HOME 21 ਨਸ਼ੀਲੀ ਗੋਲੀਆਂ ਸਮੇਤ ਇਕ ਕਾਬੂ

21 ਨਸ਼ੀਲੀ ਗੋਲੀਆਂ ਸਮੇਤ ਇਕ ਕਾਬੂ

4
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )– ਥਾਣਾ ਕਾਠਗੜ੍ਹ ਪੁਲਿਸ ਨੇ ਇਕ ਵਿਆਕਤੀ ਨੂੰ  ਕਾਬੂ ਕਰਕੇ ਉਸਦੇ ਕੋਲੋਂ 21 ਨਸ਼ੀਲੀ ਗੋਲੀਆ ਬਰਾਮਦ ਕੀਤੀਆ | ਪੁਲਿਸ ਨੇ ਕਥਿਤ ਆਰੋਪੀ ਦੇ ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ  ਪ੍ਰੇਮ ਲਾਲ ਨੇ ਦੱਸਿਆਂ ਕਿ ਉਨ੍ਹਾਂ ਦੀ ਅਗੁਵਾਈ ਵਿੱਚ ਪੁਲਿਸ ਪਾਰਟੀ ਪਿੰਡ ਸੁੱਧਾਮਾਜਰਾ ਤੋਂ ਹੁੰਦੇ ਹੋਏ ਮਾਣੇਵਾਲ ਵੱਲ ਗਸ਼ਤ ਕਰ ਰਹੇ ਸੀ ਕਿ ਇਸੇ ਦੌਰਾਨ  ਸੁੱਧਾਮਾਜਰਾ ਦੇ ਨਜ਼ਦੀਕ ਇਕ ਨੌਜਵਾਨ  ਖੜਾ ਸੀ ਜੋ ਪੁਲਿਸ ਪਾਰਟੀ  ਨੂੰ  ਦੇਖਕੇ ਘਬਰਾ ਗਿਆ ਤਾਂ ਇੱਕ ਦਮ ਪਿੱਛੇ ਨੂੰ  ਮੁੜਨ ਲੱਗਿਆ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਵਿਆਕਤੀ ਨੂੰ  ਕਾਬੂ ਕਰਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸਦੇ ਕੋਲੋਂ  21 ਨਸ਼ੀਲੀ ਗੋਲੀਆ ਬਰਾਮਦ ਹੋਈਆ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਆਰੋਪੀ ਦੀ ਪਹਿਚਾਣ ਜਸਕਰਨ  ਪੁੱਤਰ ਜੋਗਰਾਜ ਪਿੰਡ ਕੰਗਣਾ ਬੇਟ ਥਾਣਾ ਸਿਟੀ ਬਲਾਚੌਰ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਦੇ ਰੂਪ ਵਿੱਚ ਹੋਈ |
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article23 ਨਵੰਬਰ ਨੂੰ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਵਿਖੇ ਹੋਵੇਗਾ ਸਰਬ ਧਰਮ ਸੰਮੇਲਨ- ਹਰਜੋਤ ਸਿੰਘ ਬੈਂਸ
Next articleਡੀ ਸੀ ਵੱਲੋਂ 7 ਦਿਨਾ ਯੁਵਾ ਆਪਦਾ ਮਿੱਤਰ ਯੋਜਨਾ ਸਿਖਲਾਈ ਦਾ ਉਦਘਾਟਨ ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਵਿਖ਼ੇ ਕੀਤਾ|