ਫਿਲੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਹਰਮਨ ਪਿਆਰੇ, ਕਾਮਯਾਬ ਅਤੇ ਸੁਲਝੇ ਹੋਏ ਡਾਕਟਰ, ਦਿਲ ਤੋਂ ਸਮਾਜ ਸੇਵੀ ਫਿਲੌਰ ਦੇ ਸੀਨੀਅਰ ਡੈਂਟਿਸਟ ਡਾਕਟਰ ਕੁਲਦੀਪ ਰਾਏ ਸਿਵਲ ਹਸਪਤਾਲ ਦੇ ਵਿੱਚ 25 ਸਾਲ ਬਾਕਮਾਲ ਸੇਵਾ ਨਿਭਾਉਣ ਤੋਂ ਬਾਅਦ 31 ਅਗਸਤ ਨੂੰ ਰਿਟਾਇਰ ਹੋ ਰਹੇ ਹਨ। ਸਿਵਲ ਹਸਪਤਾਲ ਦੇ ਵਿੱਚ ਡਾਕਟਰ ਕੁਲਦੀਪ। ਇਸ ਤੋਂ ਇਲਾਵਾ ਸਮਾਜ ਦੇ ਜਰੂਰਤਮੰਦ ਲੋਕਾਂ ਦੀ ਸ਼ਹਿਰ ਦੇ ਗੈਰ ਸਰਕਾਰੀ ਸੰਸਥਾਵਾਂ ਵਿੱਚ ਗਰੀਬ, ਬੇਸਹਾਰਾ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਵੀ ਡਾਕਟਰ ਸਾਹਿਬ ਕਦੇ ਪਿੱਛੇ ਨਹੀਂ ਰਹੇ।ਫਿਲੋਰ ਸ਼ਹਿਰ ਦੇ ਲੋਕ ਉਹਨਾਂ ਨੂੰ ਸੇਵਾ ਮੁਕਤ ਹੋਣ ਦੇ ਅਵਸਰ ਦੇ ਉੱਤੇ ਸ਼ੁਭਕਾਮਨਾਵਾਂ ਦੇ ਰਹੇ ਹਨ । ਹਸਪਤਾਲ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਣਾ ਅਤੇ ਮਰੀਜਾਂ ਨੂੰ ਬੜੇ ਪਿਆਰ ਦੇ ਨਾਲ ਅਤੇ ਆਪਣਾ ਸਮਝ ਕੇ ਵਿਹਾਰ ਕਰਨਾ ਉਹਨਾਂ ਦੀ ਆਦਤ ਹੈ। ਉਹਨਾਂ ਤੋਂ ਬਾਅਦ ਸਿਵਲ ਹਸਪਤਾਲ ਦੇ ਵਿੱਚ ਕੋਈ ਡੈਂਟੀਸਟ ਜਰੂਰ ਆਵੇਗਾ ਲੇਕਿਨ ਡਾਕਟਰ ਕੁਲਦੀਪ ਰਾਏ ਨੂੰ ਲੋਕ ਅਤੇ ਉਹਨਾਂ
ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



