ਜਲੰਧਰ (ਸਮਾਜ ਵੀਕਲੀ) ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਅੰਬੇਡਕਰ ਭਵਨ ਵਿਖੇ ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ 14 ਅਕਤੂਬਰ ਨੂੰ ਇਤਿਹਾਸਿਕ ਸਥਾਨ ਬਾਬਾ ਸਾਹਿਬ ਡਾ.. ਅੰਬੇਡਕਰ ਦੀ ਚਰਨ-ਛੋਹ ਭੂਮੀ ਅੰਬੇਡਕਰ ਭਵਨ, ਜਲੰਧਰ ਵਿਖੇ ਆਯੋਜਿਤ ਕੀਤੇ ਜਾ ਰਹੇ ‘ਧੰਮ ਚੱਕਰ ਪ੍ਰਵਰਤਨ ਦਿਵਸ’ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ। ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ‘ਚ ਚੱਲ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸਾਰੇ ਪ੍ਰਬੰਧ ਲਗਭਗ ਕਰ ਲਏ ਗਏ ਹਨ। ਸਮਰਪਿਤ ਅੰਬੇਡਕਰੀ ਅਤੇ ਬੋਧੀ, ਫੈਡਰੇਸ਼ਨ ਆਫ ਅੰਬੇਡਕਰਾਈਟ ਐਂਡ ਬੁੱਧਿਸਟ ਆਰਗੇਨਾਈਜੇਸ਼ਨਜ਼ (ਫੈਬੋ) ਦੇ ਇੰਟਰਨੈਸ਼ਨਲ ਕੋਆਰਡੀਨੇਟਰ ਡਾ. ਹਰਬੰਸ ਵਿਰਦੀ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਹਨ। ਸਮਾਗਮ ਵਿੱਚ ਮਾਨਯੋਗ ਭੰਤੇ ਦਰਸ਼ਨਦੀਪ ਮਹਾਥੇਰੋ ਅਤੇ ਮਾਨਯੋਗ ਭੰਤੇ ਪ੍ਰਗਿਆ ਬੋਧੀ ਥੇਰੋ (ਭਿਖੂ-ਸੰਘ) ਦੁਆਰਾ ਧੰਮਦੇਸਨਾ ਦਿੱਤੀ ਜਾਵੇਗੀ। ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਅਤੇ ਸਾਬਕਾ ਡੀਪੀਆਈ (ਕਾਲਜਾਂ) ਸੋਹਨ ਲਾਲ ਜੀ, ਟਰੱਸਟ ਦੇ ਜਨਰਲ ਸਕੱਤਰ ਅਤੇ ਸਾਬਕਾ ਮੁਖੀ, ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ, ਡੀਏਵੀ ਕਾਲਜ, ਜਲੰਧਰ ਡਾ. ਜੀ.ਸੀ. ਕੌਲ, ਅੰਬੇਡਕਰ ਮਿਸ਼ਨ ਸੋਸਾਇਟੀ ਦੇ ਵਾਈਸ ਪ੍ਰੈਜੀਡੈਂਟ ਅਤੇ ਸਾਬਕਾ ਮੁਖੀ, ਪੋਲੀਟੀਕਲ ਸਾਇੰਸ ਡਿਪਾਰਟਮੈਂਟ, ਦੁਆਬਾ ਕਾਲਜ, ਜਲੰਧਰ ਪ੍ਰੋ. ਬਲਬੀਰ ਜੀ, ਆਲ ਇੰਡੀਆ ਸਮਤਾ ਸੈਨਿਕ ਦਲ ਪੰਜਾਬ ਯੂਨਿਟ ਦੇ ਪ੍ਰੈਜੀਡੈਂਟ ਐਡਵੋਕੇਟ ਕੁਲਦੀਪ ਭੱਟੀ ਅਤੇ ਹੋਰ ਵਿਦਵਾਨ 14 ਅਕਤੂਬਰ ਦੇ ਸਬੰਧ ਵਿੱਚ ਆਪਣੇ ਵਿਚਾਰ ਪੇਸ਼ ਕਰਨਗੇ। ਸੁਸਾਇਟੀ ਦੇ ਪ੍ਰਧਾਨ ਨੇ ਅੰਬੇਡਕਰਵਾਦੀਆਂ ਅਤੇ ਬੋਧੀਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਸਮਾਗਮ ਦੇ ਅੰਤ ਵਿੱਚ ਭੋਜਨ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਇਸ ਮੌਕੇ ਡਾ. ਜੀ.ਸੀ. ਕੌਲ, ਸੋਹਨ ਲਾਲ, ਬਲਦੇਵ ਰਾਜ ਭਾਰਦਵਾਜ, ਪਰਮਿੰਦਰ ਸਿੰਘ ਖੁੱਤਣ, ਮਹਿੰਦਰ ਪਾਲ ਸੰਧੂ ਅਤੇ ਮੈਡਮ ਸੁਦੇਸ਼ ਕਲਿਆਣ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.), ਜਲੰਧਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly