HOME 19ਵਾਂ ਵਰਸ਼ਾਵਾਸ ਤਕਸ਼ਿਲਾ ਮਹਾਂ ਬੁੱਧ ਵਿਹਾਰ, ‘ਚ 10 ਜੁਲਾਈ ਤੋਂ ਸ਼ੁਰੂ ਹੋਵੇਗਾ-ਭਿਖਸ਼ੂ...

19ਵਾਂ ਵਰਸ਼ਾਵਾਸ ਤਕਸ਼ਿਲਾ ਮਹਾਂ ਬੁੱਧ ਵਿਹਾਰ, ‘ਚ 10 ਜੁਲਾਈ ਤੋਂ ਸ਼ੁਰੂ ਹੋਵੇਗਾ-ਭਿਖਸ਼ੂ ਸੰਘ

4

ਸਮਾਜ ਵੀਕਲੀ ਯੂ ਕੇ

ਜਲੰਧਰ, 8 ਜੁਲਾਈ (ਪਰਮਜੀਤ ਜੱਸਲ)- ਤਕਸ਼ਿਲਾ ਮਹਾਂਬੁੱਧ ਵਿਹਾਰ, ਲੁਧਿਆਣਾ ਵਿਖੇ ਭੰਤੇ ਪ੍ਰੀਗਿਆ ਬੋਧੀ ਦੀ ਅਗਵਾਈ ਵਿੱਚ ਭਿਖਸ਼ੂਆਂ ਵਲੋਂ 10 ਜੁਲਾਈ 2025 ਨੂੰ, ਦਿਨ ਵੀਰਵਾਰ, ਸਵੇਰ 9 ਵਜੇ ਤੋਂ ਹੀ ” 19 ਵਾਂ ਵਰਸ਼ਾਵਾਸ” ਸ਼ੁਰੂ ਹੋ ਰਿਹਾ ਹੈ, ਜੋ “ਅਸ਼ੋਕਾ ਵਿਜੈ ਦਸਮੀਂ ” ਤੱਕ ਚੱਲੇਗਾ। ਇਹ “ਵਰਸ਼ਾ ਵਾਸ” ਤਥਾਗਤ ਬੁੱਧ ਦੇ ਸਮੇਂ ਤੋਂ ਚੱਲਿਆ ਆ ਰਿਹਾ। ਇਸ ਵਿੱਚ ਭਿਖਸ਼ੂ ਸੰਘ ਵਲੋਂ ਇਲਾਕੇ ਵਿੱਚ ਭਿਖਸ਼ੂਆਂ ਨੂੰ ਆ ਰਹੀਆਂ ਸਮੱਸਿਆਵਾਂ, ਕਠਿਨਾਈਆਂ, ਮੁਸ਼ਕਿਲਾਂ ਬਾਰੇ ਚਰਚਾਵਾਂ ਹੁੰਦੀਆਂ ਹਨ। ਉਨਾਂ ਦਾ ਹੱਲ, ਕਿਸ ਤਰੀਕੇ ਨਾਲ ਕਰਨਾ ਹੈ। ਇਸ ਸਬੰਧੀ ਡੂੰਘੀਆਂ ਵਿਚਾਰਾਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਬੁੱਧ ਧੰਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕੋਈ ਦਿੱਕਤ ਨਾ ਆਵੇ। ਆਲੇ -ਦੁਆਲੇ ਦੇ ਸਾਰੇ ਭਿਖਸ਼ੂ ਤਕਸ਼ਿਲਾ ਮਹਾਬੁੱਧ ਵਿਹਾਰ ਵਿੱਚ ਇਕੱਠੇ ਹੁੰਦੇ ਹਨ। ਬੁੱਧ ਧੰਮ ਬਾਰੇ ਉਪਾਸਕਾਂ ਅਤੇ ਉਪਾਸਕਾਵਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ‘ਤੇ ਚੱਲਣ ਦੇ ਨਿਯਮ ਦੱਸੇ ਜਾਂਦੇ ਹਨ। ਤਰੀਸ਼ਰਨ,ਪੰਚਸ਼ੀਲ ਗ੍ਰਹਿਣ ਕਰਨ ਲਈ ਪ੍ਰੇਰਿਆ ਜਾਂਦਾ ਹੈ। ਤਥਾਗਤ ਬੁੱਧ ਦੁਆਰਾ ਦਿੱਤੇ ਅਸ਼ਟਾਂਗ ਮਾਰਗ ਬਾਰੇ ਵੀ ਚਰਚਾ ਹੁੰਦੀ ਹੈ। ਮਨੁੱਖਤਾ ਵਿੱਚ ਸਮਾਨਤਾ, ਸੁਤੰਤਰਤਾ ਤੇ ਭਾਈਚਾਰਾ ਬਣਾਈ ਰੱਖਣ ਲਈ ਪ੍ਰੇਰਨਾ ਦਿੱਤੀ ਜਾਂਦੀ ਹੈ। ਮੈਡੀਟੇਸ਼ਨ ਵੀ ਕੀਤਾ ਜਾਂਦਾ ਹੈ।

ਤਕਸ਼ਿਲਾ ਮਹਾਂਬੁੱਧ ਵਿਹਾਰ, ਕਾਦੀਆਂ (ਲੁਧਿਆਣਾ) ਵਿੱਚ ਸ਼ੁਰੂ ਹੋ ਰਹੇ “19ਵੇਂ ਵਰਸ਼ਾ ਵਾਸ ” ‘ਤੇ ਪੰਜਾਬ ਬੁੱਧਿਸਟ ਸੁਸਾਇਟੀ (ਰਜਿ) ਪੰਜਾਬ ਦੇ ਪ੍ਰਧਾਨ ਐਡਵੋਕੇਟ ਹਰਭਜਨ ਸਾਂਪਲਾ ਨੇ ਬੋਧੀ ਉਪਾਸਕਾਂ ਅਤੇ ਉਪਾਸਕਾਵਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਰਸ਼ਾ ਵਾਸ ਵਿੱਚ ਆਪਣਾ ਬਣਦਾ ਯੋਗਦਾਨ ਜਰੂਰ ਪਾਇਆ ਜਾਵੇ ਭਾਵ ਦਾਨ ਕੀਤਾ ਜਾਵੇ। ਦਾਨ ਭਿਖਸ਼ੂ ਸੰਘ ਨੂੰ ਜਾਂ ਪੰਜਾਬ ਬੁੱਧਿਸਟ ਸੁਸਾਇਟੀ, (ਰਜਿ) ਪੰਜਾਬ ਦੇ ਖਾਤੇ ਵਿੱਚ ਜਮਾ ਕਰਾਇਆ ਜਾਵੇ ਜੀ।

Previous articleअंबेडकर भवन में एल. आर. बाली को भावभीनी श्रद्धांजलि अर्पित की गई
Next articleIndian Cricket Team Visits NPF Bassetts Pole for Team Building Paintball Fun