24ਵੀਂ ਪੈਦਲ ਯਾਤਰਾ ਦਾ ਖਾਲਸਾ ਮਾਰਬਲ ਹਾਊਸ ਆਰ ਸੀ ਐੱਫ ਵਿਖੇ ਸ਼ਾਨਦਾਰ ਸਵਾਗਤ, ਸੰਗਤਾਂ ਦੇ ਛੱਕਣ ਲਈ ਚਾਹ ਪਕੌੜਿਆਂ ਦੇ ਅਟੁੱਟ ਲੰਗਰ ਵਰਤਾਏ ਗਏ

ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐੱਸ ਜੀ ਪੀ ਸੀ ਨੂੰ ਕੀਤਾ ਸਨਮਾਨਿਤ 
ਕਪੂਰਥਲਾ, (ਸਮਾਜ ਵੀਕਲੀ) ( ਕੌੜਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ  ਸਮਰਪਿਤ 24ਵੀਂ ਮਹਾਨ ਪੈਦਲ ਯਾਤਰਾ ਜੋ ਕਿ ਕਪੂਰਥਲਾ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੱਕ ਹਰ ਸਾਲ ਸਜਾਈ ਜਾਂਦੀ ਹੈ, ਇਸ ਵਾਰ ਸਵੇਰੇ 4 ਵਜੇ ਸਟੇਟ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਈ | ਜੋ ਕਿ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜਾ ਕੇ ਸਮਾਪਤ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਲੌਕਿਕ ਫੁੱਲਾਂ ਨਾਲ ਸੱਜੀ ਪਾਲਕੀ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ  ਸਜਾਈ ਗਈ ਇਸ 24ਵੀ ਪੈਦਲ ਯਾਤਰਾ ਦਾ ਜ਼ੋਰਦਾਰ ਤੇ ਭਰਵਾਂ ਸਵਾਗਤ ਖਾਲਸਾ ਮਾਰਬਲ ਹਾਊਸ ਰੇਲ ਕੋਚ ਫੈਕਟਰੀ ਵਿਖੇ ਕੀਤਾ ਗਿਆ। ਇਸ ਦੌਰਾਨ ਖਾਲਸਾ ਮਰਬਲ ਹਾਊਸ ਦੇ ਸਰਪ੍ਰਸਤ ਗੁਰਬਚਨ ਸਿੰਘ ਖਾਲਸਾ , ਪਰਮਿੰਦਰ ਸਿੰਘ ਖਾਲਸਾ, ਸੁਖਬੀਰ ਸਿੰਘ ਖਾਲਸਾ ਐੱਮ ਡੀ ਖਾਲਸਾ ਮਾਰਬਲ ਹਾਊਸ ਆਰ ਸੀ ਐੱਫ ,ਤੇ ਜਥੇਦਾਰ ਭੁਪਿੰਦਰ ਸਿੰਘ ਖਾਲਸਾ,ਦਿਲ ਮੋਹਿਤ ਸਿੰਘ ਖਾਲਸਾ, ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਤੇ ਇਸ ਪੈਦਲ ਯਾਤਰਾ ਦਾ ਫੁੱਲਾਂ ਦੀ ਵਰਖਾ ਦੇ ਨਾਲ ਭਰਵਾਂ ਸਵਾਗਤ ਕੀਤਾ। ਇਸ ਦੌਰਾਨ ਜਥੇਦਾਰ ਜਰਨੈਲ ਸਿੰਘ ਡੋਗਰਾਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਸਿਰੋਪਾਓ ਤੇ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸੰਗਤਾਂ ਦੇ ਛਕਣ ਲਈ ਚਾਹ ਪਕੌੜੇ ਦੇ ਅਟੁੱਟ ਲੰਗਰ ਵਰਤਾਏ ਗਏ । ਜਿਸ ਦੌਰਾਨ ਸੁਰਜੀਤ ਸਿੰਘ , ਦਿਲਮੋਹਿਤ ਸਿੰਘ , ਰਣਜੀਤ ਸਿੰਘ ਧੰਜੂ ਝੱਲ ਬੀਬੜੀ, ਮਾਸਟਰ ਹਰਜਿੰਦਰ ਸਿੰਘ ਢੋਟ ਨਵਜੋਤ ਸਿੰਘ ਝੰਡ, ਕੁਲਵੰਤ ਸਿੰਘ ਝੱਲ ਬੀਬੜੀ ਆਦਿ  ਨੇ ਨਿਸ਼ਕਾਮ ਸੇਵਾ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀਚੇਵਾਲ ਤੋਂ ਤੀਜਾ ਮਹਾਨ ਨਗਰ ਕੀਰਤਨ ਭਲਕੇ ਤੋਂ
Next articleਅੰਬੇਡਕ੍ਰਾਈਟ ਬੁਧਿਸਟ ਐਨਆਰਆਈ ਡੈਲੀਗੇਸ਼ਨ ਦਾ ਸਨਮਾਨ 12 ਨੂੰ