HOME ਪਿੰਡ ਬਣਾਂ ਵਿਖੇ 21ਵਾਂ ਸਾਲਾਨਾ ਭੰਡਾਰਾ, ਸੱਭਿਆਚਾਰਕ ਮੇਲਾ ਅਤੇ ਵਿਸ਼ਾਲ ਕੁਸ਼ਤੀ ਦੰਗਲ...

ਪਿੰਡ ਬਣਾਂ ਵਿਖੇ 21ਵਾਂ ਸਾਲਾਨਾ ਭੰਡਾਰਾ, ਸੱਭਿਆਚਾਰਕ ਮੇਲਾ ਅਤੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ; ਜਿਤਨ ਚੰਡੀਗੜ੍ਹ ਰਹੇ ਜੇਤੂ

5
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਬਣਾਂ ਤਹਿਸੀਲ ਬਲਾਚੌਰ ਵਿਖੇ ਲੱਖਦਾਤਾ ਪੀਰ ਦਰਗਾਹ ਮੈਨੇਜਮੈਂਟ ਵੇਲਫੇਅਰ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 21ਵਾਂ ਸਾਲਾਨਾ ਭੰਡਾਰਾ,ਧਾਰਮਿਕ-ਸੱਭਿਆਚਾਰਕ ਮੇਲਾ ਅਤੇ ਵਿਸ਼ਾਲ ਕੁਸ਼ਤੀ ਦੰਗਲ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ।​ਇਸ ਮੌਕੇ ਸਵੇਰ ਤੋਂ ਹੀ ਦਰਗਾਹ ‘ਤੇ ਨਤਮਸਤਕ ਹੋਣ ਲਈ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਸਵੇਰੇ 11 ਵਜੇ ਪੂਰਨ ਸ਼ਰਧਾ ਭਾਵਨਾ ਨਾਲ ‘ਚਾਦਰ ਦੀ ਰਸਮ’ ਅਦਾ ਕੀਤੀ ਗਈ, ਜਿਸ ਤੋਂ ਬਾਅਦ ਪੀਰਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ।​ਸ਼ਾਮ 7 ਵਜੇ ਤੋਂ ਦੇਰ ਰਾਤ ਤੱਕ ਚੱਲੇ ਸੱਭਿਆਚਾਰਕ ਮੇਲੇ ਦੌਰਾਨ ਪ੍ਰਸਿੱਧ ਕਲਾਕਾਰ ਮਦਨ ਸ਼ੌਂਕੀ, ਓਮਿੰਦਰ ਓਮਾ ਅਤੇ ਰਤਨ ਲਾਲ ਨੇ ਆਪਣੇ ਚਰਚਿਤ ਗੀਤਾਂ ਰਾਹੀਂ ਆਈਆਂ ਸੰਗਤਾਂ ਅਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਅਤੇ ਮੇਲੇ ਦੀ ਰੌਣਕ ਵਧਾਈ।​ਮੇਲੇ ਦਾ ਮੁੱਖ ਆਕਰਸ਼ਣ ਇੱਥੇ ਕਰਵਾਇਆ ਗਿਆ ਵਿਸ਼ਾਲ ਕੁਸ਼ਤੀ ਦੰਗਲ ਰਿਹਾ, ਜਿਸ ਵਿੱਚ ਦੂਰ-ਦੁਰਾਡੇ ਤੋਂ ਆਏ ਨਾਮਵਰ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ। ਕੁਸ਼ਤੀ ਦੇ ਫਸਵੇਂ ਮੁਕਾਬਲਿਆਂ ਦੌਰਾਨ ਜਿਤਨ ਚੰਡੀਗੜ੍ਹ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਜਿੱਤ ਹਾਸਲ ਕੀਤੀ ਅਤੇ ਕੁਸ਼ਤੀ ਦੰਗਲ ਦੇ ਜੇਤੂ ਬਣੇ। ਜੇਤੂ ਪਹਿਲਵਾਨਾਂ ਨੂੰ ਪ੍ਰਬੰਧਕੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।​ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਕਸਾਣਾ, ਸੈਕਟਰੀ ਸਤਪਾਲ ਕਸਾਣਾ, ਕੈਸ਼ੀਅਰ ਰਾਮਪਾਲ ਕਸਾਣਾ, ਮੈਂਬਰ ਹਰੀਸ਼ ਕੁਮਾਰ ਪੰਚ, ਦਲਵਿੰਦਰ ਕੁਮਾਰ, ਕ੍ਰਿਸ਼ਨ ਰਾਮ ਸੇਵਾਮੁਕਤ ਇੰਸਪੈਕਟਰ, ਤੇਲੂ ਰਾਮ, ਜੀਤ ਰਾਮ ਭਗਤ, ਰਾਮ ਪਾਲ ਚੇਚੀ, ਹਰਮੇਸ਼ ਚੇਚੀ, ਸਰਪੰਚ ਸਰਬਜੀਤ ਕਸਾਣਾ, ਕਿਸ਼ਨ ਕੁਮਾਰ ਸਾਬਕਾ ਸਰਪੰਚ ਟਨਸਾ, ਸ਼੍ਰੀ ਰਾਮ ਟੋਂਸਾ, ਸ਼ਹਿਦ ਟੋਂਸਾ ਅਤੇ ਬੰਨੇਟ ਕੁਸ਼ਨ ਟੋਂਸਾ ਸਮੇਤ ਸਮੂਹ ਨਗਰ ਨਿਵਾਸੀਆਂ ਨੇ ਸ਼ਲਾਘਾਯੋਗ ਯੋਗਦਾਨ ਪਾਇਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਿਖੇ 1,025 ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
Next articleਪੰਜਾਬ ਦੀਆਂ ਹੱਕੀ ਮੰਗਾਂ ‘ਤੇ ਸਿਆਸੀ ਧਿਰਾਂ ਦੀ ਸਹਿਮਤੀ ਦਾ ਅਸਲ ਪਰਖ ਹੁਣ ਅਮਲੀ ਰੂਪ ਵਿੱਚ ਹੋਵੇਗੀ: ਸਾਥੀ ਕਰਨ ਰਾਣਾ