ਮਿਤੀ 25 ਦਸੰਬਰ 2020 ਦਿਨ ਸ਼ੁਕਰਵਾਰ ਦੁਪਹਿਰ ਠੀਕ 3 ਵਜੇ ਤੋਂ ਲੈਕੇ ਸ਼ਾਮ 5 ਵਜੇ ਤਕ ਅੰਬੇਡਕਰ ਬੁੱਧਾ ਲਰਨਿੰਗ ਸੈਂਟਰ, ਅੰਬੇਡਕਰ ਨਗਰ, ਪਿੰਡ ਗੜ੍ਹਾ, ਤਹਿਸੀਲ ਫਿਲੌਰ ਵਿਖੇ “ਮੰਨੂ ਸਿਮ੍ਰਤੀ ਦਹਿਨ” ਦਿਵਸ ਉੱਪਰ….ਸਾਥੀਓ ਮਿਤੀ 25 ਦਸੰਬਰ 1927 ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਮੂਲਨਿਵਾਸੀ ਬਹੁਜਨ ਸਮਾਜ ਦੇ ਲੋਕਾਂ ਉੱਪਰ ਜਬਰੀ ਥੋਪੇ ਗਏ ਦੰਡ ਵਿਧਾਨ ਅਤੇ ਕਾਲੇ ਕਨੂੰਨਾਂ ਵਾਲੇ ਹਿੰਦੂ ਧਾਰਮਿਕ ਗ੍ਰੰਥ “ਮਨੂੰ ਸਿਮ੍ਰਤੀ” ਨੂੰ ਬੰਬੇ ਵਿਖੇ ਸ਼ਰੇਆਮ ਚੌਰਾਹੇ ਵਿੱਚ ਅਗਨ ਭੇਂਟ ਕੀਤਾ ਸੀ ਅਤੇ ਮਨੂੰ ਸਿਮ੍ਰਤੀ ਦੇ ਕਾਲੇ ਕਾਨੂੰਨਾਂ ਨੂੰ ਸ਼ਰੇਆਮ ਨਕਾਰਦਿਆਂ ਹੋਇਆ ਮੂਲਨਿਵਾਸੀ ਬਹੁਜਨ ਸਮਾਜ ਵਿੱਚ ਇੱਕ ਨਵੀਂ ਚੇਤਨਤਾ ਦਾ ਪਸਾਰ ਕੀਤਾ ਸੀ। ਇਸ ਮਹਾਨ ਦਿਨ ਨੂੰ ਬਹੁਜਨ ਸਮਾਜ ਦੇ ਲੋਕ ਹਰ ਸਾਲ “ਮੰਨੂ ਸਿਮ੍ਰਤੀ ਦਹਿਨ ਦਿਵਸ” ਦੇ ਨਾਮ ਨਾਲ ਮਨਾਇਆ ਜਾਂਦਾ ਹੈ।
ਟੀਮ ਧੱਮਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਦਿਹਾੜਾ ਇਸ ਵਾਰ ਵੀ ਮਿਤੀ 25 ਦਸੰਬਰ 2020 ਦਿਨ ਸ਼ੁਕਰਵਾਰ ਨੂੰ ਦੁਪਹਿਰ ਨੂੰ ਠੀਕ 3 ਵਜੇ ਤੋਂ ਲੈਕੇ ਸ਼ਾਮ 5 ਵਜੇ ਤਕ ਅੰਬੇਡਕਰ ਬੁੱਧਾ ਲਰਨਿੰਗ ਸੈਂਟਰ, ਅੰਬੇਡਕਰ ਨਗਰ, ਪਿੰਡ ਗੜ੍ਹਾ, ਤਹਿਸੀਲ ਫਿਲੌਰ ਵਿਖੇ ਮਨਾਇਆ ਜਾ ਰਿਹਾ ਹੈ। ਟੀਮ ਧੱਮਾ ਫੈਡਰੇਸ਼ਨ ਆਫ ਇੰਡੀਆ ਅਤੇ ਅੰਬੇਡਕਰ ਬੁੱਧਾ ਲਰਨਿੰਗ ਸੈਂਟਰ ਮੈਨੇਜਮੈਂਟ ਕਮੇਟੀ, ਅੰਬੇਡਕਰ ਨਗਰ, ਪਿੰਡ ਗੜ੍ਹਾ, ਤਹਿਸੀਲ ਫਿਲੌਰ।