ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਸੰਦੀਪ ਮਲਿਕ ਆਈ.ਪੀ.ਐਸ,ਐਸ.ਐਸ.ਪੀ ਹੁਸ਼ਿਆਰਪੁਰ ਵਲੋ ਨਸ਼ੇ ਦੇ ਤਸਕਰਾਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਐਸ.ਪੀ-ਡੀ ਅਗਵਾਹੀ ਹੇਠ ਜਸਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਸਬ. ਡਵੀਜਨ ਗੜ੍ਹਸ਼ੰਕਰ ਦੀ ਹਦਾਇਤ ਅਨੁਸਾਰ ਇੰਸਪੈਕਟਰ ਜੈਪਾਲ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਇੰਸਪੈਕਟਰ ਕੁਲਦੀਪ ਸਿੰਘ ਥਾਣਾ ਗੜ੍ਹਸ਼ੰਕਰ ਨੇ ਸਮੇਤ ਪੁਲਿਸ ਪਾਰਟੀ ਦੇ ਨਾਲ ਚੈਕਿੰਗ ਦੋਰਾਨ ਦੇਨੋਵਾਲ ਖੁਰਦ ਤੋ ਕੱਚੀ ਪੱਟੜੀ ਪਨਾਮ ਨੂੰ ਜਾਦੇ ਸਮੇ ਨਹਿਰ ਦੇ ਸਾਈਫਨ ਲਾਗੇ ਇਬਰਹੀਮਪੁਰ ਵਲੋ ਇਕ ਔਰਤ ਆਉਦੀ ਦਿਖਾਈ ਦਿਤੀ ਜਿਸ ਨੂੰ ਸ਼ੱਕ ਦੇ ਤੌਰ ਤੇ ਕਾਬੂ ਕਰਕੇ ਨਾਮ ਪਤਾ ਪੁੱਛਣ ਤੇ ਉਸਨੇ ਆਪਣਾ ਨਾਮ ਮੁੰਨੀ ਪਤਨੀ ਰਵੀ ਵਾਸੀ ਨਕੱਟੀਆਂ ਥਾਣਾ ਬਰੇਲੀ ਕੈਂਟ ਜਿਲਾ ਬਰੇਲੀ ਯੂ ਪੀ ਦੱਸਿਆ ਦੀ ਤਲਾਸ਼ੀ ਕਰਨ ਤੇ ਉਕਤ ਔਰਤ ਕੋਲੋਂ 2 ਕਿਲੋ 306 ਗ੍ਰਾਮ ਅਫੀਮ ਬਰਾਮਦ ਹੋਈ। ਜਿਸ ਤੇ ਥਾਣਾ ਗੜਸ਼ੰਕਰ ਵਿਖ਼ੇ ਮੁਕੱਦਮਾ ਦਰਜ ਕੀਤਾ ਅਤੇ ਕਥਿਤ ਦੋਸ਼ਣ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਕਿ ਉਕਤ ਕਥਿਤ ਦੋਸ਼ਣ ਇਹ ਅਫੀਮ ਕਿਸ ਕੋਲੋਂ ਖਰੀਦਦੀ ਹੈ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆ ਨੂੰ ਵੇਚਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj