ਵੱਖ ਵੱਖ ਕੱਵਾਲ ਪਾਰਟੀਆਂ ਸਜਾਈ ਮਹਿਫ਼ਲ
ਜਲੰਧਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਸਾਬਰ ਦਾਤਾ ਅਲੀ ਅਹਿਮਦ ਸ਼ਾਹ ਜੀ ਦਾ 29ਵਾਂ ਸਾਲਾਨਾ ਉਰਸ ਮੇਲਾ ਕਾਕੀ ਪਿੰਡ ਗਲੀ ਨੰਬਰ 8 ਰਾਮਾ ਮੰਡੀ ਜਲੰਧਰ ਵਿਖੇ ਬੜੀ ਧੂਮਧਾਮ ਨਾਲ ਬੀਬੀ ਕਿਰਨ ਮਹੰਤ ਦੀ ਅਗਵਾਈ ਹੇਠ ਸੂਫ਼ੀਆਨਾ ਕਲਾਮਾਂ ਦੀ ਸਜਾਈ ਮਹਿਫ਼ਿਲ ਨਾਲ ਸ਼ੁਰੂ ਹੋ ਗਿਆ। ਇਸ ਤੋਂ ਪਹਿਲਾਂ ਮਹਿੰਦੀ ਦੀ ਰਸਮ ਚਿਰਾਗਾਂ ਦੀ ਰਸਮ ਅਤੇ ਝੰਡੇ, ਚਾਦਰ ਦੀ ਰਸਮ ਅਦਾ ਕੀਤੀ ਗਈ । ਇਸ ਮੌਕੇ ਮੁਹੰਮਦ ਸ਼ਰੀਫ ਕੱਵਾਲ ਸ਼ੀਨਾ , ਮੁਨੱਵਰ ਅਲੀ ਸਫੀ ਮੁਹੰਮਦ ਕਵਾਲ ਮਲੇਰਕੋਟਲਾ, ਰਾਹਤ ਅਲੀ ਮਤੋਈ ,ਗਾਇਕਾ ਭਾਰਤੀ ਸ਼ਰਮਾ, ਸਨੀ ਭੋਲਾ ਦਿੱਲੀ , ਨਕਾਲ ਅਜਮੇਰ ਖ਼ਾਨ ਸਮੇਤ ਕਈ ਹੋਰਾਂ ਨੇ ਆਪਣੀ ਸੂਫ਼ੀਆਨਾ ਗਾਇਕੀ ਨਾਲ ਦੇਰ ਰਾਤ ਤਕ ਮਹਿਫਲ ਨੂੰ ਸ਼ਰਸ਼ਾਰ ਕੀਤਾ ।
ਸਟੇਜ ਦਾ ਸੰਚਾਲਨ ਕੁਲਦੀਪ ਚੁੰਬਰ ਅਤੇ ਦਿਨੇਸ਼ ਨੇ ਕੀਤਾ । ਇਸ ਮੌਕੇ ਵਿਸ਼ੇਸ਼ ਤੌਰ ਤੇ ਦੀਦੀ ਸਰਕਾਰ ਚੰਦਿਆਣੀ ਸ਼ਰੀਫ , ਬੰਤੋ ਮਹੰਤ ਬਾਹਲੇਬਾਲ ਨੂਰਪੁਰ ਬੇਦੀ , ਬਾਬਾ ਨਿਰਮਲ ਸਿੰਘ ਢੈਹਾ, ਸੱਯਦ ਫਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆਂ ਦੇ ਸੇਵਾਦਾਰ ਬੀਬੀ ਅਮਰਜੀਤ ਕੌਰ, ਸ. ਗੁਰਨਾਮ ਸਿੰਘ, ਸ੍ਰੀ ਜਸਬੀਰ ਸਿੰਘ , ਭੁਪਿੰਦਰ ਸਿੰਘ ਗੜ੍ਹੀਆਦੋ ,ਬਿੱਕਰ ਲੇਸਰੀਵਾਲ,ਸੁਰਿੰਦਰ ਘੁੰਮਣ ਤੋਂ ਇਲਾਵਾ ਸਤਪਾਲ ਸਿੰਘ , ਬੀਬੀ ਸੁਰਜੀਤ ਕੌਰ ਭੋਗਪੁਰ, ਮਨੂ ਬਾਬਾ ਜਲੰਧਰ , ਨੀਨਾ ਬਾਬਾ ਜਲੰਧਰ, ਸਾਈਂ ਮਹਿੰਦੀ ਸ਼ਾਹ ਦਰਬਾਰ ਪ੍ਰਬੰਧਕ ਕਮੇਟੀ ਜਲੰਧਰ ਕੈਂਟ , ਕੌਂਸਲਰ ਗੁਰਨਾਮ ਸਿੰਘ ਮੁਲਤਾਨੀ, ਬਾਬਾ ਨਾਨਕ ਗਿਰ ਵਿਰਕਾਂ, ਬਾਬਾ ਕਾਲੂ ਜੀ ਖੋਖਰਾਂ , ਬਾਬਾ ਪਿੰਟੂ ਜੀ ਖੋਖਰ ਸਮੇਤ ਕਈ ਹੋਰ ਵੱਡੀ ਗਿਣਤੀ ਵਿਚ ਮਹਾਂਪੁਰਸ਼ਾਂ ਤੇ ਪਤਵੰਤਿਆਂ ਨੇ ਹਾਜ਼ਰੀ ਭਰੀ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly