ਗਾਇਕ ਲਾਭ ਹੀਰਾ, ਬਾਈ ਭੋਲਾ ਯਮਲਾ, ਦਰਸ਼ਨਜੀਤ, ਗੁਰਵਿੰਦਰ ਬਰਾੜ ਹੋਰਾਂ ਨੇ ਲਾਈਆਂ ਰੌਣਕਾਂ
ਲਾਭ ਹੀਰਾ, ਗੁਰਵਿੰਦਰ ਬਰਾੜ, ਰਣਜੀਤ ਸਿੰਘ ਢਿੱਲੋਂ, ਸ਼ਰਨਜੀਤ ਬੈਂਸ ਤੇ ਬਾਬਾ ਸੋਨੀ ਹੁਰਾਂ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ
– ਰਮੇਸ਼ਵਰ ਸਿੰਘ
(ਸਮਾਜ ਵੀਕਲੀ)- ਸੰਗੀਤ ਕਲਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਇਲਾਕੇ ਦੀ ਆਈ.ਐਸ.ਓ. ਤੋਂ ਪ੍ਰਮਾਣਤ ਸੰਸਥਾ ‘ਰਿਦਮ ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਵੱਲੋਂ ਉੱਘੇ ਸੰਗੀਤ ਵਿਦਵਾਨ ਬਾਈ ਭੋਲਾ ਯਮਲਾ ਦੀ ਯੋਗ ਅਗਵਾਈ ਹੇਠ 14ਵਾਂ ਪੱਧਰੀ ਰਾਜ ਪੁਰਸਕਾਰ ਸਮਾਰੋਹ-2021 ਤੇ “ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ” ਦੇ ਖ਼ਿਤਾਬ ਲਈ ਰਾਜ ਪੱਧਰੀ ਮੁਕਾਬਲਾ ਅਤੇ ਬੜੀ ਧੂਮ ਧਾਮ ਨਾਲ ਸਥਾਨਕ ਸੇਂਟ ਸਹਾਰਾ ਕਾਲਜ ਆਫ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਸੰਪੰਨ ਹੋ ਗਿਆ । ਇਸ ਰਾਜ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਕੈਬਨਿਟ ਮੰਤਰੀ ਪੰਜਾਬ ਦੀ ਰੁਝੇਵਿਆਂ ਕਰਕੇ ਉਨ੍ਹਾਂ ਦੀ ਜਗ੍ਹਾ ਤੇ ਸਾਹਿਬ ਸਿੰਘ ਭੂੰਦੜ ਚੇਅਰਮੈਨ ਕੋਆਪਰੇਟਿਵ ਬੈਂਕ ਸ੍ਰੀ ਮੁਕਤਸਰ ਸਾਹਿਬ , ਡਾ. ਗੁਰਪ੍ਰੀਤ ਸਿੰਘ ਧਾਲੀਵਾਲ ਲੁਧਿਆਣਾ , ਉੱਘੇ ਸਮਾਜ ਸੇਵੀ ਡਾ. ਨਰੇਸ਼ ਪਰੂਥੀ ਜ਼ਿਲ੍ਹਾ ਕੋਆਰਡੀਨੇਟਰ ਸਮਾਜ ਸੇਵੀ ਸੰਸਥਾਵਾਂ ਹੋਰਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਜਗਜੀਤ ਸਿੰਘ ਹਨੀ ਫੱਤਣਵਾਲਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ ਕਮੇਟੀ ,ਪਿਰਤਪਾਲ ਸਿੰਘ ਲਾਲੀ ਬਰਾੜ ਅਤੇ ਮਿੱਠੂ ਸਿੰਘ ਰੁਪਾਣਾ ਹੋਰਾਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ । ਡਾ ਰਣਜੀਤ ਸਿੰਘ ਮਾਨ , ਪ੍ਰਿੰਸੀਪਲ ਡਾ. ਸੰਦੀਪ ਕਟਾਰੀਆ , ਸਰਪੰਚ ਗੁਰਪ੍ਰੀਤ ਸਿੰਘ ਖੋਖਰ,ਬਲਵੰਤ ਸਿੰਘ ਸੰਧੂ , ਸਮਾਜ ਸੇਵੀ ਰਾਜੇਸ਼ ਬਾਂਸਲ ,ਮਨੀ ਬਾਂਸਲ ਤੇ ਜਗਦੇਵ ਸਿੰਘ ਲੁਧਿਆਣਾ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ । ਚਾਰ ਕੈਟਾਗਰੀਆਂ ਡਾਂਸ , ਸਿੰਗਿੰਗ, ਐਕਟਿੰਗ ਤੇ ਮਾਡਲਿੰਗ ਵਿਚੋਂ ਰੌਚਕ ਰਾਜ ਪੱਧਰੀ ਮੁਕਾਬਲਾ ਕਰਵਾਇਆ ਗਿਆ , ਡਾਂਸ ਗਿੱਧਾ ਗਰੁੱਪ ਵਿਚੋਂ ਫਸਟ ਰਹਿਣ ਵਾਲੀ ਅੰਮ੍ਰਿਤਸਰ ਦੀ ਟੀਮ ਨੂੰ, ਮਾਡਲਿੰਗ ਵਿੱਚ ਗੁਰਮਿਹਰ ਕੌਰ ਮੁਕਤਸਰ ਸੀਨੀਅਰ ਡਾਂਸ ਵਿੱਚ ਆਸਥਾ ਨੂੰ ਜੂਨੀਅਰ ਡਾਂਸ ਵਿੱਚ ਫਸਟ ਰਹਿਣ ਤੇ ਪ੍ਰਭਨੂਰ ਕੌਰ ਨੂੰ ਸੀਨੀਅਰ ਗਾਇਕੀ ਵਿਚੋਂ ਫਸਟ ਤੇ ਗੁਰਪ੍ਰੀਤ ਸਿੰਘ ਨੂੰ ‘ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ-2021″ ਦੇ ਖਿਤਾਬ ਨਾਲ ਨਿਵਾਜਿਆ ਗਿਆ । ਉੱਘੇ ਗਾਇਕ ਦਰਸ਼ਨਜੀਤ ਵਾਇਸ ਆਫ ਪੰਜਾਬ ,ਲਵਜੀਤ ਖਾਨ , ਬੀ ਬੁਆਏ ਮੈਕਸ ਡਾਂਸਰ, ਸੈਮ ਡਾਂਸਰ ,ਬੀ ਬੁਆਏ ਬਬਲੂ ,ਭਿੰਦਰਜੀਤ ਕੌਰ ਰੁਪਾਣਾ ਕਿਰਨਜੀਤ ਕੌਰ ਸੰਧੂ ਹੋਰਾਂ ਨੇ ਬੱਚਿਆਂ ਦੀ ਜੱਜਮੈਂਟ ਕੀਤੀ । ਉਪਰੰਤ 14ਵੇਂ ਰਾਜ ਪੱਧਰੀ ਰਾਜ ਪੁਰਸਕਾਰਾਂ ਦੀ ਰਸਮੀ ਵੰਡ ਦੌਰਾਨ ਪੰਜਾਬ ਦੇ ਉੱਘੇ ਲੋਕ ਗਾਇਕ ਲਾਭ ਹੀਰਾ ਨੂੰ ਲੋਕ ਸੰਗੀਤ ਰਤਨ ਰਾਜ ਪੁਰਸਕਾਰ , ਬਲਕਾਰ ਸਿੱਧੂ ਨੂੰ ਲਾਈਫ ਟਾਈਮ ਅਚੀਵਮੈਂਟ ਰਾਜ ਪੁਰਸਕਾਰ, ਗੁਰਵਿੰਦਰ ਬਰਾੜ ਯੂਥ ਆਈਕਨ ਸਟੇਟ ਐਵਾਰਡ , ਦਰਸ਼ਨਜੀਤ ਨੂੰ ਸੂਫੀ ਸੰਗੀਤ ਰਤਨ ਸਟੇਟ ਐਵਾਰਡ ,ਬਾਬਾ ਸੋਨੀ ਨੂੰ ਭਗਤ ਪੂਰਨ ਸਿੰਘ ਰਾਜ ਪੁਰਸਕਾਰ, ਗੁਰਨਾਮ ਭੁੱਲਰ ਦੀ ਥਾਂ ਉਨ੍ਹਾਂ ਦੇ ਦੇ ਪਿਤਾ,ਉੱਘੇ ਪੱਤਰਕਾਰ ਰਣਜੀਤ ਸਿੰਘ ਢਿੱਲੋਂ ,ਉੱਘੇ ਸਾਹਿਤਕਾਰ ਅਸ਼ੋਕ ਚਟਾਨੀ ,ਉੱਘੇ ਗੀਤਕਾਰ ਕੁਲਦੀਪ ਬਰਾੜ ਡੋਡ, ਉੱਘੇ ਸੰਪਾਦਕ ਸ਼ਰਨਜੀਤ ਸਿੰਘ ਬੈਂਸ, ਗਾਇਕ ਅੰਗਰੇਜ਼ ਭੁੱਲਰ , ਸੂਫ਼ੀ ਗਾਇਕ ਲਵਜੀਤ ਖਾਨ ਹੋਰਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ‘ਪ੍ਰਾਈਡ ਆਫ ਪੰਜਾਬ ਰਾਜ ਪੁਰਸਕਾਰਾਂ ‘ ਨਾਲ ਨਿਵਾਜਿਆ ਗਿਆ ।
ਉੱਘੇ ਲੋਕ ਗਾਇਕ ਲਾਭ ਹੀਰਾ, ਬਾਈ ਭੋਲਾ ਯਮਲਾ, ਗੁਰਵਿੰਦਰ ਬਰਾੜ ,ਦਰਸ਼ਨਜੀਤ, ਲਵਜੀਤ ਖਾਨ,ਸੁਖਰਾਜ ਬਰਕੰਦੀ,ਲਖਵਿੰਦਰ ਬੁੱਗਾ ਹੋਰਾਂ ਨੇ ਆਪਣੇ ਗਾਇਕੀ ਦੇ ਜੌਹਰ ਵਿਖਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ । ਇਸ ਮੌਕੇ ਰਿਦਮਜੀਤ ਸਿੰਘ , ਸੁਖਦਰਸ਼ਨ ਸਿੰਘ ਟਹਿਣਾ, ਸੰਗੀਤਕਾਰ ਸੰਦੀਪ ਆਹੂਜਾ, ਸੁਖਦੇਵ ਸਿੰਘ ਸਾਗਰ , ਜਗਦੇਵ ਸਹੋਤਾ, ਪੱਤਰਕਾਰ ਨਿੰਦਰ ਕੋਟਲੀ, ਗੁਰਬਾਜ ਗਿੱਲ , ਰਾਜ ਵਰਮਾ , ਗੀਤਕਾਰ ਮਨਜਿੰਦਰ ਸਿੰਘ ਗੋਹਲੀ , ਡਾਇਰੈਕਟਰ ਜਸਵਿੰਦਰ ਜੱਸੀ , ਵਿਕਰਮ ਵਿੱਕੀ,ਅਜੇਪਾਲ ਜ਼ੀਰਾ, ਸ਼ਰਨਜੀਤ ਸਿੰਘ , ਮੋਹਿਤ , ਵੰਸ਼ਮ , ਗੌਰਵ, ਵਿਸ਼ਾਲ , ਸ਼ੇਖਰ ਕੁਮਾਰ ,ਬੌਬੀ ਕੁਮਾਰ , ਅਭੀ ਝਾਬ, ਗੁਰਪ੍ਰੀਤ ਸਿੰਘ ਅਹਿਲ , ਇਕਬਾਲਜੀਤ, ਗਾਇਕ ਅਸ਼ੋਕ ਮਸਤੀ , ਕੁਲਵੰਤ ਉੱਪਲੀ ,ਅਦਾਕਾਰ ਟੀਟਾ ਵੈਲੀ ਸਮੇਤ ਭਾਰੀ ਗਿਣਤੀ ਵਿਚ ਸਰੋਤੇ ਹਾਜ਼ਰ ਸਨ । ਰਿਦਮ ਇੰਸਟੀਚਿਊਟ ਦੇ ਡਾਇਰੈਕਟਰ ਬਾਈ ਭੋਲਾ ਯਮਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ । ਮੰਚ ਸੰਚਾਲਨ ਦੀ ਭੂਮਿਕਾ ਉੱਘੇ ਮੰਚ ਸੰਚਾਲਕ ਗੁਲਸ਼ਨ ਮਲਹੋਤਰਾ ਨੇ ਬਾਖ਼ੂਬੀ ਨਿਭਾਈ ।