HOME 16 ਅੰਡਰ-16 ਅੰਤਰ-ਜ਼ਿਲ੍ਹਾ ਕ੍ਰਿਕਟ ਵਿੱਚ ਹੁਸ਼ਿਆਰਪੁਰ ਨੇ ਪਠਾਨਕੋਟ ਨੂੰ ਹਰਾ ਕੇ ਸੈਮੀਫਾਈਨਲ...

16 ਅੰਡਰ-16 ਅੰਤਰ-ਜ਼ਿਲ੍ਹਾ ਕ੍ਰਿਕਟ ਵਿੱਚ ਹੁਸ਼ਿਆਰਪੁਰ ਨੇ ਪਠਾਨਕੋਟ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ

ਫੋਟੋ ਅਜਮੇਰ ਦੀਵਾਨਾ

– ਹੁਸ਼ਿਆਰਪੁਰ ਵੱਲੋਂ ਲਕਸ਼ਦੀਪ, ਮਨਕਰਨ, ਯੁਵਰਾਜ, ਯੁੱਗ ਨੇ ਬੱਲੇਬਾਜ਼ੀ ਅਤੇ ਅਭਿਨਵ, ਈਸ਼ਾਨ ਤੇ ਅੰਧਰਵ ਨੇ ਗੇਂਦਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ

