2 ਅਤੇ 3 ਅਕਤੂਬਰ ਨੂੰ ਨੋਮੀਨੇਸ਼ਨ ਫਾਰਮ ਲਏ ਜਾਣ:ਗੋਲਡੀ ਪੁਰਖਾਲੀ

ਗੋਲਡੀ ਪੁਰਖਾਲੀ

ਬੰਗਾ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਜਿਲ੍ਹਾ ਰੂਪਨਗਰ ਦੇ ਪ੍ਰਧਾਨ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ 2 ਅਤੇ 3 ਅਕਤੂਬਰ ਨੂੰ ਸਰਕਾਰੀ ਛੁੱਟੀ ਹੈ। ਇਨ੍ਹਾਂ ਦਿਨਾਂ ਵਿੱਚ ਪਿੰਡਾਂ ਦੇ ਲੋਕ ਆਪਣੇ ਨੋਮੀਨੇਸ਼ਨ ਫਾਰਮ ਨਹੀਂ ਭਰ ਸਕਣਗੇ ਅਤੇ 4 ਅਕਤੂਬਰ ਨੂੰ ਨੋਮੀਨੇਸ਼ਨ ਫਾਈਲ ਕਰਨ ਦਾ ਆਖਰੀ ਦਿਨ ਹੈ। ਇਕ ਦਿਨ ਵਿੱਚ ਆਪੋਧਾਪੀ ਪੈ ਜਾਵੇਗੀ ਤੇ ਹਜਾਰਾਂ ਲੋਕ ਨੋਮੀਨੇਸ਼ਨ ਨਹੀਂ ਭਰ ਸਕਣਗੇ। ਇਸ ਲਈ ਸਰਕਾਰ ਨੂੰ ਤੁਰੰਤ ਇਸ ਗੰਭੀਰ ਮੁੱਦੇ ਤੇ ਧਿਆਨ ਕੇਂਦਰਿਤ ਕਰਦੇ ਹੋਏ ਪ੍ਰਸਾਸ਼ਨ ਨੂੰ ਹੁਕਮ ਕਰਨੇ ਚਾਹੀਦੇ ਹਨ ਕਿ ਛੁੱਟੀ ਵਾਲੇ ਦਿਨਾਂ ਵਿੱਚ ਵੀ ਸਰਪੰਚ/ਪੰਚ ਕੈਂਡੀਡੇਟ ਦੇ ਨੋਮੀਨੇਸ਼ਨ ਫਾਈਲ ਕਰਵਾਏ ਜਾਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਹਿਬਰਾਂ ਦੇ ਮਿਸ਼ਨ ਦਾ ਹੋਕਾ ਦੇਣ ਵਾਲਿਆਂ ਦਾ ਨਾਂਅ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਲਿਖਿਆ ਜਾਂਦਾ ਹੈ – ਡਿਪਟੀ ਸਪੀਕਰ ਪੰਜਾਬ
Next articleਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਨੇ ਇੱਕ ਹਜ਼ਾਰ ਜਿੱਤਣ ਵਿੱਚ ਕਾਮਯਾਬ ਰਹੇ