ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬੁੱਧ ਧਮ ਦੀ ਪੁੰਨਰਸੁਰਜੀਤੀ ਲਹਿਰ ਨੂੰ ਸਭ ਤੋਂ ਵੱਡਾ ਹੁਲਾਰਾ ਬਾਬਾ ਸਾਹਿਬ ਡਾ: ਅੰਬੇਡਕਰ ਦੀ ਲਗਭਗ 10 ਲੱਖ ਲੋਕਾ ਨਾਲ ਦੀਕਸ਼ਾ ਲਈ ਨਾਲ ਮੀਲਿਆ ਓਹਨਾ ਜਨਮ 14 ਅਪ੍ਰੈਲ 1891 ਨੂੰ ਮਹੁ ਛਾਉਣੀ ਵਿਖੇ ਪਿਤਾ ਰਾਮ ਜੀ ਸਕਪਾਲ ਤੇ ਮਾਤਾ ਭੀਮਾ ਬਾਈ ਦੀ ਕੁੱਖੋਂ ਹੋਇਆ ਬਚਪਨ ਵਿਚ ਹੀ ਸਕੂਲ ਚ ਓਹਨਾ ਨੂ ਬਹੁਤ ਬੁਰੇ ਵਰਤਾਵ ਦਾ ਸਾਹਮਣਾ ਪਰਨਾ ਪਿਆ ਪਰ ਓਹਨਾ ਐਨੀਆ ਮੁਸੀਬਤਾ ਸਹਿਕੇ ਵੀ ਪੜਾਈ ਨਾ ਛਡੀ ਇਕ ਬਹੁਤ ਚੰਗੇ ਅਧਿਆਪਕ ਸ਼੍ਰੀ ਕੈਲੂਸਕਰ ਜੀ ਨੇ ਉਹਨਾਂ ਨੂੰ ਬੁੱਧ ਚਰਿਤਰ ਨਾ ਦੀ ਕਿਤਾਬ ਭੇਂਟ ਕੀਤੀ ਉਸ ਕਿਤਾਬ ਨੇ ਬੀਜ਼ ਰੂਪੀ ਕੰਮ ਕੀਤਾ ਉਚੇਰੀ ਪੜਾਈ ਤੋ ਬਾਅਦ ਬਾਬਾ ਸਾਹਿਬ ਜੀ ਨੇ ਸਮਾਜਿਕ ਸੰਘਰਸ਼ ਵਾਲਾ ਰਾਹ ਫੜਿਆ ਤੇ ਲੋਕਾ ਨੂੰ ਦੁਖਾ ਤੋ ਕਢਣ ਦਾ ਬੀੜਾ ਚੁੱਕਿਆ ਓਹਨਾਂ ਨੇ ਸਮਾਜਿਕ ਕ੍ਰਾਂਤੀ ਲਈ ਅਨੇਕਾਂ ਅਖਬਾਰਾਂ,ਰਸਾਲੇ ਤੇ ਸੰਗਠਨ ਬਣਾਏ ਅਨੇਕਾ ਸਕੂਲ ਖੋਲੇ ਕਾਲਜ ਖੋਲ੍ਹੇ
ਓਹਨਾ ਨੇ ਬੇਸ਼ਕ 10 ਅਕਤੂਬਰ 1956 ਨੂੰ ਨੂੰ ਬੁੱਧ ਧਮ ਦੀ ਦੀਕਸ਼ਾ ਲਈ ਪਰ ਉਹ ਪਹਿਲਾ ਹੀ ਆਪਣੇ ਬੋਧੀ ਹੋਣ ਦਾ ਸਬੂਤ ਦੇ ਚੁੱਕੇ ਹਨ ਓਹਨਾ ਨੇ ਆਪਣੇ ਘਰ ਦਾ ਨਾਮ ਬੋਧੀ ਤੀਰਥ ਸਥਾਨ ਰਾਜਗਰਿਹ ਦੇ ਨਾ ਤੇ ਰਖਿਆ ਤੇ ਸਿਧਾਰਥ ਬੁੱਧ ਦੇ ਨਾ ਤੇ ਸਿਧਾਰਥ ਕਾਲਜ ਖੋਲ੍ਹਿਆ ਓਹਨਾ 1953 ਵਿਚ ਸਿਧਾਰਥ ਕਾਲਜ ਆਫ ਕਾਮਰਸ ਐਂਡ ਇਕਨਾਮਿਕਸ ਤੇ 1956 ਵਿਚ ਸਿਧਾਰਥ ਬੁੱਧ ਦੇ ਨਾ ਤੇ ਖੋਲਿਆ ਓਹਨਾ ਨੇ 1950 ਵਿਚ ਉਘੇ ਬੋਧੀ ਵਿਦਵਾਨ ਤੇ ਯੂਨਾਨੀ ਰਾਜੇ ਮਲਿੰਦ ਤੇ ਮਲਿੰਦ ਯਨੀਵਰਸਿਟੀ ਔਰੰਗਾਬਾਦ ( ਮਹਾਂਰਾਸ਼ਟਰ)ਦੀ ਸਥਾਪਨਾ ਕੀਤੀ ਓਹਨਾ ਨੇ ਭਾਰਤ ਦੇ ਰਾਸ਼ਟਰੀ ਝੰਡੇ ਵਿਚ ਅਸ਼ੋਕ ਚੱਕਰ ਵਬਰਾਜਮਾਨ ਕਰਵਾਇਆ ਤੇ ਓਹਨਾ ਦੇ ਜਤਨਾਂ ਨਾਲ ਹੀ ਭਾਰਤੀ ਕਰੰਸੀ ਤੇ ਅਸ਼ੋਕ ਸੰਤਭ ਬਿਰਾਜਮਾਨ ਹੋਇਆ ਓਹਨਾ ਨੇ ਵਿਸ਼ਵ ਬੋਧ ਸੰਮੇਲਨਾ ਵਿਚ ਕੋਲੰਬੋ ਤੇ ਨੇਪਾਲ ਵਿਖੇ ਭਾਗ ਲਿਆ ਓਹਨਾ ਨੇ ਭਾਰਤ ਦਾ ਸੰਵਿਧਾਨ ਬੁੱਧ ਦੀ ਵਿਚਾਰਧਾਰਾ ਸਮਤਾ ,ਸਮਾਨਤਾ ਭਾਈਚਾਰੇ ਤੇ ਅਧਾਰਿਤ ਲਿਖਿਆ ਓਹਨਾ ਨੇ ਮਾਂਡਲੇ (ਬਰਮਾ) ਵਿਖੇ ਉਘੇ ਬੋਧੀ ਡਾ:ਸੋਨੀ ਦੇ ਘਰ ਫੈਸਲਾ ਕੀਤਾ ਬੁੱਧ ਧਮ ਵਿਚ ਦੀਕਸ਼ਿਤ ਹੋਣ ਦਾ ਆਖਰ ਨੂੰ ਉਹਨਾਂ ਨੇ ਬੁੱਧ ਧਮ ਨੂੰ ਦੁਬਾਰਾ ਪੁਨਰ ਸੁਰਜੀਤ ਕਰਨ ਲਈ 10 ਲੱਖ ਲੋਕਾ ਨਾਲ ਧਮ ਦੀਕਸ਼ਾ 14 ਅਕਤੂਬਰ 1956 ਨੂੰ ਲੈ ਕੇ ਧਮ ਕ੍ਰਾਂਤੀ ਕਰ ਦਿੱਤੀ ਬਾਬਾ ਸਾਹਿਬ ਜੀ ਦੇ ਯਤਨਾਂ ਨਾਲ ਲੋਕ ਦੁਬਾਰਾ ਆਪਣੀ ਜੜ ਨਾਲ ਜੁੜਨ ਲਗੇ ਬਾਬਾ ਸਾਹਿਬ ਜੀ ਨੇ ਪ੍ਰਣ ਲਿਆ ਕੇ ਮੈ ਅਗਲੇ 2 ਸਾਲ਼ਾ ਵਿਚ ਭਾਰਤ ਨੂੰ ਬੁੱਧ ਮਈ ਭਾਰਤ ਬਣਾ ਦਿਆਂਗਾ ਪਰ ਕੁਝ ਮਹੀਨੇ ਜਿੰਦਾ ਰਹੇ ਤੇ ਉਹਨਾਂ ਦਾ 6 ਦਸੰਬਰ 1956 ਨੂੰ ਪ੍ਰੀਨਿਰਵਾਣ ਹੋ ਗਿਆ ਤੇ ਕਾਫੀ ਸਮੇਂ ਤਕ ਉਹ ਧਮ ਕ੍ਰਾਂਤੀ ਮਧਮ ਪੈ ਗਈ ਕਈ ਦਹਾਕਿਆਂ ਬਾਅਦ ਦੁਬਾਰਾ ਸਾਹਿਬ ਕਾਂਸ਼ੀ ਰਾਮ ਜੀ ਦੇ ਯਤਨਾਂ ਨਾਲ ਯੂਪੀ ਵਿਚ ਰਾਜ ਸਥਾਪਿਤ ਹੋਇਆ ਤੇ ਸਾਹਿਬ ਕਾਂਸ਼ੀ ਰਾਮ ਜੀ ਨੇ ਭੁਲੇ ਵਿਸਰੇ ਮੂਲਨਿਵਾਸੀ ਮਹਾਨ ਰਹਿਬਰਾ ਦੀਆ ਯਾਦਗਾਰਾ ਬਣਾਈਆ ਤੇ ਇਸ ਦੇਸ਼ ਦੇ ਸ਼ਾਨਦਾਰ ਬੁਧਮਈ ਇਤਿਹਾਸ ਨੂੰ ਦੁਬਾਰਾ ਜਿੰਦਾ ਕਰ ਦਿੱਤਾ ਅੱਜ ਇਹਨਾ ਸਾਰੇ ਰਹਿਬਰਾ ਕਰਕੇ ਜੀ ਭਾਰਤ ਵਿਚ ਪੁਨਰ ਸੁਰਜੀਤ ਲਹਿਰ ਨੂੰ ਬਲ ਮਿਲਿਆ ਤੇ ਲੱਖਾ ਲੋਕ ਆਪਣੇ ਸ਼ਾਨਦਾਰ ਬੁੱਧਮਈ ਇਤਿਹਾਸ ਨਾਲ ਜੁੜ ਰਹੇ ਹਨ
ਜੋ ਬੁਧੂ ਹੈ ਵੋ ਬੁਧਿਸ਼ਟ ਭੀ ਹੈ ,ਜੋ ਬੁਧੂ ਨਹੀ ਹੈ,ਵੋਹ ਬੁਧਿਸ਼ਟ ਭੀ ਨਹੀਂ ਹੈ
ਸਾਹਿਬ ਕਾਸ਼ੀ ਰਾਮ ਜੀ
ਸਾਹਿਬ ਜੀ ਵੀ 14 ਅਕਤੂਬਰ 2006 ਨੂੰ ਗੋਲਡਨ ਜੁਬਲੀ ਦੇ ਮੌਕੇ ਤੇ ਪੰਜ ਕਰੋੜ ਲੋਕਾ ਨਾਲ ਬੁੱਧ ਧਮ ਅਪਨਾਉਣਾ ਚਾਹੁੰਦੇ ਸੀ ਪਰ ਸਾਹਿਬ ਜੀ ਦੀ ਇਹ ਖਾਹਿਸ਼ ਪੂਰੀ ਨਾ ਹੋ ਸਕੀ ਉਹ ਇਸ ਮਿਥੀ ਹੋਈ ਤਾਰੀਖ ਤੋ ਪੰਜ ਦਿਨ ਪਹਿਲਾ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ
ਭਵਤੁ ਸਭ ਮੰਗਲੰ
ਸਭ ਦਾ ਭਲਾ ਹੋਵੇ
ਕੁਝ ਲੋਕ ਬਾਬਾ ਸਾਹਿਬ ਜੀ ਨੂੰ ਜਰੂਰ ਮੰਨਦੇ ਪਰ ਉਹਨਾਂ ਦੇ ਗੁਰੂ ਬੁੱਧ ਜੀ, ਸੰਤ ਕਬੀਰ ਜੀ , ਮਹਾਤਮਾ ਜੋਤਿਵਾ ਰਾਉ ਫੁੱਲੇ ਜੀ ਤੋ ਬਹੁਤ ਨਫ਼ਰਤ ਕਰਦੇ ਨੇ
ਜੈ ਭੀਮ ਜੀ ਜੈ ਭਾਰਤ ਜੀ
ਨਮੋ ਬੁੱਧਾ ਜੀ ਜੈ ਪੇਰੀਆਰ ਜੀ ਜੈ ਫੁੱਲੇ ਜੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly