ਇਹ ਹਾਦਸਾ ਮੋਟਰਸਾਈਕਲ ਗ਼ਲਤ ਦਿਸ਼ਾ ਵਿੱਚ ਆਉਣ ਨਾਲ ਵਾਪਰਅਿਾ ਹੈ
ਨਵਾਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਪਿੰਡ ਕਿਸ਼ਨਪੁਰ ਦੇ ਕੱਟ ਨੇੜੇ ਮੀਹਮੱਲ੍ਹ ਹਸਪਤਾਲ ਅੱਗੇ 2 ਮੋਟਰਸਾਈਕਲਾਂ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਸੀ ਐਕਸੀਡੈਂਟ ਹੋ ਗਿਆ ਹੈ ਤਾਂ ਤਰੁੰਤ ਉਹਨਾਂ ਨੇ ਆਪਣੀ ਟੀਮ ਨਾਲ ਮੌਕੇ ਤੇ ਜਾ ਕੇ ਦੇਖਿਆ ਕਿ ਮੋਟਰਸਾਈਕਲ ਜਿਸ ਦਾ ਨੰਬਰ ਪੀ ਬੀ 12 ਪੀ 1395 ਜਿਸ ਨੂੰ ਰਵੀ ਕੁਮਾਰ ਪੁੱਤਰ ਮੁਕਤੀ ਰਾਮ ਵਾਸੀ ਬਨਾਂ ਥਾਣਾ ਕਾਠਗੜ੍ਹ ਚਲਾ ਰਿਹਾ ਸੀ ਅਤੇ ਇਹ ਆਪਣੇ ਮੋਟਰਸਾਈਕਲ ਤੇ ਕਾਠਗੜ੍ਹ ਸਾਇਡ ਤੋਂ ਰੋਪੜ੍ਹ ਸਾਇਡ ਨੂੰ ਜਾ ਰਿਹਾ ਸੀ ਅਤੇ ਦੂਸਰਾ ਮੋਟਰਸਾਈਕਲ ਜਿਸ ਦਾ ਨੰਬਰ ਪੀ ਬੀ 32 ਐਸ 0144 ਜਿਸ ਨੂੰ ਰਵਿੰਦਰ ਦਾਸ ਪੁੱਤਰ ਸੁਦੇਸ਼ ਕੁਮਾਰ ਵਾਸੀ ਚਾਹਲਾਂ ਥਾਣਾ ਕਾਠਗੜ੍ਹ ਚਲਾ ਰਿਹਾ ਸੀ ਅਤੇ ਉਸ ਦੇ ਮਗਰ ਉਸ ਦਾ ਸਾਥੀ ਮਨੀ ਪੁੱਤਰ ਰਾਮਸ਼ਰਨ ਵਾਸੀ ਚਾਹਲਾਂ ਥਾਣਾ ਕਾਠਗੜ੍ਹ ਬੈਠਾ ਸੀ ਜਿਸ ਦਾ ਵਾਲ ਵਾਲ ਬਚਾਅ ਹੋ ਗਿਆ ਇਹ ਆਪਣੇ ਮੋਟਰਸਾਈਕਲ ਤੇ ਗਲਤ ਦਿਸ਼ਾ (ਰੋਗ ਸਾਇਡ ) ਭਰਥਲਾ ਤੋਂ ਕਾਠਗੜ੍ਹ ਮੋੜ ਸਾਇਡ ਜਾ ਰਿਹਾ ਸੀ ਜਿਸ ਨਾਲ ਜਦੋਂ ਇਹ ਦੋਨੋਂ ਮੋਟਰਸਾਈਕਲ ਮੀਹਮੱਲ੍ਹ ਹਸਪਤਾਲ ਦੇ ਸਾਹਮਣੇ ਪਹੁੰਚੇ ਤਾਂ ਇਹਨਾਂ ਦੋਨਾਂ ਮੋਟਰਸਾਈਕਲਾਂ ਦੀ ਸਿੱਧੀ ਟੱਕਰ ਹੋ ਗਈ ਜਿਸ ਨਾਲ ਇਹ ਦੋਵੇਂ ਮੋਟਰਸਾਈਕਲ ਚਾਲਕ ਗੰਭੀਰ ਰੂਪ ਜਖਮੀ ਹੋ ਗਏ ਜਿਨ੍ਹਾਂ ਐਸ ਐਸ ਐਫ ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਐਂਬੂਲੈਂਸ ਰਾਹੀਂ ਇਲਾਜ਼ ਲਈ ਰੋਪੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਅਤੇ ਹਸਪਤਾਲ ਪਹੁੰਚਣ ਤੇ ਰਵੀ ਕੁਮਾਰ ਬਨਾਂ ਡਾਕਟਰਾਂ ਦੀ ਟੀਮ ਨੇ ਮਿ੍ਤਕ ਘੋਸ਼ਿਤ ਕਰ ਦਿੱਤਾ ਅਤੇ ਦੂਸਰੇ ਮੋਟਰਸਾਈਕਲ ਸਵਾਰ ਰਵਿੰਦਰ ਦਾਸ ਨੂੰ ਫਸਟਏਡ ਦੇਣ ਤੋਂ ਬਾਅਦ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਹਾਦਸੇ ਵਿੱਚ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਅਤੇ ਐਸ ਐਸ ਐਫ ਦੀ ਟੀਮ ਵਲੋਂ ਮੋਟਰਸਾਈਕਲਾਂ ਨੂੰ ਸਾਇਡ ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ ਅਤੇ ਹਾਦਸੇ ਸਬੰਧੀ ਕੰਟ੍ਰੋਲਰ ਰੂਮ ਨਵਾਂਸ਼ਹਿਰ ਅਤੇ ਥਾਣਾ ਕਾਠਗੜ੍ਹ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



