(ਸਮਾਜ ਵੀਕਲੀ)- ਡਾ: ਬਾਬਾ ਸਾਹਿਬ ਅੰਬੇਡਕਰ ਜੀ ਦੀ 132ਵੀਂ ਜਯੰਤੀ ਦਾ ਵਿਸ਼ਾਲ ਜਸ਼ਨ ਪਹਿਲੀਵਾਰ ਜਰਮਨੀ ਦੀ ਬੋਨ ਯੂਨੀਵਰਸਿਟੀ ਵਿਖੇ ਯੂਰਪ ਦੇ ਅੰਬੇਡਕਰਵਾਦੀਆਂ ਦੀ ਸੰਸਥਾ Dr. Ambedkar Mission Society Europe, Germany ਦੁਆਰਾ ਆਯੋਜਿਤ ਕੀਤਾ ਗਿਆ। ਇਸ ਇਤਿਹਾਸਿਕ ਸਮਾਗਮ ‘ਚ ਡਾ: ਅਮਿਤ ਤੇਲੰਗ, ਜਰਮਨੀ ਵਿੱਚ ਭਾਰਤ ਦੇ ਕੌਂਸਲੇਟ ਜਨਰਲ, ਪ੍ਰੋ. ਡਾ. ਜੌਨ ਕੁਏਨ (ਮਿਸ਼ੀਗਨ ਸਟੇਟ ਯੂਨੀਵਰਸਿਟੀ) ਅਤੇ ਬੋਨ ਸਿਟੀ ਦੇ ਉਪ ਮੇਅਰ ਗੈਬੀ ਮੇਅਰ ਨੇ ਹਾਜ਼ਰੀ ਲਗਵਾਈ। ਡਾ: ਅਮਿਤ ਤੇਲੰਗ ਨੇ ਆਪਣੇ ਭਾਸ਼ਣ ਵਿੱਚ ਬਾਬਾ ਸਾਹਿਬ ਦੇ ਸਿੱਖਿਆ, ਅੰਦੋਲਨ ਅਤੇ ਜਥੇਬੰਦ ਹੋਣ ਦੇ ਸੰਦੇਸ਼ ਦਾ ਸਭ ਤੋਂ ਵੱਧ ਸਤਿਕਾਰ ਕੀਤਾ। ਮਾਨਯੋਗ ਗੈਬੀ ਮੇਅਰ ਨੇ ਭਾਰਤ-ਜਰਮਨ ਸਹਿਯੋਗ ਦੀ ਮਹੱਤਤਾ ਅਤੇ ਸੱਭਿਆਚਾਰਕ ਏਕਤਾ ‘ਤੇ ਜ਼ੋਰ ਦਿੱਤਾ। ਪ੍ਰੋ. ਜੌਨ ਕੁਏਨ ਨੇ ਅੰਤਰ-ਰਾਸ਼ਟਰੀ ਅੰਬੇਡਕਰਾਈ ਅੰਦੋਲਨ ਅਤੇ ਇਸਦੇ ਭਵਿੱਖ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਚ ਸੰਸਥਾ ਦੇ ਪ੍ਰਮੁਖੀ ਸੋਹਣ ਲਾਲ ਸਾਂਪਲਾ ਜੀ ਦੁਆਰਾ ਲਿਖੀ ਕਿਤਾਬ ਵਿਦੇਸ਼ਾਂ ਚ ਅੰਬੇਡਕਰ ਮਿਸ਼ਨ ਅਤੇ ਬੁੱਧ ਧੰਮ ਰਿਲੀਜ਼ ਕੀਤੀ ਗਈ ਅਤੇ ਇਸ ਇਤਿਹਾਸਿਕ ਦਿਨ ਤੇ ਬਾਬਾ ਸਾਹਿਬ ਦੀ ਜੀਵਨੀ ਤੇ ਪ੍ਰਦਰਸ਼ਨੀ ਲਗਾਈ ਗਈ ।ਲਾਹੌਰੀ ਰਾਮ ਬਾਲੀ ਜੀ ਦੀ ਲਿਖੀ ਪੁਸਤਕ ਡਾ. ਬੀ. ਆਰ. ਅੰਬੇਦਕਰ ਲਾਇਫ ਅਤੇ ਮਿਸ਼ਨ ਸਾਰੇ ਬੁਲਾਰਿਆਂ ਨੂੰ ਭੇਟ ਕੀਤੀ ਗਈ ।ਰਿਤੇਸ਼ ਕਾਡਵੇ ਸਕੱਤਰ ਅਤੇ ਡਾ: ਅਮਨਦੀਪ ਕੌਰ ਜਨਰਲ ਸਕੱਤਰ ਦਾ ਵਿਸ਼ੇਸ਼ ਯੋਗਧਾਨ ਰਿਹਾ ।ਆਖਰ ਚ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਸਾਥੀਆ ਨੇ ਡਾ ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਅਤੇ ਕੰਮਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪਚਾਉਣ ਦਾ ਪ੍ਰਣ ਲਿਆ.