13 ਪੁਆਇੰਟ ਰੋਸਟਰ ਯੂਨੀਵਰਸਿਟੀ ਵਿੱਚ ਲਾਗੂ ਕਰਨਾ ਦਲਿਤਾਂ ਦੇ ਹੱਕਾਂ ਤੇ ਡਾਕਾ: ਡਾ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਰਜਿ: ਖੰਨਾ

ਡਾ. ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਰਜਿ: ਖੰਨਾ ਵਲੋਂ ਪ੍ਰਿੰਸੀਪਲ ਜਸਵੰਤ ਸਿੰਘ ਮਿੱਤਰ ਦੀ ਪ੍ਰਧਾਨਗੀ ਹੇਠ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ| ਇਸ ਰੋਸ ਪ੍ਰਦਰਸ਼ਨ ਦਾ ਮੁੱਖ ਏਜੰਡਾ ਭਾਜਪਾ ਦੀ ਕੇਂਦਰ ਦੀ ਸਰਕਾਰ ਵਲੋਂ ਯੂਨੀਵਰਸਿਟੀਆ ਵਿੱਚ ਐੱਸ.ਸੀ,ਐੱਸ.ਟੀ ਅਤੇ ਓ.ਬੀ.ਸੀ ਦਾ ਰਾਖਵਾਂਕਰਨ 13 ਪੁਆਇੰਟ ਰੋਸਟਰ ਲਾਗੂ ਕਰਕੇ ਖ਼ਤਮ ਕਰਨ ਦੀ ਸਾਜਿਸ਼ ਦੇ ਵਿਰੁੱਧ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੋਰਾਨ ਜਸਵੰਤ ਸਿੰਘ ਮਿੱਤਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਇਸ 13 ਪੁਆਇੰਟ ਰੋਸਟਰ ਨੂੰ ਸਮਝਣ ਦੀ ਲੋੜ ਹੈ ਅਤੇ ਇਸ ਬਾਰੇ ਮੂਲਨਿਵਾਸੀ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ਹੈ। ਇਸ ਰੋਸਟਰ ਤੋਂ ਪਹਿਲਾਂ ਨੌਕਰੀਆਂ ਦੀ ਭਰਤੀ ਕਰਦੇ ਸਮੇਂ ਯੂਨੀਵਰਸਿਟੀ ਨੂੰ ਇਕ ਇਕਾਈ ਮੰਨਿਆ ਜਾਂਦਾ ਸੀ ਅਤੇ ਉਸ ਦੇ ਹਿਸਾਬ ਨਾਲ ਰਾਖਵਾਂਕਰਨ ਦਿੱਤਾਂ ਜਾਂਦਾ ਸੀ। ਇਸ ਰੋਸਟਰ ਮੁਤਾਬਿਕ 49.5% ਪੋਸਟਾਂ ਰਾਖਵੀਆਂ ਅਤੇ 51.5% ਪੋਸਟਾਂ ਗੈਰ-ਰਾਖਵੀਆਂ ਸਨ। ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਨੌਕਰੀਆਂ ਦੀ ਭਰਤੀ ਲਈ ਵਿਭਾਗ ਨੂੰ ਇਕ ਇਕਾਈ ਮੰਨਿਆ ਜਾਣ ਲੱਗਿਆਂ ਹੈ। ਇਸ ਦੇ ਤਹਿਤ ਜੇਕਰ ਕਿਸੇ ਵਿਭਾਗ ਵਿੱਚ ਯੂਨੀਵਰਸਿਟੀ ਵਿੱਚ ਪੋਸਟਾਂ ਨਿਕਲਦੀਆਂ ਹਨ ਤਾਂ ਚੌਥਾ ,ਅੱਠਵਾਂ ਅਤੇ ਬਾਰ੍ਹਵਾਂ ਉਮੀਦਵਾਰ ਓ.