ਜਲੰਧਰ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਐਨ ਆਰ ਆਈ ਵੀਰ ਸੋਢੀ ਨਾਗਰਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 26 ਵਾਂ ਸੱਭਿਆਚਾਰਕ ਮੇਲਾ ਦਰਬਾਰ ਪੀਰ ਬਾਬਾ ਸੁਧਾਰ ਗਾਜੀ ਪਿੰਡ ਨਾਰਾਂਵਾਲੀ ਕੋਹਾਲਾ, ਜਲੰਧਰ ਵਿਖੇ ਮਿਤੀ 27 ਜੂਨ 2026 ਦਿਨ ਸ਼ਨੀਵਾਰ ਨੂੰ ਬੜੀ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਦਰਬਾਰ ਤੇ ਪਹੁੰਚ ਕੇ ਹਾਜ਼ਰੀ ਲਗਵਾਈ ਗਈ ਮਸ਼ਹੂਰ ਪੰਜਾਬੀ ਗਾਇਕ ਬਾਗੀ, ਪੰਜਾਬੀ ਦੋਗਾਣਾ ਗਾਇਕ ਜੋੜੀ ਅਮਰੀਕ ਮਾਈਕਲ ਅਤੇ ਨੂਰ ਸਿੱਧੂ , ਪੰਜਾਬੀ ਦੋਗਾਣਾ ਗਾਇਕ ਜੋੜੀ ਗੁਰਵੀਰ ਸਿੱਧੂ ਅਤੇ ਅਮਨ ਵਿਰਕ, ਗਾਇਕਾ ਕਿਰਨ ਸ਼ਰਮਾ ਅਤੇ ਹੋਰ ਕਲਾਕਾਰਾਂ ਵਲੋ । ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ ਸਾਬੀ ਬਰਾੜ ਵਲੋਂ । ਮੇਲੇ ਦੇ ਆਯੋਜਨ ਲਈ ਵਿਸ਼ੇਸ਼ ਤੌਰ ਤੇ ਸਹਿਯੋਗ ਕੀਤਾ ਗਿਆ ਐਨ ਆਰ ਆਈ ਵੀਰ ਅਵਤਾਰ ਨਾਗਰਾ ਕੈਨੇਡਾ, ਬੰਟੀ ਨਾਗਰਾ ਕੈਨੇਡਾ, ਗੈਰੀ ਨਾਗਰਾ ਅਮਰੀਕਾ, ਲੱਕੀ ਨਾਗਰਾ ਇਟਲੀ, ਮੰਨਾ ਨਗਰਾ ਕੈਨੇਡਾ , ਤੇਜ ਨਾਗਰਾ ਕੈਨੇਡਾ ਅਤੇ ਦਰਬਾਰ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ । ਮੇਲੇ ਦੌਰਾਨ ਖਾਸ ਮਹਿਮਾਨ ਵਜੋਂ ਪਹੁੰਚੇ ਸੰਗੀਤਕਾਰ ਕੁਲਜੀਤ ਸਿੰਘ । ਮੇਲੇ ਵਿੱਚ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ ਤੇ ਠੰਡੇ ਮਿੱਠੇ ਜਲ ਦੀਆ ਛਬੀਲਾਂ ਲਗਾਈਆਂ ਗਈਆਂ । ਮੇਲੇ ਵਿੱਚ ਮਾਹਿਰ ਡਾਕਟਰਾਂ ਵੱਲੋ ਫ੍ਰੀ ਰਕਤਦਾਨ ਕੈਂਪ ਵੀ ਲਗਾਇਆ ਗਿਆ । ਮੇਲੇ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਆਰ ਪੀ ਡੀ ਲਾਈਵ ਚੈਨਲ ਵਲੋਂ । ਆਏ ਹੋਏ ਪੱਤਰਕਾਰਾਂ ਦਾ ਐਨ ਆਰ ਵੀਰਾਂ ਤੇ ਸਮੂਹ ਨਗਰ ਪੰਚਾਇਤ ਵੱਲੋ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