ਹੁਸ਼ਿਆਰਪੁਰ  (ਸਮਾਜ ਵੀਕਲੀ)   (ਤਰਸੇਮ ਦੀਵਾਨਾ) -ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਅੰਤਰ-ਜ਼ਿਲ੍ਹਾ ਅੰਡਰ-16 ਕ੍ਰਿਕਟ ਟੂਰਨਾਮੈਂਟ ਦੇ ਦੋ ਰੋਜ਼ਾ ਕੁਆਰਟਰ ਫਾਈਨਲ ਮੈਚ ਵਿੱਚ ਹੁਸ਼ਿਆਰਪੁਰ ਨੇ ਪਠਾਨਕੋਟ ਨੂੰ ਪਹਿਲੀ ਪਾਰੀ ਵਿੱਚ ਬੜ੍ਹਤ ਦੇ ਆਧਾਰ ‘ਤੇ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਐਚ.ਡੀ.ਸੀ.ਏ.) ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਪਠਾਨਕੋਟ ਟੀਮ ਨੇ ਟਾਸ ਜਿੱਤ ਕੇ ਹੁਸ਼ਿਆਰਪੁਰ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਹੁਸ਼ਿਆਰਪੁਰ ਦੀ ਟੀਮ ਨੇ ਪਹਿਲੀ ਪਾਰੀ ਵਿੱਚ ਬੱਲੇਬਾਜ਼ੀ ਕਰਦਿਆਂ 73.1 ਓਵਰਾਂ ਵਿੱਚ 10 ਵਿਕਟਾਂ ਦੇ ਨੁਕਸਾਨ ‘ਤੇ 229 ਦੌੜਾਂ ਬਣਾਈਆਂ, ਜਿਸ ਵਿੱਚ ਯੁੱਗ ਗਰੋਵਰ ਨੇ 71, ਕਪਤਾਨ ਯੁਵਰਾਜ ਠਾਕੁਰ ਨੇ 43, ਮਨਕਰਨ ਸਿੰਘ ਨੇ 23 ਤੇ ਅਮਰਪ੍ਰੀਤ ਸਿੰਘ ਨੇ 19 ਦੌੜਾਂ ਦਾ ਯੋਗਦਾਨ ਪਾਇਆ। ਪਠਾਨਕੋਟ ਦੀ ਟੀਮ ਪਹਿਲੀ ਪਾਰੀ ਵਿੱਚ ਬੱਲੇਬਾਜ਼ੀ ਕਰਦਿਆਂ ਹੁਸ਼ਿਆਰਪੁਰ ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਣੇ ਸਿਰਫ਼ 103 ਦੌੜਾਂ ਬਣਾ ਕੇ ਆਲ ਆਊਟ ਹੋ ਗਈ, ਜਿਸ ਵਿੱਚ ਬਲਰਾਜ ਤੇ ਰੁਦਰ ਨੇ 24-24 ਦੌੜਾਂ ਬਣਾਈਆਂ। ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਅਭਿਨਵ ਪ੍ਰਤਾਪ ਨੇ 4, ਸੰਕਲਪ ਸ਼ਰਮਾ ਤੇ ਈਸ਼ਾਨ ਨੇ 3, ਅੰਧਰਵ ਮਹਾਜਨ ਨੇ 2 ਅਤੇ ਮਨਨ ਨਰਾਇਣ ਨੇ ਪਠਾਨਕੋਟ ਦੇ 1-1 ਖਿਡਾਰੀ ਨੂੰ ਆਊਟ ਕੀਤਾ। ਪਹਿਲੀ ਪਾਰੀ ਵਿੱਚ 126 ਦੌੜਾਂ ਦੀ ਬੜ੍ਹਤ ਲੈ ਕੇ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਦਿਆਂ ਹੁਸ਼ਿਆਰਪੁਰ ਦੀ ਟੀਮ ਨੇ ਮੈਚ ਸਮਾਪਤੀ ਦੇ ਸਮੇਂ ਤੱਕ ਚਾਰ ਵਿਕਟਾਂ ਦੇ ਨੁਕਸਾਨ ‘ਤੇ 358 ਦੌੜਾਂ ਬਣਾ ਕੇ ਪਹਿਲੀ ਪਾਰੀ ਵਿੱਚ ਬੜ੍ਹਤ ਦੇ ਆਧਾਰ ‘ਤੇ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਹੁਸ਼ਿਆਰਪੁਰ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਲਕਸ਼ਦੀਪ ਸੰਧੂ ਨੇ ਨਾਬਾਦ 101 ਦੌੜਾਂ, ਕਪਤਾਨ ਯੁਵਰਾਜ ਨੇ 71, ਮਨਕਰਨ ਨੇ 64, ਅਮਨਪ੍ਰੀਤ ਸਿੰਘ ਨੇ 45 ਅਤੇ ਯੁੱਗ ਗਰੋਵਰ ਨੇ 43 ਦੌੜਾਂ ਦਾ ਯੋਗਦਾਨ ਪਾਇਆ। ਡਾ. ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਇਸ ਜਿੱਤ ‘ਤੇ ਐਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੇਲਾ, ਸੰਯੁਕਤ ਸਕੱਤਰ ਵਿਵੇਕ ਸਾਹਨੀ, ਠਾਕੁਰ ਯੋਗਰਾਜ, ਡਾ. ਪੰਕਜ ਸ਼ਿਵ ਤੋਂ ਇਲਾਵਾ ਸਮੂਹ ਅਹੁਦੇਦਾਰਾਂ ਨੇ ਟੀਮ ਦੀ ਇਸ ਵੱਡੀ ਜਿੱਤ ‘ਤੇ ਵਧਾਈ ਦਿੱਤੀ। ਹੁਸ਼ਿਆਰਪੁਰ ਦੀ ਇਸ ਜਿੱਤ ‘ਤੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਟੀਮ ਕੋਚ ਪਰਵੀਨ ਕਪੂਰ, ਸਹਾਇਕ ਕੋਚ ਦਲਜੀਤ ਧੀਮਾਨ, ਪੰਕਜ ਪਿੰਕਾ, ਅਸ਼ੋਕ ਸ਼ਰਮਾ, ਦਿਨੇਸ਼ ਸ਼ਰਮਾ ਅਤੇ ਟੀਮ ਦੇ ਟ੍ਰੇਨਰ ਸਾਬਕਾ ਰਾਸ਼ਟਰੀ ਖਿਡਾਰੀ ਕੁਲਦੀਪ ਧਾਮੀ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਕਲਿਆਣ, ਸਹਾਇਕ ਕੋਚ ਨਿਕਿਤਾ ਕੁਮਾਰੀ ਨੇ ਵੀ ਟੀਮ ਨੂੰ ਸੈਮੀਫਾਈਨਲ ਲਈ ਸ਼ੁਭਕਾਮਨਾਵਾਂ ਦਿੰਦਿਆਂ ਵਧਾਈ ਦਿੱਤੀ। ਡਾ. ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦਾ ਸੈਮੀਫਾਈਨਲ ਮੈਚ 28 ਅਪ੍ਰੈਲ ਤੋਂ 1 ਮਈ ਤੱਕ ਮੋਹਾਲੀ ਦੀ ਟੀਮ ਨਾਲ ਖੇਡਿਆ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਪ ਦੀ ਬੇੜੀ ਡੁੱਬ ਰਹੀ, ਆਗੂ ਜਾਨ ਬਚਾਉਣ ਲਈ ਭੱਜਣ ਲੱਗੇ : ਲਾਲੀ ਬਾਜਵਾ
Next articleਦਾਣਾ ਮੰਡੀ ਕਾਠਗੜ੍ਹ ਵਿੱਚ ਲਿਫਟਿੰਗ ਸ਼ੁਰੂ ਨਾ ਹੋਣ ਕਾਰਨ ਸਮੱਸਿਆਵਾਂ ਵਧੀਆ