ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਇੰਟਰਨੈਸ਼ਨਲ ਮਾਈ ਟ੍ਰੀ ਡੇਅ ਦੀ ਮਹੱਤਤਾ ਨੂੰ ਹਰ ਵਿਅਕਤੀ ਤੱਕ ਪਹੁੰਚਾਉਣ ਲਈ ਲੱਗੇ ਸਮਾਜ ਸੇਵੀਆਂ ਨੇ ਅੱਜ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨਾਲ ਜ਼ਿਲ੍ਹਾ ਪੱਧਰੀ ਰੁੱਖ ਲਗਾਉਣ ਦੇ ਪ੍ਰੋਗਰਾਮ ਵਿੱਚ ਭਾਗ ਲਿਆ ਅਤੇ ਸਾਂਝੀ ਅਪੀਲ ਕੀਤੀ ਕਿ ਹਰ ਵਿਅਕਤੀ ਰੁੱਖ ਲਗਾਵੇ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ। ਪਿੰਡ ਬੜਵਾ ਦੇ ਸਰਕਾਰੀ ਸਕੂਲ ਅਤੇ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਇਸ ਜ਼ਿਲ੍ਹਾ ਪੱਧਰ ਤੇ ਐਸਡੀਐਮ ਅਕਸ਼ਿਤਾ ਗੁਪਤਾ ਨੇ ਇਲਾਕੇ ਵਿੱਚ ਸਵੈ-ਇੱਛਾ ਨਾਲ ਰੁੱਖ ਲਗਾਉਣ ਨੂੰ ਉਤਸ਼ਾਹਿਤ ਕਰਨ ਵਾਲੇ ਸਮਾਜ ਸੇਵੀਆਂ ਨੂੰ ਗੋ ਗਰੀਨ ਇੰਟਰਨੈਸ਼ਨਲ ਸੰਸਥਾ ਦੀ ਤਰਫ਼ੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਸਨਮਾਨਿਤ ਹੋਣ ਵਾਲਿਆਂ ਵਿੱਚ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਗੁਰਦਿਆਲ ਸਿੰਘ, ਐੱਸ.ਕੇ.ਟੀ. ਪਲਾਂਟੇਸ਼ਨ ਟੀਮ ਤੋਂ ਅੰਕੁਸ਼ ਨਿਝਾਵਨ, ਰਾਹੋਂ ਤੋਂ ਰਾਜਾ ਕੈਂਥ, ਹਰੀਏਵਾਲ ਪੰਜਾਬ ਤੋਂ ਸ਼ੁਭਮ ਸਰੀਨ, ਕੇਸੀ ਗਰੁੱਪ ਤੋਂ ਕੈਂਪਸ ਡਾਇਰੈਕਟਰ ਡਾ: ਅਵਤਾਰ ਚੰਦ ਰਾਣਾ, ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਤੋਂ ਹੈਰੀ ਚੌਹਾਨ ਅਤੇ ਸਾਹਿਲ ਪ੍ਰੀਤ, ਕੈਪਟਨ ਕਨਿਕਾ ਜੋਸ਼ੀ, ਸਮਾਜ ਸੇਵੀ ਜੀ.ਐਸ ਬਸਿਆਲਾ, ਪ੍ਰਸਿੱਧ ਸਿਨੇਮਾ ਨਵਾਂਸ਼ਹਿਰ ਤੋਂ ਅਦਾਕਾਰਾ ਜਯੋਤੀ ਅਰੋੜਾ ਅਤੇ ਬੱਬਰ ਕਰਮ ਸਿੰਘ ਮੈਮੋਰੀਅਲ ਸਕੂਲ ਦੌਲਤਪੁਰ ਦੇ ਨੁਮਾਇੰਦੇ ਹਾਜ਼ਰ ਸਨ। ਇਸ ਮੌਕੇ ਐਸ.ਡੀ.ਐਮ ਅਕਸ਼ਿਤਾ ਗੁਪਤਾ ਨੇ ਪੰਚਾਇਤ ਮੈਂਬਰਾਂ ਦੇ ਵਾਤਾਵਰਨ ਸੰਭਾਲ ਸਬੰਧੀ ਸੁਝਾਅ ਵੀ ਸੁਣੇ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ। ਵਾਤਾਵਰਨ ਪ੍ਰੇਮੀ ਅਸ਼ਵਨੀ ਜੋਸ਼ੀ ਨੇ ਇਨ੍ਹਾਂ ਸਾਰਿਆਂ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਾਰੇ ਹੀ ਆਮ ਲੋਕਾਂ ਲਈ ਰੋਲ ਮਾਡਲ ਹਨ|
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨਰਿੰਦਰ ਕੌਰ ਨੇ ਅਪੀਲ ਕੀਤੀ ਕਿ ਹਰ ਕੋਈ ਇਨ੍ਹਾਂ ਪੌਦਿਆਂ ਦੀ ਬੱਚਿਆਂ ਵਾਂਗ ਸੰਭਾਲ ਕਰਨਾ ਆਪਣਾ ਫਰਜ਼ ਸਮਝੇ। ਇਸ ਮੌਕੇ ਜ਼ਿਲ੍ਹਾ ਉਪ ਸਿੱਖਿਆ ਅਫ਼ਸਰ ਵਰਿੰਦਰ ਕੁਮਾਰ, ਵਿਸ਼ਵਾਸ ਸੇਵਾ ਸੁਸਾਇਟੀ ਦੇ ਮੁਖੀ ਪਰਵਿੰਦਰ ਬੱਤਰਾ, ਗੁਰਮੇਲ ਚੰਦ, ਸਰਪੰਚ ਰਮਨ ਕੁਮਾਰ ਸਮੇਤ ਗਾਓਂ ਪੰਚਾਇਤ, ਗੁਰਪ੍ਰੀਤ ਕੌਰ ਚੇਅਰਮੈਨ ਐਸ.ਐਮ.ਸੀ ਵੀ ਉਨ੍ਹਾਂ ਦੇ ਨਾਲ ਰਹੇ ਅਤੇ ਫਲਦਾਰ ਬੂਟੇ ਲਗਾਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly