ਵਿਧਾਨ ਸਭਾ ਚੋਣਾਂ ਦੌਰਾਨ ਬਣਨਗੇ 20 ‘ਪਿੰਕ ਬੂਥ’

ਕੈਪਸ਼ਨ-ਜਿਲ੍ਹਾ ਚੋਣ ਅਫਸਰ ਸ਼੍ਰੀਮਤੀ ਦੀਪਤੀ ਉੱਪਲ ਦੀ ਤਸਵੀਰ

ਮਹਿਲਾ ਸਟਾਫ ਨਿਭਾਵੇਗਾ ਪਿੰਕ ਬੂਥਾਂ ਤੇ ਸਾਰੀਆਂ ਡਿਊਟੀਆਂ

ਪੋਲਿੰਗ ਅਫਸਰ, ਪ੍ਰੀਜਾਈਡਿੰਗ ਅਫਸਰ ਤੇ ਹੋਰ ਸਟਾਫ ਵੀ ਮਹਿਲਾਵਾਂ ਦਾ ਹੋਵੇਗਾ -ਦੀਪਤੀ ਉਪੱਲ

ਕਪੂਰਥਲਾ, (ਕੌੜਾ)-ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਪੂਰਥਲਾ ਜਿਲ੍ਹੇ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਅੰਦਰ 20 ‘ਪਿੰਕ ਬੂਥ’ ਬਣਾਏ ਜਾ ਰਹੇ ਹਨ, ਜਿਨਾਂ ਵਿਖੇ ਚੋਣ ਡਿਊਟੀ ਉੱਪਰ ਕੇਵਲ ਮਹਿਲਾ ਸਟਾਫ ਨੂੰ ਤਾਇਨਾਤ ਕੀਤਾ ਜਾਵੇਗਾ।
ਜਿਲ੍ਹਾ ਚੋਣ ਅਫਸਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਔਰਤਾਂ ਦੀ ਨਿਰੋਲ ਤਾਇਨਾਤੀ ਵਾਲੇ ਪੋਲਿੰਗ ਬੂਥ ਬਣਾਉਣ ਦਾ ਮੁੱਖ ਮਕਸਦ ਮਹਿਲਾ ਸਟਾਫ ਵਿਚ ਸਨਮਾਨ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਦੱਸ਼ਿਆ ਕਿ ਸਾਰੇ ਹਲਕਿਆਂ ਫਗਵਾੜਾ, ਕਪੂਰਥਲਾ, ਭੁਲੱਥ ਤੇ ਸੁਲਤਾਨਪੁਰ ਲੋਧੀ ਵਿਖੇ 5-5 ਪਿੰਕ ਬੂਥ ਬਣਾਏ ਜਾ ਰਹੇ ਹਨ।
ਇਨ੍ਹਾਂ ਬੂਥਾਂ ਉੱਪਰ ਪੋਲਿੰਗ ਅਫਸਰ, ਪ੍ਰੀਜਾਈਡਿੰਗ ਅਫਸਰ ਤੇ ਹੋਰ ਸਟਾਫ ਵੀ ਮਹਿਲਾਵਾਂ ਦਾ ਹੋਵੇਗਾ। ਇਨ੍ਹਾਂ ਬੂਥਾਂ ਵਿਚ ਭੁਲੱਥ ਹਲਕੇ ਅੰਦਰ ਸਰਕਾਰੀ ਸਕੂਲ ਬੇਗੋਵਾਲ, ਸਰਕਾਰੀ ਸਕੂਲ ਜੈਦ, ਸਰਕਾਰੀ ਸਕੂਲ ਭੁਲੱਥ ਗਰਬੀ, ਸਰਕਾਰੀ ਸਕੂਲ ਢਿਲਵਾਂ ਸ਼ਾਮਿਲ ਹੈ।
ਇਸ ਤੋਂ ਇਲਾਵਾ ਕਪੂਰਥਲਾ ਹਲਕੇ ਅੰਦਰ ਹਿੰਦੂ ਪੁੱਤਰੀ ਪਾਠਸ਼ਾਲਾ, ਮਿੰਟਗੁਮਰੀ ਕਾਲਜ ਫਾਰ ਵੂਮੈਨ ਕਪੂਰਥਲਾ (ਪੂਰਬੀ ਪਾਸਾ) , ਮਿੰਟਗੁਮਰੀ ਕਾਲਜ ਫਾਰ ਵੂਮੈਨ ਕਪੂਰਥਲਾ (ਪੱਛਮੀ ਪਾਸਾ) , ਸਿਟੀ ਹਾਲ ਮਾਡਲ ਟਾਊਨ ਕਪੂਰਥਲਾ -1 ਤੇ 2 ਸ਼ਾਮਿਲ ਹਨ।
ਸੁਲਤਾਨਪੁਰ ਲੋਧੀ ਹਲਕੇ ਅੰਦਰ ਸਰਕਾਰੀ ਸਕੂਲ ਫੱਤੂਢੀਂਗਾ, ਸਰਕਾਰੀ ਸਕੂਲ ਭੌਰ, ਸਰਕਾਰੀ ਸਕੂਲ ਬੋਰਡਿੰਗ ਹਾਊਸ ਸੁਲਤਾਨਪੁਰ ਲੋਧੀ, ਐਸ.ਡੀ. ਹਾਈ ਸਕੂਲ ਸੁਲਤਾਨਪੁਰ ਲੋਧੀ (ਸੱਜਾ ਪਾਸਾ) ਤੇ ਐਸ.ਡੀ.ਹਾਈ ਸਕੂਲ (ਕੇਂਦਰੀ) ਸ਼ਾਮਿਲ ਹਨ। ਫਗਵਾੜਾ ਹਲਕੇ ਅੰਦਰ ਸਰਕਾਰੀ ਸਕੂਲ ਨਰੂਰ, ਨਵ ਭਾਰਤ ਸਕੂਲ ਪਾਂਸ਼ਟਾ, ਸਰਕਾਰੀ ਸਕੂਲ ਲੱਖਪੁਰ 39 ਤੇ 40 ਤੋਂ ਇਲਾਵਾ ਸਰਕਾਰੀ ਗਰਲਜ਼ ਸਕੂਲ ਬੰਗਾ ਰੋਡ ਫਗਵਾੜਾ ਨੂੰ ‘ਪਿੰਕ ਬੂਥ’ ਬਣਾਇਆ ਗਿਆ ਹੈ।

ਖਬਰਾਂ ਸ਼ੇਅਰ ਕਰੋ ਜੀ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪਣੇ ਆਪ ਨੂੰ ਪਿਆਰ ਕਰੋ।ਜੇ ਤੁਸੀਂ ਖੁਦ ਨੂੰ ਪਿਆਰ ਨਹੀਂ ਕਰਦੇ ਤਾਂ ਦੂਸਰੇ ਤੋਂ ਉਮੀਦ ਕਿਉਂ ?
Next articleਜੇ ਤੁਹਾਡੇ ਕੋਲ ਦੋ ਰੋਟੀਆਂ ਹਨ ਇਕ ਨੂੰ ਵੇਚ ਕੇ ਫੁੱਲ ਖ਼ਰੀਦ ਲਵੋ