*ਇਲਾਕੇ ਅੰਦਰ ਲਗਾਤਾਰ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਪਰ ਪ੍ਰਸ਼ਾਸਨ ਪੂਰੀ ਤਰਾ ਖਾਮੋਸ਼ *
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਆਏ ਦਿਨ ਬੰਗਾ ਹਲਕਾ ਦੇ ਵੱਖ-ਵੱਖ ਪਿੰਡਾਂ ਅੰਦਰ ਹੋ ਰਹੀਆਂ ਲੁੱਟ ਖੋਹਾਂ ਦੀਆਂ ਵਾਰਦਾਤਾਂ ਪੁਲਿਸ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਖੜਾ ਕਰ ਰਹੀਆਂ ਹਨ ਅਜਿਹੀ ਹੀ ਇੱਕ ਵਾਰਦਾਤ ਅੱਜ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਬਖਲੌਰ ਵਿਖੇ ਦੇਖਣ ਨੂੰ ਮਿਲੀ ਜਿਥੇ ਦੁਪਹਿਰ ਦੋ ਵਜੇ ਦੇ ਕਰੀਬ 12 ਸਾਲਾਂ ਬੱਚੇ ਕੋਲੋਂ ਚਾਰ ਮੋਟਰਸਾਈਕਲ ਸਵਾਰ ਨੇ ਮੋਬਾਈਲ ਫੋਨ ਖੋਹ ਕੇ ਨੌ ਦੋ 11 ਹੋ ਗਏ!
ਇਸ ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸ ਸੁਮਨ ਉਮਰ 12 ਸਾਲ ਜੋ ਕਿ ਦੁਪਹਿਰ 2 ਵਜੇ ਦੇ ਕਰੀਬ ਆਪਣੇ ਘਰੋਂ ਇੱਕ ਕਰਿਆਨੇ ਦੀ ਦੁਕਾਨ ਤੇ ਦਹੀ ਲੈਣ ਗਿਆ ਜਦੋਂ ਉਹ ਦੁਕਾਨ ਕੋਲ ਪਹੁੰਚਿਆ ਤਾਂ ਦੁਕਾਨ ਬੰਦ ਸੀ ਦੁਕਾਨ ਬੰਦ ਦੇਖ ਕੇ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਦੋ ਮੋਟਰਸਾਈਕਲ ਜਿਸ ਉੱਤੇ ਦੋ ਦੋ ਵਿਅਕਤੀ ਬੈਠੇ ਸਨ ਮੋਬਾਈਲ ਫੋਨ ਜਿਸ ਦੀ ਕੀਮਤ 15 ਹਜਾਰ ਹੈ ਖੋਹ ਕੇ ਫਰਾਰ ਹੋ ਗਏ! ਪ੍ਰਿੰਸ ਸੁਮਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਮੋਬਾਈਲ ਫੋਨ ਉਸ ਨੇ ਤਿੰਨ ਮਹੀਨੇ ਪਹਿਲਾਂ ਹੀ ਲਿਆ ਸੀ!
ਪਿੰਡਾਂ ਅੰਦਰ ਹੋ ਰਹੀਆਂ ਇਹੋ ਜਿਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਆਮ ਜਨਤਾ ਵਿੱਚ ਖੌਫ ਦਾ ਕੰਮ ਕਰ ਰਹੀਆਂ ਹਨ! ਉਨ੍ਹਾਂ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹੋ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly