ਕਪੂਰਥਲਾ , (ਸਮਾਜ ਵੀਕਲੀ) (ਕੌੜਾ )- ਭਗਵਾਨ ਵਾਲਮੀਕਿ ਵੈਲਫੇਅਰ ਸੁਸਾਇਟੀ,ਸੁਲਤਾਨਪੁਰ ਲੋਧੀ (ਕਪੂਰਥਲ਼ਾ) ਦੀ ਇੱਕ ਅਹਿਮ ਮੀਟਿੰਗ ਪਰਦੀਪ ਪੈਲਸ ,ਕਟੜਾ ਬਜਾਰ, ਸੁਲਤਾਨਪੁਰ ਲੋਧੀ ਵਿਖੇ ਆਯੋਜਿਤ ਕੀਤੀ ਗਈ ।ਜਿਸ ਵਿੱਚ ਸਰਵ ਸੰਮਤੀ ਨਾਲ ਮਾਸਟਰ ਮੋਹਣ ਲਾਲ ਨੂੰ ਪ੍ਰਧਾਨ ,ਸ਼੍ਰੀ ਸੰਨੀ ਸਹੋਤਾ ਨੂੰ ਸਕੱਤਰ ਅਤੇ ਸ਼੍ਰੀ ਸੁਭਾਸ਼ ਲਹੋਰਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ।ਇਸ ਮੌਕੇ ਪ੍ਰਧਾਨ ਮਾਸਟਰ ਮੋਹਣ ਲਾਲ ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਉਤਸਵ ਮਿਤੀ 17.10.2024 ਨੂੰ ਸੁਲਤਾਨਪੁਰ ਲੋਧੀ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਅਤੇ ਜਿਸ ਸਬੰਧੀ ਸੁਲਤਾਨਪੁਰ ਲੋਧੀ ਦੇ ਵਿੱਚ ਵੱਖ ਵੱਖ ਸੰਸਥਾਵਾਂ /ਜਥੇਬੰਦੀਆ ਵੱਲੋ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ।ਇਸ ਮੋਕੇ ਉੁਹਨਾਂ ਵੱਲੋ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੀ ਸੁਸਾਇਟੀ ਵੱਲੋ ਮਿਤੀ 16.10.2024 ਨੂੰ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਦਾ ਭਗਵਾਨ ਵਾਕਮੀਕਿ ਚੌਕ,ਸੁਲਤਾਨਪੁਰ ਲੋਧੀ ਵਿਖੇ ਫੁੱਲਾ ਦੀ ਵਰਖਾ ਨਾਲ ਸਵਾਗਤ ਕੀਤਾ ਜਾਵੇਗਾ ਅਤੇ ਮਿਤੀ 17.10.2024 ਨੂੰ ਭਗਵਾਨ ਵਾਲਮੀਕਿ ਚੌਕ,ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਲੰਗਰ ਲਗਾਇਆ ਜਾ ਰਿਹਾ ਹੈ। ਜੋ ਸਵੇਰੇ 11.00 ਵਜੇ ਤੋ ਸ਼ੁਰੂ ਹੋ ਜਾਵੇਗਾ ।ਇਸ ਮੋਕੇ ਸ਼੍ਰੀ ਬਿਕਰਜੀਤ ਮੱਟੂ ,ਵਿੱਕੀ ਚੋਹਾਨ ,ਸੰਨੀ ਮੱਟੂ, ਰਾਹੂਲ ਸਹੋਤਾ, ਐਡਵੋਕੇਟ ਮਨਦੀਪ ਸੰਗਰ, ਸਲੀਮ ਲਹੋਰਾ, ਸੁਮੀਤ ਲਹੋਰਾ, ਬਲਜਿੰਦਰ ਚੋਹਾਨ, ਮਾਨਵ ਚੋਹਾਨ,ਹਰਸ਼ ਲਹੋਰਾ,ਨੈਤਿਕ ਚੋਹਾਨ,ਜਤਿਨ ਮੱਟੂ,ਸੰਯਮ ਸਹੋਤਾ ਆਦਿ ਹਾਜਰ ਸਨ।
https://play.google.com/store/apps/details?id=in.yourhost.samajweekly