24 ਅਗਸਤ ਨੂੰ ਵਿਸ਼ਾਲ ਸ਼ੋਭਾ ਯਾਤਰਾ – ਅੰਜੂ ਸ਼ਰਮਾ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):- ਸ਼੍ਰੀ ਲੱਡੂ ਗੋਪਾਲ ਮਹੋਤਸਵ ਕਮੇਟੀ ਬੰਗਾ ਵੱਲੋ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ‘ਤੇ ਸ਼੍ਰੀ ਲੱਡੂ ਗੋਪਾਲ ਵਿਸ਼ਾਲ ਸ਼ੋਭਾ ਯਾਤਰਾ 24 ਅਗਸਤ 2024 ਨੂੰ ਸ਼ਾਮ 4 ਵਜੇ ਸ਼ੀਤਲਾ ਮਾਤਾ ਮੰਦਿਰ, ਹਿਊ ਰੋਡ, ਬੰਗਾ ਤੋਂ ਬਹੁਤ ਹੀ ਪਿਆਰ, ਸਨੇਹ ਅਤੇ ਆਨੰਦ ਨਾਲ ਸ਼ੁਰੂ ਹੋਵੇਗੀ। ਅੱਜ ਮਾਤਾ ਸ਼ੀਤਲਾ ਮਾਤਾ ਮੰਦਿਰ ਵਿਖੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਬਾਬਾ ਦਵਿੰਦਰ ਕੌੜਾ ਅਤੇ ਕਮੇਟੀ ਪ੍ਰਧਾਨ ਅੰਜੂ ਸ਼ਰਮਾ ਨੇ ਦੱਸਿਆ ਕਿ 22, 23, 24 ਤਰੀਕ ਨੂੰ ਰੋਜ਼ਾਨਾ ਸਵੇਰੇ 4 ਵਜੇ ਮਾਤਾ ਸ਼ੀਤਲਾ ਦੇਵੀ ਮੰਦਰ ਹੀਉ ਰੋਡ ਬੰਗਾ ਤੋਂ ਪ੍ਰਭਾਤ ਫੇਰੀਆਂ ਕੱਢੀ ਜਾਵੇਗੀ | 24 ਅਗਸਤ ਨੂੰ ਸ਼ੋਭਾ ਯਾਤਰਾ ਵਾਲੇ ਦਿਨ ਆਰਟ ਲਾਈਫ ਵੱਲੋਂ ਮੁਫਤ ਮੈਡੀਕਲ ਕੈਪ ਲਗਾਇਆ ਜਾਵੇਗਾ। ਸ਼ੋਭਾ ਯਾਤਰਾ ਵਾਲੇ ਦਿਨ ਸ਼੍ਰੀ ਰਾਧਾਕ੍ਰਿਸ਼ਨ ਜੀ ਦਾ ਲੰਗਰ ਅਟੁੱਟ ਚੱਲੇਗਾ। ਇਸ ਮੀਟਿੰਗ ਵਿੱਚ ਰਾਕੇਸ਼ ਸੂਰੀ, ਜਨਕ ਰਾਜ, ਪ੍ਰਵੀਨ ਗਾਂਧਾ, ਅਰੁਣਾ ਸ਼ਰਮਾ, ਨੇਹਾ ਆਨੰਦ, ਗੀਤਾ ਕਨੌਜੀਆ, ਪਵਨ ਭੱਲਾ, ਪੂਨਮ ਸ਼ਰਮਾ, ਸਤਪਾਲ ਸੂਰੀ, ਸ਼ਿਖਾ ਸੂਰੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਹਰ ਸਾਲ ਕਿੱਕਬਾਕਸਿੰਗ ਵਿੱਚੋ ਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਲਿਆਉਣ ਵਾਲੀ ਮੁਸਕਾਨ ਨੂੰ ਵਧਾਈਆਂ ਦਿੱਤੀਆਂ-ਪ੍ਰਵੀਨ ਬੰਗਾ
Next articleਲੋਕ ਦਿਲਾਂ ਦੀ ਤਰਜ਼ਮਾਨੀ