HOME ਸਰੀ ‘ਚ 14ਵਾਂ ਸਾਲਾਨਾ ਮੀਰੀ ਪੀਰੀ ਫੁੱਟਬਾਲ ਟੂਰਨਾਮੈਂਟ ਧੂਮ ਧੜੱਕੇ ਨਾਲ ਸ਼ੁਰੂ

ਸਰੀ ‘ਚ 14ਵਾਂ ਸਾਲਾਨਾ ਮੀਰੀ ਪੀਰੀ ਫੁੱਟਬਾਲ ਟੂਰਨਾਮੈਂਟ ਧੂਮ ਧੜੱਕੇ ਨਾਲ ਸ਼ੁਰੂ

1

ਉਦਘਾਟਨੀ ਸਮਾਰੋਹ ‘ਚ ਕਈ ਸਿਆਸੀ ਸ਼ਖਸ਼ੀਅਤਾਂ ਨੇ ਭਰੀ ਹਾਜ਼ਰੀ

ਵੈਨਕੂਵਰ  (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰਸਿੱਧ ਬੀਸੀ ਟਾਈਗਰਜ਼ ਫੁੱਟਬਾਲ ਕਲੱਬ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ 14ਵਾਂ ਸਾਲਾਨਾ ਮੀਰੀ ਪੀਰੀ ਫੁੱਟਬਾਲ ਟੂਰਨਾਮੈਂਟ ਅੱਜ ਸਰੀ ਦੇ ਐਥਲੈਟਿਕਸ ਪਾਰਕ ਚ ਧੂਮ ਧੜੱਕੇ ਨਾਲ ਆਰੰਭ ਹੋ ਗਿਆ ਹੈ। ਅੱਜ ਦੇ ਇਸ ਉਦਘਾਟਨੀ ਸਮਾਰੋਹ ਦੌਰਾਨ ਸ਼ਾਮਿਲ ਹੋਈਆਂ ਸਿਆਸੀ ਸ਼ਖਸੀਅਤਾਂ ‘ਚ ਕੈਬਨਿਟ ਮੰਤਰੀ ਰਣਦੀਪ ਸਰਾਏ,ਭਾਜਪਾ ਆਗੂ ਅਜਮੇਰ ਸਿੰਘ ਭਾਗਪੁਰ, ਮਾਈਨਿੰਗ ਵਿਭਾਗ ਦੇ ਸੁਬਾਈ ਮੰਤਰੀ ਜਗਰੂਪ ਬਰਾੜ,ਕੌਂਸਲਰ ਐਨਿਸ ਲਿਡਾਂ, ਮੰਤਰੀ ਜੈਸੀ ਸੁੰਨੜ, ਗੈਰੀਬੈਗ, ਵਿਧਾਇਕ ਆਮਨਾ ਸ਼ਾਹ,ਸਾਬਕਾ ਮੇਅਰ ਡੱਗ ਮੁਕੱਲਮ, ਕੌਂਸਲਰ ਮਨਦੀਪ ਨਾਗਰਾ, ਸਾਈਨਾ ਵਰਮਾਨੀ,ਗਗਨ, ਸ਼ੈਲੀ ਆਦਿ ਦੇ ਨਾਮ ਜ਼ਿਕਰਯੋਗ ਹਨ। ਅਜਿੰਦਰਪਾਲ ਸਿੰਘ ਮਾਂਗਟ ਅਤੇ ਸੁਖਬੀਰ ਸਿੰਘ ਪੁੰਨੀਆ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲਗਾਤਾਰ ਤਿੰਨ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਦੇ ਪਹਿਲੇ ਦਿਨ ਬੀ.ਸੀ ਟਾਈਗਰਜ ਅਤੇ ਬਰੈਪਟਨ ਦੀ ਟੀਮ ਦਰਮਿਆਨ ਮੈਚ ਖੇਡਿਆ ਗਿਆ ਜਿਸ ਵਿੱਚੋਂ ਬੀ.ਸੀ.ਟਾਈਗਰਜ ਦੀ ਟੀਮ ਜੇਤੂ ਰਹੀ ਉਹਨਾਂ ਇਹ ਵੀ ਦੱਸਿਆ ਕਿ ਲਗਾਤਾਰ ਪੰਜ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਦੌਰਾਨ 5 ਜੁਲਾਈ ਨੂੰ ਫਾਈਨਲ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਟੀਮ ਨੂੰ 15,000 ਡਾਲਰ ਦਾ ਨਗਦ ਇਨਾਮ ਦਿੱਤਾ ਜਾਵੇਗਾ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਟੂਰਨਾਮੈਂਟ ਦੌਰਾਨ ਦਰਸ਼ਕਾਂ ਲਈ ਇੱਕ ਵਿਸ਼ਾਲ ਐਲ.ਈ.ਡੀ. ਪਰਦੇ ‘ਤੇ ਫ਼ੀਫ਼ਾ ਵਿਸ਼ਵ ਕੱਪ ਦੇ ਮੈਚਾਂ ਦਾ ਵੀ ਸਿੱਧਾ ਪ੍ਰਸਾਰਣ ਦਿਖਾਏ ਜਾਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਅੱਜ ਦੇ ਉਦਘਾਟਨੀ ਸਮਾਰੋਹ ਵਿੱਚ ਪਹੁੰਚੇ ਖਿਡਾਰੀਆਂ,ਮਾਪਿਆਂ ਤੇ ਹੋਰਨਾ ਖੇਡ ਪ੍ਰੇਮੀਆਂ ਲਈ ‘ਦੀ ਹਟ ਪੀਜਾ ਕੰਪਨੀ’ ਵੱਲੋਂ ਫਰੀ ਪੀਜੇ ਵੰਡਣ ਦੀ ਸੇਵਾ ਕੀਤੀ ਗਈ ਆਯੋਜਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 230 ਟੀਮਾਂ ਸ਼ਮੂਲੀਅਤ ਕਰਨਗੀਆਂ।

ਕੈਪਸ਼ਨ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਦੀਆਂ ਵੱਖ ਵੱਖ ਤਸਵੀਰਾਂ

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗੈਂਗਸਟਰ ਨੇ ਸੂਫੀ ਗਾਇਕ ਨੂੰ ਧਮਕੀ ਦਿੱਤੀ, ਕੁਲਦੀਪ ਯਾਦਵ ਦੇ ਵਿਆਹ ਤੋਂ ਬਾਅਦ ਪ੍ਰਸਿੱਧੀ ਹਾਸਲ ਕਰਨ ਵਾਲੇ, ਫਿਰੌਤੀ ਵਜੋਂ 5 ਕਰੋੜ ਰੁਪਏ ਦੀ ਮੰਗ ਕੀਤੀ
Next articleਅਲਬਰਟਾ ਤੋਂ ਬੀ.ਸੀ. ਤੱਕ ਨਵੀਂ ਤੇਲ ਪਾਈਪਲਾਈਨ ਦੀ ਤਜਵੀਜ਼ ਨਾਲ ਰੁਜ਼ਗਾਰ ਅਤੇ ਆਰਥਿਕ ਵਿਕਾਸ ਦੀਆਂ ਉਮੀਦਾਂ