ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ 3 ਦਹਿਸ਼ਤਗਰਦ ਹਲਾਕ

ਸ੍ਰੀਨਗਰ (ਸਮਾਜ ਵੀਕਲੀ) : ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ਵਿੱਚ ਸਾਰੀ ਰਾਤ ਚੱਲੇ ਮੁਕਾਬਲੇ ਵਿੱਚ ਤਿੰਨ ਦਹਿਸ਼ਤਗਰਦ ਮਾਰੇ ਗਏ। ਇਨ੍ਹਾਂ ਵਿੱਚੋਂ ਇਕ ਲੋੜੀਂਦਾ ਦਹਿਸ਼ਤਗਰਦ ਮੁਦਾਸਿਰ ਪੰਡਿਤ ਸੀ ਜੋ ਲਸ਼ਕਰ ਨਾਲ ਸਬੰਧਤ ਸੀ। ਪੁਲੀਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕਸ਼ਮੀਰ ਪੁਲੀਸ ਦੇ ਆਈ ਜੀ ਵਿਜੈ ਕੁਮਾਰ ਨੇ ਦੱਸਿਆ ਕਿ ਇਹ ਮੁਕਾਬਲਾ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਸੋਪੋਰ ਦੇ ਗੁਡ ਬਰਾਥ ਇਲਾਕੇ ਵਿੱਚ ਐਤਵਾਰ ਰਾਤ ਨੂੰ ਸ਼ੁਰੂ ਹੋਇਆ ਸੀ।

ਇਲਾਕੇ ਵਿੱਚ ਮੁਦਾਸਿਰ ਪੰਡਿਤ ਸਣੇ ਘੱਟੋ ਘੱਟ ਤਿੰਨ ਦਹਿਸ਼ਤਗਰਦਾਂ ਦੇ ਹੋਣ ਦੀ ਸੂਚਨਾ ਮਿਲੀ ਸੀ। ਸੁਰੱਖਿਆ ਬਲਾਂ ਨੇ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਕਿਹਾ ,‘‘ ਲਸ਼ਰਕ ਏ ਤਈਬਾ ਦੇ ਦਹਿਸ਼ਤਗਰਦ ਮੁਦਾਸਿਰ ਪੰਡਿਤ ਸੋਪੋਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਮਾਰਿਆ। ਉਹ ਤਿੰਨ ਪੁਲੀਸ ਮੁਲਾਜ਼ਮਾਂ, ਦੋ ਕੌਂਸਲਰਾਂ ਅਤੇ ਦੋ ਹੋਰਨਾਂ ਵਿਅਕਤੀਆਂ ਦੀ ਹਾਲ ਹੀ ਵਿੱਚ ਹੋਈ ਹੱਤਿਆ ਵਿੱਚ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਮਾਰਿਆ ਗਿਆ ਦੂਜਾ ਦਹਿਸ਼ਤਗਰਦ ਪਾਕਿਸਤਾਨ ਦਾ ਨਾਗਰਿਕ ਸੀ, ਜਿਸ ਦੀ ਪਛਾਣ ਅਸਰਾਰ ਅਬਦੁੱਲਾ ਵਜੋਂ ਹੋਈ ਹੈ। ਜੋ ਉੱਤਰੀ ਕਸ਼ਮੀਰ ਵਿੱਚ 2008 ਤੋਂ ਸਰਗਰਮ ਸੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਜ਼ਰੀ ਬਖਸ਼ (ਗਹੌਰ ਦੀ ਖੂਹੀ) ’ਤੇ ਸਾਲਾਨਾ ਜੋੜ ਮੇਲਾ 24 ਨੂੰ
Next articleਕੁੰਵਰ ਵਿਜੈ ਪ੍ਰਤਾਪ ‘ਆਪ’ ਵਿੱਚ ਸ਼ਾਮਲ