HOME 2 ਕਾਰਾਂ ਦੀ ਹੋਈ ਟੱਕਰ ਤਿੰਨ ਹੋਏ ਜਖ਼ਮੀ ਇਲਾਜ਼ ਦੇ ਕਰਵਾਇਆ...

2 ਕਾਰਾਂ ਦੀ ਹੋਈ ਟੱਕਰ ਤਿੰਨ ਹੋਏ ਜਖ਼ਮੀ ਇਲਾਜ਼ ਦੇ ਕਰਵਾਇਆ ਭਰਤੀ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆ ਗਈਆਂ ਜਾਨੀ ਨੁਕਸਾਨ ਦਾ ਬਚਾਅ

2
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਟੌਂਸਾ ਦੇ ਕੱਟ ਤੇ ਦੋ ਕਾਰਾਂ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਪਿੰਡ ਟੌਂਸਾ ਦੇ ਕੱਟ ਤੇ ਐਕਸੀਡੈਂਟ ਹੋ ਗਿਆ ਤਾਂ ਉਹਨਾਂ ਦੀ ਟੀਮ ਨੇ ਤੁਰੰਤ ਜਾ ਕੇ ਦੇਖਿਆ ਕਿ ਆਲਟੋ ਕਾਰ ਜਿਸ ਦਾ ਨੰਬਰ ਪੀ ਬੀ 12 ਏ ਐਫ 8882 ਜਿਸ ਨੂੰ ਅਸ਼ੀਸ਼ ਕੁਮਾਰ ਪੁੱਤਰ ਸੁੱਖ ਰਾਮ ਵਾਸੀ ਰੋਪੜ੍ਹ ਚਲਾ ਰਿਹਾ ਸੀ ਅਤੇ ਇਸ ਦੇ ਪਿੱਛੇ ਇੱਕ ਮਾਰੂਤੀ ਕਾਰ ਜਿਸ ਦਾ ਨੰਬਰ 3ਐਚ ਪੀ 12 ਡੀ34 61 ਜਿਸ ਨੂੰ ਹਰਸ਼ਜੀਤ ਸੋਨੀ ਪੁੱਤਰ ਹੇਮ ਰਾਜ ਵਾਸੀ ਢਵੋਟਾਂ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ ਇਸ ਦੇ ਨਾਲ 2 ਔਰਤਾਂ ਅਤੇ ਵਿਅਕਤੀ ਕਾਰ ਵਿੱਚ ਸਵਾਰ ਸੀ ਜਦੋਂ ਇਹ ਕਾਰ ਟੌਂਸਾ ਕੱਟ ਕੋਲ ਪਹੁੰਚੀ ਤਾਂ ਅੱਗੇ ਜਾ ਰਹੀ ਆਲਟੋ ਕਾਰ ਵਾਲੇ ਚਾਲਕ ਨੇ ਪਿੱਛੇ ਬਿਨਾਂ ਦੇਖੇ ਕਾਰ ਨੂੰ ਕੱਟ ਦਿੱਤਾ ਜਿਸ ਨਾਲ ਪਿੱਛੇ ਆ ਰਹੀ ਮਾਰੂਤੀ ਕਾਰ ਆਲਟੋ ਨਾਲ ਟਕਰਾ ਗਈ ਜਿਸ ਨਾਲ ਮਾਰੂਤੀ ਕਾਰ ਵਿੱਚ ਸਵਾਰ 2 ਔਰਤਾਂ ਅਤੇ ਇੱਕ ਵਿਅਕਤੀ ਜਖ਼ਮੀ ਹੋ ਗਿਆ ਅਤੇ ਮਾਰੂਤੀ ਕਾਰ ਦਾ ਵਾਲ ਵਾਲ ਬਚਾਅ ਹੋ ਗਿਆ ਅਤੇ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਈਆਂ ਐਸ ਐਸ ਐਫ ਦੀ ਟੀਮ ਵਲੋਂ ਤਿੰਨਾਂ ਜਖਮੀਆਂ ਨੂੰ ਆਪਣੀ ਸਰਕਾਰੀ ਗੱਡੀ ਰਾਹੀ ਇਲਾਜ਼ ਲਈ ਰੋਪੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਅਤੇ ਕਾਰਾਂ ਨੂੰ ਸਾਇਡ ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ ਅਤੇ ਇਸ ਹਾਦਸੇ ਦੀ ਸੂਚਨਾ ਥਾਣਾ ਕਾਠਗੜ੍ਹ ਅਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਨੂੰ ਦੇ ਦਿੱਤੀ ਗਈ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰਿਆਤ ਇੰਸਟੀਚਿਊਟ ਆਫ਼ ਫਾਰਮੇਸੀ ਨੇ 2025-26 ਵਿੱਚ ਅਕਾਦਮਿਕ ਅਤੇ ਖੋਜ ਉੱਤਮਤਾ ਪ੍ਰਾਪਤ ਕੀਤੀ
Next articleਮੀਡੀਆ ਕੌਂਸਲ ਆਫ ਜਰਨਲਿਸਟਸ ਦਾ ਪ੍ਰਤੀਨਿਧ ਮੰਡਲ ਰਾਸ਼ਟਰੀ ਸਵਯੰਸੇਵਕ ਸੰਘ ਦੇ ਉੱਤਰੀ ਖੇਤਰ ਪ੍ਰਮੁੱਖ ਪਵਨ ਜਿੰਦਲ ਨਾਲ ਮਿਲਿਆ