ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) 26 ਜਨਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਸਿਵਲ ਲਾਈਨ ਨੇੜੇ, ਪੁਰਾਣੀ ਕਚਹਿਰੀ ਸਥਿਤ ਚੋਪੜਾ ਨਰਸਿੰਗ ਹੋਮ ਲੁਧਿਆਣਾ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ । ਡਾਕਟਰ ਜਗਮੋਹਨ ਚੋਪੜਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਬੀ.ਪੀ, ਸ਼ੂਗਰ ਥਾਇਰਾਇਡ, ਜੋਇੰਟ ਪੇਨ, ਥਾਇਰਾਇਡ, ਹਾਰਟ ਬਲੋਕੇਜ ਆਦਿ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਦੱਸੇ ਜਾਣਗੇ ਇਸ ਕੈਂਪ ਵਿੱਚ ਖਾਸ ਤੌਰ ਤੇ ਡਾਕਟਰ ਜਸਬੀਰ ਸਿੰਘ ਚੰਡੀਗੜ੍ਹ ਤੋਂ ਪਹੁੰਚ ਰਹੇ ਹਨ ਜੋ ਕਿ ਮਰੀਜ਼ਾਂ ਨੂੰ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਦੱਸਣਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj