ਆਰ ਸੀ ਐੱਫ ਵਿਖੇ 17ਵਾਂ ਇਨਕਲਾਬੀ ਨਾਟਕ ਮੇਲਾ ਕੱਲ੍ਹ ਨੂੰ 

ਮੰਚ ਮੋਹਾਲੀ ਵੱਲੋਂ ਨਿਰਦੇਸ਼ਿਤ  ਨਾਟਕ “ਧਨ ਲਿਖਾਰੀ ਨਾਨਕਾ” ਦੀ ਹੋਵੇਗੀ ਪੇਸ਼ਕਾਰੀ 
ਕਪੂਰਥਲਾ,(ਕੌੜਾ)– ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਸਮੂਹ ਆਜ਼ਾਦੀ ਘੁਲਾਟੀਆਂ  ਨੂੰ ਸਮਰਪਿਤ 17ਵਾਂ ਇਨਕਲਾਬੀ ਨਾਟਕ ਮੇਲਾ 26 ਸਤੰਬਰ 2023 ਦਿਨ ਮੰਗਲਵਾਰ ਸ਼ਾਮ 7.30ਵਜੇ ਵਰਕਰ ਕਲੱਬ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਰੇਡਿਕਾ ਵਲੋਂ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਮੰਚ ਦੇ ਸੈਕਟਰੀ ਚੰਦਰ ਭਾਨ ਨੇ ਕਿਹਾ ਕਿ  ਡਾਕਟਰ ਸਾਹਿਬ ਸਿੰਘ ਅਦਾ ਕਰ ਮੰਚ ਮੋਹਾਲੀ ਵੱਲੋਂ ਨਿਰਦੇਸ਼ਿਤ ਬਹੁਤ ਹੀ ਸ਼ਾਨਦਾਰ ਨਾਟਕ “ਧਨ ਲਿਖਾਰੀ ਨਾਨਕਾ”ਪੇਸ਼ ਕੀਤਾ ਜਾਵੇਗਾ ।ਇਸ ਤੋਂ ਇਲਾਵਾ ਭਾਜੀ ਅਮੋਲਕ ਸਿੰਘ ਜੀ ਦਾ ਲਿਖਿਆ “ਝੰਡੇ ਦਾ   ਗੀਤ “ਆਰ . ਸੀ.ਐਫ ਦੇ ਬਹੁਤ ਸਾਰੇ ਕਲਾਕਾਰਾ ਵਲੋ ਮਿਲ ਕੇ ਪੇਸ਼ ਕੀਤਾ ਜਾਵੇਗਾ ।ਇਨਕਲਾਬੀ ਗੀਤ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ਜਾਣਗੀਆ । ਲੋਕਾਂ ਨੂੰ ਆਪਣੇ ਹੱਕਾ ਪ੍ਰਤੀ ਚੇਤਨ ਕਰਨ ਲਈ ਲੋਕ ਨਾਟਕਕਾਰ ਭਾਜੀ  ਗੁਰਸ਼ਰਨ ਸਿੰਘ ਦੇ ਕਾਜ ਨੂੰ ਅੱਗੇ ਤੋਰਦੇ ਹੋਏ ਉਹਨਾਂ ਦੀ ਬੇਟੀ ਪ੍ਰਸਿਧ ਸਮਾਜਿਕ ਕਾਰਕੁਨ ਤੇ ਚਿੰਤਕ ਡਾਕਟਰ ਨਵਸ਼ਰਨ ਕੌਰ ਜੀ ਵਿਸ਼ੇਸ਼ ਤੌਰ ਤੇ ਮੁੱਖ ਬੁਲਾਰੇ ਦੇ ਤੋਰ ਤੇ ਪਹੁੰਚ ਰਹੇ ਹਨ ।
ਇਸ ਪ੍ਰੋਗਰਾਮ ਨੂੰ ਸਲਫਲ ਬਨਾਉਣ ਲਈ ਮੰਚ ਦੇ ਪੂਰੀ ਟੀਮ ਤੇ ਸਯੋਗੀ ਸੰਘਰਸ਼ਸ਼ੀਲ ਸਾਥਿਆ ਵਲੋ ਫੈਕਟਰੀ ਕਮਿਆ ਤੇ ਓਹਨਾ ਦੇ ਪਰਿਵਾਰਕ ਮੈਂਬਰਾਂ ਤੇ ਆਮ ਲੋਕਾਂ ਨੂੰ ਇਨਕਲਾਬੀ ਨਾਟਕ ਮੇਲੇ ਵਿੱਚ ਸ਼ਾਮਿਲ ਹੋਣ ਲਈ ਥਾਂ ਥਾਂ ਤੇ ਨੁੱਕੜ ਮੀਟਿੰਗਾਂ, ਪੋਸਟਰ ਤੇ ਫਲੇਕਸਾ ਰਾਹੀਂ  ਪਹੁੰਚਣ ਦਾ ਸੱਦਾ ਦਿੱਤਾ ਜਾ ਰਿਹਾ ਹੈ । ਜਿਸ ਦੇ ਕੜੀ ਵਜ਼ੋ ਅੱਜ ਗੇਟ ਨੰਬਰ 3 ਤੇ ਵੀ ਇਨਕਲਾਬੀ ਨਾਟਕ ਮੇਲੇ ਦੇ ਪੋਸਟਰ ਫੜ੍ਹ ਕੇ ਤੇ ਸੰਵਾਦ ਰਾਹੀਂ ਲੋਕਾਂ ਨੂੰ  ਸ਼ਹੀਦ ਭਗਤ ਸਿੰਘ ਅਤੇ ਓਹਨਾ ਦੇ ਸਾਥੀਆਂ ਦੇ ਵਿਚਾਰ ਧਾਰਾ ਨੂੰ ਜਾਨਣ ਦੇ ਲਈ ਆਪਣੇ ਪਰਿਵਾਰਾਂ ਮੈਂਬਰਾਂ , ਦੋਸਤਾ-ਮਿੱਤਰਾ ,ਗੁਆਂਢੀ ਦੇ ਨਾਲ ਮਿਲ ਕੇ ਆਓ ਮੇਲੇ ਦੀ ਸ਼ਾਨ ਬਣੀਏ ਅਤੇ ਜਾਣੀਏ  ਕਿ ਸਾਡੇ ਸ਼ਹੀਦ ਕਿਸ ਤਰ੍ਹਾਂ ਦੀ ਆਜ਼ਾਦੀ ਅਤੇ ਸਮਾਜ ਚਾਹੁੰਦੇ ਸਨ। 
ਮੰਚ ਦੇ ਪ੍ਰਧਾਨ ਧਰਮਪਾਲ, ਸੈਕਟਰੀ ਚੰਦਰ ਭਾਨ, ਕੈਸ਼ੀਅਰ ਤਰਸੇਮ ਸਿੰਘ, ਰਾਮਦਾਸ, ਵਿਨੋਦ ਕੁਮਾਰ, ਬੂਟਾ ਰਾਮ, ਸੁਰਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਭਰਤ ਰਾਜ, ਤਰਸੇਮ ਸਿੰਘ ਗੋਗੀ, ਅਮਰੀਕ ਸਿੰਘ,  ਮਨਜੀਤ ਬਾਜਵਾ, ਸ਼ਰਨਜੀਤ ਸਿੰਘ, ਸੁਖਵਿੰਦਰ ਸਿੰਘ, ਜਸਪਾਲ ਸਿੰਘ ਸੇਖੋਂ, ਬਲਜਿੰਦਰ ਸਿੰਘ, ਅਵਤਾਰ ਸਿੰਘ, ਹਰਵਿੰਦਰਪਾਲ, , ਅਸ਼ਵਨੀ ਕੁਮਾਰ,  ਜਸਵੰਤ ਮੋਗਾ , ਯੋਗੇਸ਼ ਤਿਵਾੜੀ , ਬਚਿੱਤਰ ਸਿੰਘ, ਪਰਦੀਪ ਸਿੰਘ ਆਦਿ ਪ੍ਰਚਾਰ ਕਰ ਰਹੇ ਹਨ ।
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਯਾਦਗਾਰੀ ਹੋ ਨਿੱਬੜਿਆ ਬਾਬਾ ਫ਼ਰੀਦ ਸਾਹਿਤ ਮੇਲਾ 
Next articleਏਹੁ ਹਮਾਰਾ ਜੀਵਣਾ ਹੈ -395