਂ ਦੇ ਸਤਿਕਾਰ ਨੂੰ ਹਮੇਸ਼ਾ ਬਹਾਲ ਰੱਖਣਾ ਚਾਹੀਦਾ ਹੈ | ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸੁਬੇਗ ਸਿੰਘ ਵਲੋਂ ਵੀ ਹਾਜ਼ਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਨਵਚੇਤਨ ਸਿੰਘ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਵੀ ਹਾਜ਼ਰ ਅਧਿਆਪਕਾਂ ਤੇ ਕਲੱਬ ਮੈਂਬਰਾਂ ਨੂੰ ਸੰਬੋਧਨ ਕੀਤਾ | ਸਮਾਗਮ ਦੌਰਾਨ ਸਟੇਜ ਸਕੱਤਰ ਦੇ ਫ਼ਰਜ਼ ਅਮਰਜੀਤ ਸਿੰਘ ਸਡਾਨਾ ਵਲੋਂ ਨਿਭਾਏ ਗਏ | ਇਸ ਮੌਕੇ ਸਨਮਾਨਿਤ ਕੀਤੇ ਜਾਣ ਵਾਲੇ ਅਧਿਆਪਕਾਂ ਵਿਚ ਰਚਨਾ ਪੁਰੀ ਸ਼ੇਖੂਪੁਰ ਸਕੂਲ, ਬਿਕਰਮਜੀਤ ਸਿੰਘ ਡੋਗਰਾਂਵਾਲ ਸਕੂਲ, ਪਰਮਜੀਤ ਸਰਕਾਰੀ ਸਕੂਲ ਲਾਲ ਕੋਠੀ ਸ਼ੇਖੂਪੁਰ, ਪੂਜਾ ਤਲੂਜਾ ਸਰਕਾਰੀ ਪ੍ਰਾਇਮਰੀ ਸਕੂਲ ਚੂਹੜਵਾਲ, ਅਨਿਲ ਸ਼ਰਮਾ, ਹੈੱਡ ਟੀਚਰ ਤਰਲੋਕਪੁਰਾ ਸਕੂਲ, ਜੈਮਲ ਸਿੰਘ ਸੈਂਟਰ ਹੈੱਡ ਟੀਚਰ ਸ਼ੇਖੂਪੁਰ, ਮਨਦੀਪ ਕੌਰ ਸੰਗੋਜਲਾ, ਮੀਨੂੰ ਰਾਣੀ ਭਗਤਪੁਰ ਸਕੂਲ, ਰਾਜਵੀਰ ਸਿੰਘ ਖ਼ਾਨਪੁਰ, ਹਰਪ੍ਰੀਤ ਕੌਰ ਪ੍ਰਾਇਮਰੀ ਸਕੂਲ ਬਰਿੰਦਪੁਰ, ਗਗਨਦੀਪ ਕੌਰ ਬਾਣਵਾਲਾ, ਰਾਜੀਵ ਸਹਿਗਲ ਹੈੱਡ ਟੀਚਰ ਮਹਿਤਾਬਗੜ੍ਹ ਸਕੂਲ, ਸ਼ਿਖਾ ਘੰਟਾ ਘਰ ਸਕੂਲ, ਅਨੀਤਾ ਰਾਣੀ, ਅਨੂੰ ਭਾਰਦਵਾਜ ਤੇ ਅਰਵਿੰਦਰ ਕੌਰ (ਸਾਰੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ), ਹਰਲੀਨ ਕੌਰ ਕੇ.ਵੀ.ਕੇ. ਆਰ.ਸੀ.ਐਫ., ਸ਼ੈਲੀ ਸ਼ਰਮਾ ਬਰਿੰਦਪੁਰ ਸਕੂਲ, ਬਲਬੀਰ ਸਿੰਘ ਸੈਂਟਰ ਹੈੱਡ ਟੀਚਰ ਢੱਪਈ, ਸੰਤੋਖ ਸਿੰਘ ਮੱਲੀ ਸੈਂਟਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਭਾਣੋਲੰਗਾ, ਨਰਿੰਦਰ ਸਿੰਘ ਔਜਲਾ ਲੱਖਣ ਕਲਾਂ, ਮੁਨੱਜਾ ਇਰਸ਼ਾਦ ਭੰਡਾਲ ਦੋਨਾ, ਡਾ. ਪਰਮਜੀਤ ਕੌਰ ਹੁਸੈਨਪੁਰ, ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ ਮਿਸ਼ਨ ਸਮਰੱਥ, ਮੋਨਿਕਾ ਰਾਵਲ ਨੂਰਪੁਰ ਦੋਨਾ ਸਕੂਲ, ਮੋਨਿਕਾ ਅਰੋੜਾ ਸ਼ੇਖੂਪੁਰ ਸਕੂਲ, ਜੋਗਿੰਦਰ ਸ਼ਰਮਾ ਢੁੱਡੀਆਂਵਾਲਾ, ਨਿਰਭੈਅ ਸਿੰਘ ਨੱਥੂ ਚਾਹਲ ਤੇ ਡਾ. ਪਰਮਜੀਤ ਕੌਰ ਹਿੰਦੂ ਕੰਨਿਆ ਕਾਲਜ ਕਪੂਰਥਲਾ ਸ਼ਾਮਲ ਸਨ | ਇਸ ਮੌਕੇ ਰੋਟਰੀ ਕਲੱਬ ਇਲੀਟ ਵਲੋਂ ਆਏ ਹੋਏ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ ਵੀ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਰੋਟਰੀ ਇੰਟਰਨੈਸ਼ਨਲ ਦੇ ਡਿਸਟਿ੍ਕਟ ਕੋਆਰਡੀਨੇਟਰ ਸੁਕੇਸ਼ ਜੋਸ਼ੀ ਨੇ ਆਏ ਹੋਏ ਮਹਿਮਾਨਾਂ ਤੇ ਅਧਿਆਪਕਾਂ ਦਾ ਕਲੱਬ ਵਲੋਂ ਧੰਨਵਾਦ ਕੀਤਾ | ਇਸ ਮੌਕੇ ਕਲੱਬ ਦੇ ਮੈਂਬਰਾਂ ਵਿਚ ਸਿਮਰਨਪ੍ਰੀਤ ਸਿੰਘ, ਮਨੋਜ ਅਰੋੜਾ ਕੌਂਸਲਰ, ਸਤੀਸ਼ ਅਰੋੜਾ, ਗੁਲਸ਼ਨ ਸ਼ਰਮਾ, ਕੰਵਲਪ੍ਰੀਤ ਸਿੰਘ ਕੌੜਾ, ਰੌਬਿਟ ਗਰੋਵਰ, ਸਰਬਪ੍ਰੀਤ ਸਿੰਘ ਸੰਨੀ ਤੇ ਹੋਰ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly