ਦੰਦੂਪੁਰ ਦੇ 19 ਵਿਦਿਆਰਥੀਆਂ ਨੇ ਫ਼ਤਹਿਗੜ੍ਹ ਸਾਹਿਬ ਵਿਖੇ ਵਿੱਦਿਅਕ ਟੂਰ ਲਗਾਇਆ,ਵਿੱਦਿਅਕ ਟੂਰ ਜਾਣਕਾਰੀ ਵਿੱਚ ਸਹਾਇਕ ਸਿੱਧ ਹੁੰਦੇ ਹਨ- ਸੁਖਵਿੰਦਰ ਸਿੰਘ

ਕਪੂਰਥਲਾ , (ਸਮਾਜ ਵੀਕਲੀ)  ( ਕੌੜਾ )– ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੰਦੂਪੁਰ ਦੇ ਵਿਦਿਆਰਥੀਆਂ ਦਾ ਇੱਕ ਵਿੱਦਿਅਕ ਹੈੱਡ ਟੀਚਰ ਸੁਖਵਿੰਦਰ ਸਿੰਘ ਠੱਟਾ ਨਵਾਂ ਦੀ ਅਗਵਾਈ ਤੇ ਮਨਜਿੰਦਰ ਸਿੰਘ ਥਿੰਦ,ਰਜਵਿੰਦਰ ਕੌਰ ,ਬਲਵਿੰਦਰ ਕੌਰ ਆਗਨਵਾੜੀ ਵਰਕਰ, ਆਦਿ ਦੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ। ਇਸ ਵਿੱਦਿਅਕ ਟੂਰ ਲਈ ਸੇਵਾ ਦੇ ਤੌਰ ਤੇ
ਜਰਨੈਲ ਸਿੰਘ ਮਰੋਕ ਦੇ ਪਰਿਵਾਰ ਰਣਜੀਤ ਕੌਰ ਪਤਨੀ ਗੁਰਬਿੰਦਰ ਸਿੰਘ ਪੁੱਤਰ ਪਵਨਦੀਪ ਕੌਰ, ਗੁਰਜਿੰਦਰਪਾਲ ਸਿੰਘ ਰਚਨਦੀਪ ਕੌਰ ਨੇ ਸਾਰੇ ਬੱਚਿਆਂ ਨੂੰ ਵਿਦਿਅਕ ਟੂਰ ਲਈ 100 -100 ਰੁਪਏ ਦੀ ਰਾਸ਼ੀ ਦਿੱਤੀ।ਇਸ ਦੌਰਾਨ ਬੱਚਿਆਂ ਦਾ ਵਿੱਦਿਅਕ ਟੂਰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੰਦੂਪੁਰ ਤੋਂ ਫ਼ਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਲਈ
ਰਵਾਨਾ ਹੋਇਆ। ਜਿਸ ਵਿਚ ਕੁੱਲ 19 ਵਿਦਿਆਰਥੀਆਂ ਨੇ  ਭਾਗ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਫ਼ਤਹਿਗੜ੍ਹ ਸਾਹਿਬ ਵਿੱਚ  ਛੋਟੇ ਸਾਹਿਬਜਾਂਦਿਆਂ ਦੇ ਗੁਰਦੁਆਰਿਆਂ ਜਿਹਨਾਂ ਵਿੱਚ ਗੁਰੂਦਅਰਾ ਠੰਡਾ ਬੁਰਜ , ਸ਼ਹੀਦ ਗੰਜ ਸਾਹਿਬ , ਜੋਤੀ ਸਰੂਪ
ਤੇ ਵਾਪਸੀ ਸਮੇਂ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਏ ।ਇਸ ਦੌਰਾਨ ਹੈੱਡ ਟੀਚਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਬੱਚਿਆਂ  ਦੀ ਪਡ਼੍ਹਾਈ ਤੇ ਖੇਡਾਂ ਦੇ ਨਾਲ ਨਾਲ ਉਨ੍ਹਾਂ ਦੀ ਜਾਣਕਾਰੀ ਵਿੱਚ ਹੋਰ ਵਾਧਾ ਕਰਨ ਲਈ ਇਸੇ ਵਿੱਦਿਅਕ ਟੂਰ ਸਹਾਇਕ ਸਿੱਧ ਹੁੰਦੇ ਹਨ। ਇਸੇ ਲਈ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੰਦੂਪੁਰ ਦੇ ਵਿਦਿਆਰਥੀਆਂ ਦਾ ਇਹ ਵਿੱਦਿਅਕ ਟੂਰ ਲਗਾਇਆ ਗਿਆ ਹੈ।  ਇਸ ਮੌਕੇ ਤੇ  ਹੈੱਡ ਟੀਚਰ ਸੁਖਵਿੰਦਰ ਸਿੰਘ ਠੱਟਾ ਨਵਾਂ, ਮਨਜਿੰਦਰ ਸਿੰਘ ਥਿੰਦ, ਰਜਵਿੰਦਰ ਕੌਰ ,ਬਲਵਿੰਦਰ ਕੌਰ ਆਗਨਵਾੜੀ ਵਰਕਰ ,ਜਸਵੀਰ ਕੌਰ ਕੁੱਕ, ਬਿਮਲਾ ਰਾਣੀ ਕੁੱਕ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪੁਸਤਕ ਮੇਲੇ ‘ਚ ਕਿਤਾਬਾਂ ਦੀ ਰੌਣਕ
Next articleਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਨੇ ਰਚਿਆ ਇਤਹਾਸ, ਇੰਡੀਆ ਬੁੱਕ ਆਫ ਰਿਕਾਰਡ ’ਚ ਨਾਮ ਦਰਜ, ਫਿੱਟ ਬਾਈਕਰ ਕਲੱਬ ਨੇ ਹੁਸ਼ਿਆਰਪੁਰੀਆਂ ਨੂੰ ਦੇਸ਼-ਵਿਦੇਸ਼ ’ਚ ਮਾਣ ਮਹਿਸੂਸ ਕਰਵਾਇਆ : ਮਿੱਤਲ