ਜਲੰਧਰ (ਸਮਾਜ ਵੀਕਲੀ)- ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਦੇ ਮਾਰਗਦਰਸ਼ਕ ਐਲ. ਆਰ. ਬਾਲੀ ਨੇ ਦਿੱਲੀ ਸਰਕਾਰ ਦੇ ਮੰਤਰੀ ਰਜਿੰਦਰ ਪਾਲ ਗੌਤਮ ਨੂੰ ਅਸਤੀਫਾ ਦੇਣ ਲਈ ਮਜਬੂਰ ਕਰਨ ਵਾਲੀਆਂ ਤਾਕਤਾਂ ਦੀ ਨਿੰਦਾ ਕੀਤੀ ਹੈ। ਬਾਲੀ ਨੇ ਕਿਹਾ ਕਿ ਧਰਮ ਪਰਿਵਰਤਨ ਦੌਰਾਨ ਲਈਆਂ ਗਈਆਂ 22 ਪ੍ਰਤਿਗਿਆਵਾਂ ਬਾਬਾ ਸਾਹਿਬ ਡਾ. ਅੰਬੇਡਕਰ ਦੁਆਰਾ ਬਣਾਈਆਂ ਗਈਆਂ ਸਨ ਅਤੇ ਉਨ੍ਹਾਂ ਨੇ 15 ਅਕਤੂਬਰ 1956 ਨੂੰ ਨਾਗਪੁਰ ਵਿੱਚ ਲੱਖਾਂ ਲੋਕਾਂ ਨੂੰ ਬੁੱਧ ਧੰਮ ਦੀ ਦੀਕਸ਼ਾ ਦਿੰਦੇ ਹੋਏ ਉਨ੍ਹਾਂ ਨੂੰ ਦਿਤੀਆਂ ਸਨ । ਅਸੀਂ ਅੰਬੇਡਕਰਵਾਦੀ 22 ਪ੍ਰਤਿਗਿਆਵਾਂ ਨੂੰ ਦੁਹਰਾਂਦੇ ਰਹਾਂਗੇ ਕਿਉਂਕਿ ਇਹ ਸਾਡਾ ਸੰਵਿਧਾਨਕ ਹੱਕ ਹੈ। ਬਾਲੀ ਨੇ ਕਿਹਾ ਕਿ ਕਿਸੇ ਦੇਵੀ ਦੇਵਤੇ ਦੀ ਪੂਜਾ ਨਾ ਕਰਨ ਦੀ ਸ਼ਪਥ ਲੈਣਾ ਉਨ੍ਹਾਂ ਦਾ ਅਪਮਾਨ ਨਹੀਂ ਹੈ। ਭਾਰਤ ਵਿੱਚ ਇਸ ਸਮੇਂ ਕਰੋੜਾਂ ਨਾਸਤਿਕ ਹਨ। ਸ਼ਹੀਦ ਭਗਤ ਸਿੰਘ ਨਾਸਤਿਕ ਸੀ। ਭਾਰਤੀ ਪ੍ਰਾਚੀਨ ਸ਼ਾਸਤਰ ਨਾਸਤਿਕਤਾ ਨਾਲ ਭਰੇ ਹੋਏ ਹਨ। ਡਾ: ਅੰਬੇਡਕਰ ਅਨੁਸਾਰ ‘ਹਿੰਦੂ’ ਸ਼ਬਦ ਕਿਸੇ ਵੀ ਪੁਰਾਤਨ ਧਰਮ ਸ਼ਾਸਤਰ ਵਿੱਚ ਨਹੀਂ ਹੈ। ਸੁਪਰੀਮ ਕੋਰਟ ਨੇ ਵੀ ਇਹ ਕਿਹਾ ਕਿ ਹਿੰਦੂ ਧਰਮ ਕੋਈ ਧਰਮ ਨਹੀਂ ਹੈ, ਇਹ ਇੱਕ ਜੀਵਨ ਸ਼ੈਲੀ ਹੈ। ਰਜਿੰਦਰ ਪਾਲ ਗੌਤਮ ਦਾ ਵਿਰੋਧ ਕਰ ਰਹੇ ਲੋਕਾਂ ਨੇ ਹਿੰਦੂ ਧਰਮ ਦਾ ਅਪਮਾਨ ਕੀਤਾ ਹੈ। 22 ਪ੍ਰਤਿਗਿਆਵਾਂ ਵਿਰੁੱਧ ਦੁਸ਼ਪ੍ਰਚਾਰ ਬੰਦ ਹੋਣਾ ਚਾਹੀਦਾ ਕਿਉਂਕਿ ਅਜਿਹਾ ਕਰਨਾ ਸੰਵਿਧਾਨ ਦੀ ਧਾਰਾ 13 ਅਤੇ ਧਾਰਾ 51 ਏ ਦੀ ਉਲੰਘਣਾ ਹੈ।
ਐਲ. ਆਰ. ਬਾਲੀ
(ਮਾਰਗਦਰਸ਼ਕ )
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.)
ਮੋਬਾਈਲ : 98723 21664
ਫੋਟੋ ਕੈਪਸ਼ਨ: ਐਲ ਆਰ ਬਾਲੀ
HOME 22 ਪ੍ਰਤਿਗਿਆਵਾਂ ਵਿਰੁੱਧ ਦੁਸ਼ਪ੍ਰਚਾਰ ਬੰਦ ਹੋਣਾ ਚਾਹੀਦਾ – ਬਾਲੀ