ਬੀ. ਸੀ. ਦਾ ਹੋਵੇਗਾ ਮਤਲਬ ਕਿ ਇਕ ਓ.ਬੀ.ਸੀ. ਉਮੀਦਵਾਰ ਭਰਤੀ ਹੋਣ ਲਈ ਘੱਟ ਤੋਂ ਘੱਟ ਚਾਰ ਨੌਕਰੀਆਂ ਹੋਣੀਆਂ ਚਾਹੀਦੀਆਂ ਹਨ।ਸੱਤਵਾਂ ਉਮੀਦਵਾਰ ਐੱਸ.ਸੀ. ਕੈਟੇਗਰੀ ਦਾ ਹੋਵੇਗਾ। ਇਕ ਐੱਸ ਸੀ ਉਮੀਦਵਾਰ ਦੇ ਭਰਤੀ ਹੋਣ ਲਈ ਘੱਟ ਤੋਂ ਘੱਟ 7 ਪੋਸਟਾਂ ਹੋਣੀਆਂ ਚਾਹੀਦੀਆਂ ਹਨ। ਬਾਕੀ 1,2,3,5,6,9,10,11,13 ਪੋਸਟਾਂ ਗੈਰ ਰਾਖਵੀਂਆ ਹੋਣਗੀਆਂ। ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਜੀ ਰਾਖਵੇਂਕਰਨ ਦਾ ਅਧਿਕਾਰ ਸਮਾਜਿਕ ਗੈਰ ਬਰਾਬਰੀ ,ਪਿਛੜਾਪਨ ਦੂਰ ਕਰਨ ਲਈ ਦਿੱਤਾ ਗਿਆ ਸੀ। ਮੌਜੂਦਾ ਸਰਕਾਰ ਨੇ ਕੁੱਝ ਦਿਨ ਪਹਿਲਾਂ ਸੰਵਿਧਾਨ ਦੀ ਮੂਲ ਧਾਰਾ ਦੇ ਵਿਰੁੱਧ ਜਾ ਕੇ 10% ਰਾਖਵਾਂਕਰਨ ਜਰਨਲ ਵਰਗ ਨੂੰ ਦੇ ਦਿਤਾ । ਜਦੋ ਕਿ ਇਸ ਵਰਗ ਦੀ ਪ੍ਰਤੀਨਿਧਤਾ ਇਹਨਾਂ ਦੀ ਜਨਸੰਖਿਆ ਨਾਲੋਂ ਪਹਿਲਾ ਹੀ ਸਰਕਾਰੀ ਨੌਕਰੀਆ ਵਿੱਚ ਜ਼ਿਆਦਾ ਹੈ। ਕੇਂਦਰ ਦੀ ਭਾਜਪਾ ਦੀ ਸਰਕਾਰ ਲਗਾਤਾਰ ਸੰਵਿਧਾਨ ਨੂੰ ਬਦਲਣ ਅਤੇ ਐੱਸ.ਸੀ. ,ਐੱਸ.ਟੀ., ਓ.ਬੀ.ਸੀ ਸਮਾਜ ਦੇ ਹੱਕ ਮਾਰਨ ਲਈ ਰਣਨੀਤੀ ਬਣਾ ਰਹੀ ਹੈ।

 ਸੋਸਾਇਟੀ ਭਾਜਪਾ ਦੀ ਸਰਕਾਰ ਦਾ ਸਖ਼ਤ ਸ਼ਬਦਾਂ ਵਿੱਚ 13 ਪੁਆਇੰਟ ਰੋਸਟਰ ਲਾਗੂ ਕਰਨ ਤੇ ਵਿਰੋਧ ਕਰਦੀ ਹੈ ਅਤੇ ਬਿਨ੍ਹਾਂ ਸਮਾਂ ਖ਼ਰਾਬ ਕੀਤੀ ਅਧਿਆਦੇਸ਼ ਲਿਆਉਣ ਦੀ ਮੰਗ ਕਰਦੀ ਹੈ। ਜੇਕਰ ਸਰਕਾਰ 13ਪੁਆਇੰਟ ਰੋਸਟਰਵ ਵਾਪਿਸ ਨਹੀ ਲੈਦੀ ਤਾ ਆਓਣ ਵਾਲੀਆ ਲੋਕ ਸਭਾ ਚੋਣਾ ਵਿੱਚ ਇਸ ਕਾਰਨ ਓਹਨਾ ਨੂ ਭਾਰੀ ਨੁਕਸਾਨ ਉਠਾਣਾ ਪਵੇਗਾ|ਪੰਜਾਬ ਸਰਕਾਰ ਵੀ ਕੁੱਝ ਘੱਟ ਨਹੀ ਕਰ ਰਹੀ ਦਲਿਤਾ ਦੇ ਖਿਲਾਫ਼ ਕੇਂਦਰ ਤੋ ਆਈ ਵਜੀਫੇ ਦੀ ਰਕਮ ਵਿਦਿਆਰਥੀਆ ਨੂੰ  ਨਹੀ ਦਿਤੀ ਜਾ ਰਹੀ| ਅਤੇ ਸਾਰਾ ਠੰਡ ਦਾ ਸੀਜ਼ਨ ਨਿਕਲ ਗਿਆ ਪ੍ਰਤੂ ਸਰਕਾਰੀ ਸਕੂਲ ਦੇ ਵਿਦਿਆਰਥੀਆ ਨੂੰ ਵਰਦੀਆ ਨਹੀ ਮਿਲੀਆ| ਅਸੀਂ ਪੰਜਾਬ ਸਰਕਾਰ ਤੋ ਤਰੰਤ ਵਜੀਫੇ ਅਤੇ ਵਰਦੀਆ ਦੇਣ ਦੀ ਮੰਗ ਕਰਦੇ ਹਾ| ਅਧਿਆਪਕਾ ਤੇ ਹੋਏ ਲਾਠੀਚਾਰਜ ਦੀ ਨਖੇਧੀ ਵੀ ਸੋਸਾਇਟੀ ਕਰਦੀ ਹੈ| SSA/ਰਮਸਾ ਅਧਿਆਪਕਾ ਨੂੰ ਪੱਕੇ ਕੀਤਾ ਜਾਵੇ ਅਤੇ ਪੂਰੀ ਤਨਖਾਹ ਸਰਕਾਰ ਵਲੋ ਦਿਤੀ ਜਾਵੇ ਇਸ ਮੌਕੇ ਕਰਮਜੀਤ ਸਿੰਘ ਸਿਫਤੀ, ਦਿਲਬਾਗ਼ ਸਿੰਘ ਲੱਖਾਂ,ਧਰਮਵੀਰ ਜੀ,ਸਨਦੀਪ ਸਿੰਘ, ਡਾ ਕੁਲਵੰਤ ਸਿੰਘ, ਕੁਲਵੰਤ ਸਿੰਘ ਕੈਸ਼ੀਅਰ, ਟੇਕ ਚੰਦ, ਬਲਵੀਰ ਸਿੰਘ ਸੁਹਾਵੀ, ਸੁਭਾਸ਼ ਕੁਮਾਰ, ਕਾਮਰੇਡ ਹਰਨੇਕ ਸਿੰਘ, ਬਲਜੀਤ ਸਿੰਘ ਸਲਾਣਾ,ਅਮਨਜੀਤ ਸਿੰਘ, ਕੈਪਟਨ ਸੋਹਣ ਸਿੰਘ,ਸੁਰਿੰਦਰ ਸਿੰਘ ਗੋਹ,ਹਰਜੀਤ ਸਿੰਘ, ਮਨਜਿੰਦਰ ਸਿੰਘ ਭੋਰਲਾ, ਸੁਖਜੀਤ ਸਿੰਘ, ਕੁਲਵੀਰ ਸਿੰਘ ਭੋਰਲਾ, ਅਜੈਬ ਸਿੰਘ,ਮਨਜੋਤ ਸਿੰਘ,ਰਾਮਪਾਲ ਠੇਕੇਦਾਰ, ਸਨਵੀਰ ਸਿੰਘ,ਦਵਿੰਦਰ ਸਿੰਘ, ਮਹਿੰਦਰ ਸਿੰਘ, ਇੰਦਰਜੀਤ ਸਿੰਘ, ਮੈਡਮ ਮਿੰਨੀ, ਰਮਨਦੀਪ ਸਿੰਘ,ਰਾਮ ਸਿੰਘ ਗੋਗੀ, ਮਦਨ ਲਾਲ ਮੋਰੀਆ,ਸੁਰਿੰਦਰ ਕੁਮਾਰ, ਜਤਿੰਦਰਪਾਲ ਸਿੰਘ,ਸੂਬੇਦਾਰ ਜਾਸਵੰਤ ਸਿੰਘ, ਰਣਜੀਤ ਸਿੰਘ।

Previous articleSaudi Arabia condemns terror attack in J&K
Next articleJustice Secretary unveils GPS tag rollout to better protect victims